Begin typing your search above and press return to search.

ਸ਼ਰਾਬ ਦੇ ਨਸ਼ੇ ’ਚ ਟੱਲੀ ਵਿਅਕਤੀ ਨੇ ਖੁਦ ਦੀ ਲਈ ਜਾਨ

ਹੁਸ਼ਿਆਰਪੁਰ, 14 ਸਤੰਬਰ (ਅਮਰੀਕ ਕੁਮਾਰ/ ਮਨਜੀਤ) : ਖਬਰ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਸਾਰੰਗਵਾਲ ਤੋਂ ਹੈ ਜਿੱਥੇ ਕਿ ਇਕ ਸ਼ਰਾਬੀ ਵਿਅਕਤੀ ਵਲੋਂ ਸ਼ਰਾਬ ਦੇ ਨਸ਼ੇ ਚ ਟੱਲੀ ਹੋ ਕੇ ਆਪਣੀ ਬਾਂਹ ਘਰ ਚ ਲੱਗੇ ਕੱਚ ਚ ਮਾਰ ਲਈ ਜਿਸ ਕਾਰਨ ਬਾਂਹ ਦੀਆਂ ਨਸਾਂ ਕੱਟ ਹੋਣ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ […]

ਸ਼ਰਾਬ ਦੇ ਨਸ਼ੇ ’ਚ ਟੱਲੀ ਵਿਅਕਤੀ ਨੇ ਖੁਦ ਦੀ ਲਈ ਜਾਨ
X

Editor (BS)By : Editor (BS)

  |  14 Sept 2023 10:45 AM IST

  • whatsapp
  • Telegram


ਹੁਸ਼ਿਆਰਪੁਰ, 14 ਸਤੰਬਰ (ਅਮਰੀਕ ਕੁਮਾਰ/ ਮਨਜੀਤ) : ਖਬਰ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਸਾਰੰਗਵਾਲ ਤੋਂ ਹੈ ਜਿੱਥੇ ਕਿ ਇਕ ਸ਼ਰਾਬੀ ਵਿਅਕਤੀ ਵਲੋਂ ਸ਼ਰਾਬ ਦੇ ਨਸ਼ੇ ਚ ਟੱਲੀ ਹੋ ਕੇ ਆਪਣੀ ਬਾਂਹ ਘਰ ਚ ਲੱਗੇ ਕੱਚ ਚ ਮਾਰ ਲਈ ਜਿਸ ਕਾਰਨ ਬਾਂਹ ਦੀਆਂ ਨਸਾਂ ਕੱਟ ਹੋਣ ਨਾਲ ਉਸਦੀ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸਾਰੰਗਵਾਲ ਵਜੋਂ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਵਤਾਰ ਸਿੰਘ ਸ਼ਰਾਬ ਪੀਣ ਦਾ ਆਦਿ ਸੀ ਤੇ ਸ਼ਰਾਬ ਪੀ ਕੇ ਘਰ ਚ ਅਕਸਰ ਲੜਾਈ ਝਗੜਾ ਕਰਦਾ ਸੀ।

ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨਵਨੀਤ ਕੌਰ ਤੇ ਬਿਆਨਾਂ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Next Story
ਤਾਜ਼ਾ ਖਬਰਾਂ
Share it