Begin typing your search above and press return to search.

ਫਰਾਂਸ ਤੋਂ 300 ਭਾਰਤੀਆਂ ਦਾ ਜਹਾਜ਼ ਅੱਜ ਉਡਾਣ ਭਰੇਗਾ

3 ਦਿਨ ਦੀ ਹਿਰਾਸਤ ਤੋਂ ਬਾਅਦ ਜੱਜ ਨੇ ਦਿੱਤੀ ਆਗਿਆਪੈਰਿਸ, 25 ਦਸੰਬਰ, ਨਿਰਮਲ : ਫਰਾਂਸ ਤੋਂ 300 ਭਾਰਤੀਆਂ ਦਾ ਜਹਾਜ਼ ਅੱਜ ਉਡਾਣ ਭਰੇਗਾ। 3 ਦਿਨ ਦੀ ਹਿਰਾਸਤ ਤੋੀ ਬਾਅਦ ਜੱਜ ਨੇ ਉਸ ਨੂੰ ਉਡਾਣ ਭਰਨ ਦੀ ਆਗਿਆ ਦੇ ਦਿੱਤੀ ਹੈ। ਨਿਕਾਰਾਗੁਆ ਜਾਣ ਵਾਲੇ ਜਹਾਜ਼ ਦੇ 303 ਯਾਤਰੀਆਂ ਨੂੰ ਪੈਰਿਸ ਕੋਲ ਇਕ ਹਵਾਈ ਅੱਡੇ ’ਤੇ ਰੋਕੇ […]

ਫਰਾਂਸ ਤੋਂ 300 ਭਾਰਤੀਆਂ ਦਾ ਜਹਾਜ਼ ਅੱਜ ਉਡਾਣ ਭਰੇਗਾ
X

Editor EditorBy : Editor Editor

  |  25 Dec 2023 4:20 AM IST

  • whatsapp
  • Telegram

3 ਦਿਨ ਦੀ ਹਿਰਾਸਤ ਤੋਂ ਬਾਅਦ ਜੱਜ ਨੇ ਦਿੱਤੀ ਆਗਿਆ
ਪੈਰਿਸ, 25 ਦਸੰਬਰ, ਨਿਰਮਲ : ਫਰਾਂਸ ਤੋਂ 300 ਭਾਰਤੀਆਂ ਦਾ ਜਹਾਜ਼ ਅੱਜ ਉਡਾਣ ਭਰੇਗਾ। 3 ਦਿਨ ਦੀ ਹਿਰਾਸਤ ਤੋੀ ਬਾਅਦ ਜੱਜ ਨੇ ਉਸ ਨੂੰ ਉਡਾਣ ਭਰਨ ਦੀ ਆਗਿਆ ਦੇ ਦਿੱਤੀ ਹੈ। ਨਿਕਾਰਾਗੁਆ ਜਾਣ ਵਾਲੇ ਜਹਾਜ਼ ਦੇ 303 ਯਾਤਰੀਆਂ ਨੂੰ ਪੈਰਿਸ ਕੋਲ ਇਕ ਹਵਾਈ ਅੱਡੇ ’ਤੇ ਰੋਕੇ ਜਾਣ ਤੋਂ ਤਿੰਨ ਦਿਨ ਬਾਅਦ ਸੋਮਵਾਰ ਨੂੰ ਆਪਣੀ ਯਾਤਰਾ ਮੁੜ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਇਨ੍ਹਾਂ ਯਾਤਰੀਆਂ ’ਚ ਜ਼ਿਆਦਾਤਰ ਭਾਰਤੀ ਹਨ। ਪੈਰਿਸ ਤੋਂ 150 ਕਿਲੋਮੀਟਰ ਪੂਰਬ ਵੈਟੀ ਹਵਾਈ ਅੱਡੇ ’ਤੇ ਫਰਾਂਸੀਸੀ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ ਸ਼ੱਕ ’ਚ ਇਨ੍ਹਾਂ ਯਾਤਰੀਆਂ ਨੂੰ ਰੋਕ ਲਿਆ ਸੀ।
ਸਥਾਨਕ ਮੀਡੀਆ ਨੇ ਦੱਸਿਆ ਕਿ ਜਹਾਜ਼ ਨੂੰ ਯਾਤਰਾ ਜਾਰੀ ਰੱਖਣ ਦੀ ਆਗਿਆ ਤੋਂ ਬਾਅਦ ਫਰਾਂਸੀਸੀ ਜੱਜਾਂ ਨੇ ਪ੍ਰਕਿਰਿਆਵਾਂ ’ਚ ਬੇਨਿਯਮੀਆਂ ਕਾਰਨ ਯਾਤਰੀਆਂ ਦੀ ਸੁਣਵਾਈ ਰੱਦ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਚਾਰ ਫਰਾਂਸੀਸੀ ਜੱਜਾਂ ਨੈ ਵੈਟੀ ਹਵਾਈ ਅੱਡੇ ’ਤੇ ਫਰਾਂਸੀਸੀ ਅਧਿਕਾਰੀਆਂ ਵੱਲੋਂ ਰੋਕੇ ਗਏ ਯਾਤਰੀਆਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਇਹ ਸੁਣਵਾਈ ਮਨੁੱਖੀ ਤਸਵੀਰ ਦੇ ਸ਼ੱਕ ’ਚ ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਦੇ ਹਿੱਸੇ ਦੇ ਰੂਪ ’ਚ ਕੀਤੀ ਗਈ ਸੀ। ਫਰਾਂਸੀਸੀ ਮੀਡੀਆ ਅਨੁਸਾਰ, ਕੁਝ ਯਾਤਰੀ ਯਹੂਦੀ ਅਤੇ ਕੁਝ ਤਮਿਲ ਬੋਲ ਰਹੇ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਲੇ ਆਪਣੇ ਪਰਿਵਾਰਾਂ ਨਾਲ ਟੈਲੀਫੋਨ ’ਤੇ ਸੰਪਰਕ ਕੀਤਾ ਹੈ। ਸੂਤਰਾਂ ਅਨੁਸਾਰ, 10 ਯਾਰਤੀਆਂ ਨੇ ਸ਼ਰਨ ਦੇਣ ਦੀ ਅਪੀਲ ਕੀਤੀ। ਫਰਾਂਸੀਸੀ ਸਰਕਾਰੀ ਵਕੀਲ ਨੇ ਦੱਸਿਆ ਕਿ ਇਨ੍ਹਾਂ ਯਾਤਰੀਆਂ ’ਚ 11 ਨਾਬਾਲਗ ਅਜਿਹੇ ਹਨ, ਜਿਨ੍ਹਾਂ ਨਾਲ ਕੋਈ ਨਹੀਂ ਹੈ। ਦੋ ਯਾਤਰੀਆਂ ਨੂੰ ਸ਼ੁੱਕਰਵਾਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ।
ਜਹਾਜ਼ ਦੀ ਮਾਲੀਕ ਰੋਮਾਨਿਆਈ ਚਾਰਟਰ ਕੰਪਨੀ ਲੀਜੈਂਡ ਏਅਰਲਾਈਨਜ਼ ਕੋਲ ਹੈ। ਕੰਪਨੀ ਦੀ ਵਕੀਲ ਲਿਲਿਆਨਾ ਬਾਕਾਯੋਕੋ ਨੇ ਤਸਕਰੀ ’ਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਫਰਾਂਸ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਸ ਦੇ ਕਰਮਚਾਰੀ ਹਵਾਈ ਅੱਡੇ ’ਤੇ ਤਾਇਨਾਤ ਰਹੇ। ਸ਼ਨਿੱਚਰਵਾਰ ਸ਼ਾਮ ਨੂੰ ਇੰਟਰਨੈੱਟ ਮੀਡੀਆ ’ਤੇ ਜਾਰੀ ਇਕ ਸੰਦੇਸ਼ ’ਚ ਦੂਤਘਰ ਨੇ ਮਾਮਲੇ ਜਲਦੀ ਹੱਲ ਲਈ ਛੁੱਟੀ ’ਤੇ ਕੰਮ ਕਰਨ ਲਈ ਫਰਾਂਸੀਸੀ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਇਹ ਖ਼ਬਰ ਵੀ ਪੜ੍ਹੋ
ਭਾਰੀ ਮਾਤਰਾ ’ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਦੋ ਨਾਈਜੀਰੀਅਨ ਨਾਗਰਿਕਾਂ ਨੂੰ ਇੱਥੋਂ ਦੀ ਇੱਕ ਅਦਾਲਤ ਵੱਲੋਂ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਣੀ ਹੈ। ਜ਼ਿਕਰਯੋਗ ਹੈ ਕਿ ਜੂਨ, 2021 ਨੂੰ ਸੀਆਈਏ ਸਟਾਫ ਸਰਹਿੰਦ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿੱਲੀ ਵਿਖੇ ਰਹਿ ਰਹੇ ਨਾਈਜੀਰੀਅਨ ਮੂਲ ਦੇ ਦੋ ਨਸ਼ਾ ਤਸਕਰ ਭਾਰੀ ਮਾਤਰਾ ’ਚ ਹੈਰੋਇਨ ਲੈ ਕੇ ਅੰਬਾਲਾ ਸਾਈਡ ਤੋਂ ਪੰਜਾਬ ’ਚ ਦਾਖਲ ਹੋਏ ਹਨ ਜਿਸ ’ਤੇ ਮੰਡੀ ਗੋਬਿੰਦਗੜ੍ਹ ਪੁਲਿਸ ਨਾਲ ਰਾਬਤਾ ਕਰਕੇ ਜੀ.ਟੀ. ਰੋਡ ’ਤੇ ਯੈੱਸ ਬੈਂਕ ਮੰਡੀ ਗੋਬਿੰਦਗੜ੍ਹ ਨਜ਼ਦੀਕ ਰਾਤ ਨੂੰ ਕੀਤੀ ਗਈ ਨਾਕਾਬੰਦੀ ਦੌਰਾਨ ਲੂਇਸ ਜ਼ੀਨਸ ਮੂਲ ਵਾਸੀ ਨਾਈਜੀਰੀਆ ਹਾਲ ਵਾਸੀ ਚੰਦਰ ਵਿਹਾਰ ਦਿੱਲੀ ਅਤੇ ਲੱਕੀ ਚਿਮਾ ਐਮਗੁਈ ਮੂਲ ਵਾਸੀ ਨਾਈਜੀਰੀਆ ਹਾਲ ਵਾਸੀ ਦਵਾਰਕਾ ਮੋੜ ਦਿੱਲੀ ਨੂੰ ਕਾਬੂ ਕੀਤਾ ਗਿਆ।
ਥਾਣਾ ਮੰਡੀ ਗੋਬਿੰਦਗੜ੍ਹ ਦੇ ਉਸ ਸਮੇਂ ਦੇ ਥਾਣਾ ਮੁਖੀ ਨੇ ਉਸ ਸਮੇਂ ਦੇ ਡੀਐਸਪੀ ਦੀ ਹਾਜ਼ਰੀ ’ਚ ਜਦੋਂ ਉਪਰੋਕਤ ਵਿਅਕਤੀਆਂ ਦੀ ਤਲਾਸ਼ੀ ਕੀਤੀ ਤਾਂ ਦੋਵਾਂ ਦੇ ਕਬਜ਼ੇ ’ਚੋਂ 260 ਗ੍ਰਾਮ-260 ਗ੍ਰਾਮ (ਕੁੱਲ 520 ਗ੍ਰਾਮ) ਹੈਰੋਇਨ ਬਰਾਮਦ ਹੋਈ ਜਿਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਸੁਣਵਾਈ ਪੂਰੀ ਹੋਣ ’ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਲੁਇਸ ਜ਼ੀਨਸ ਅਤੇ ਲੱਕੀ ਚਿਮਾ ਐਮਗੁਈ ਵਾਸੀਆਨ ਨਾਈਜ਼ੀਰੀਆ ਨੂੰ ਮਾਮਲੇ ’ਚ ਦੋਸ਼ੀ ਮੰਨਦੇ ਹੋਏ 10-10 ਸਾਲ ਬਾਮੁਸ਼ੱਕਤ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
Next Story
ਤਾਜ਼ਾ ਖਬਰਾਂ
Share it