ਬਿਨਾਂ ਪਾਸਪੋਰਟ, ਵੀਜ਼ਾ ਅਤੇ ਟਿਕਟ ਦੇ ਰੂਸ ਤੋਂ ਅਮਰੀਕਾ ਪਹੁੰਚਿਆ ਵਿਅਕਤੀ
ਲਾਸ ਏਂਜਲਸ : ਇਕ ਅਜੀਬ ਘਟਨਾ ਵਾਪਰਨ ਕਾਰਨ ਕਈ ਲੋਕ ਇਸ ਨੂੰ ਪੈਰਲਰ ਯੂਨੀਵਰਸ ਨਾਲ ਜੋੜ ਕੇ ਵੇਖ ਰਹੇ ਹਨ। ਇਸ ਤਰ੍ਹਾਂ ਦੀ ਇਕ ਘਟਨਾ ਲੱਗਭਗ 50 ਸਾਲ ਪਹਿਲਾਂ ਵੀ ਵਾਪਰੀ ਸੀ ਜਿੱਥੇ ਇਕ ਵਿਅਕਤੀ ਕਿਸੇ ਦੇਸ਼ ਵਿਚੋ ਆਇਆ ਸੀ ਪਰ ਉਸ ਦੇ ਪਾਸਪੋਰਟ ਤੇ ਜਿਹੜੇ ਦੇਸ਼ ਦਾ ਨਾਮ ਲਿਖਿਆ ਸੀ ਉਹ ਹੁਣ ਇਸ ਧਰਤੀ […]
By : Editor (BS)
ਲਾਸ ਏਂਜਲਸ : ਇਕ ਅਜੀਬ ਘਟਨਾ ਵਾਪਰਨ ਕਾਰਨ ਕਈ ਲੋਕ ਇਸ ਨੂੰ ਪੈਰਲਰ ਯੂਨੀਵਰਸ ਨਾਲ ਜੋੜ ਕੇ ਵੇਖ ਰਹੇ ਹਨ। ਇਸ ਤਰ੍ਹਾਂ ਦੀ ਇਕ ਘਟਨਾ ਲੱਗਭਗ 50 ਸਾਲ ਪਹਿਲਾਂ ਵੀ ਵਾਪਰੀ ਸੀ ਜਿੱਥੇ ਇਕ ਵਿਅਕਤੀ ਕਿਸੇ ਦੇਸ਼ ਵਿਚੋ ਆਇਆ ਸੀ ਪਰ ਉਸ ਦੇ ਪਾਸਪੋਰਟ ਤੇ ਜਿਹੜੇ ਦੇਸ਼ ਦਾ ਨਾਮ ਲਿਖਿਆ ਸੀ ਉਹ ਹੁਣ ਇਸ ਧਰਤੀ ਉਤੇ ਨਹੀ ਹੈ। ਕਾਫੀ ਲੰਮੀ ਜਾਂਚ ਚਲੀ ਪਰ ਇਕ ਦਿਨ ਉਹ ਸ਼ਖ਼ਸ ਅਚਾਨਕ ਹੀ ਪੁਲਿਸ ਹਿਰਾਸਤ ਵਿਚੋ ਗ਼ਾਇਬ ਹੋ ਗਿਆ ਸੀ।
ਹਰੇਕ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਲਈ ਪਾਸਪੋਰਟ ਅਤੇ ਵੀਜ਼ਾ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਯਾਤਰਾ ਕਰਕੇ ਪਹੁੰਚਦਾ ਹੈ ਤਾਂ ਟਿਕਟ ਵੀ ਜ਼ਰੂਰੀ ਹੈ। ਪਰ ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਰੂਸੀ ਵਿਅਕਤੀ ਬਿਨਾਂ ਪਾਸਪੋਰਟ, ਵੀਜ਼ਾ ਅਤੇ ਟਿਕਟ ਦੇ ਯੂਰਪ ਤੋਂ ਅਮਰੀਕਾ ਪਹੁੰਚ ਗਿਆ। ਜਦੋਂ ਇਹ ਫਲਾਈਟ ਲਾਸ ਏਂਜਲਸ ਏਅਰਪੋਰਟ 'ਤੇ ਉਤਰੀ ਤਾਂ ਚੈਕਿੰਗ ਦੌਰਾਨ ਏਅਰਪੋਰਟ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਕਿ ਇਸ ਨੇ ਇੰਨੇ ਸੁਰੱਖਿਆ ਪ੍ਰਬੰਧਾਂ ਨੂੰ ਕਿਵੇਂ ਧੋਖਾ ਦਿੱਤਾ। ਕੇਸ ਅਦਾਲਤ ਵਿੱਚ ਹੈ ਅਤੇ ਉਹ ਐਫਬੀਆਈ ਦੀ ਹਿਰਾਸਤ ਵਿੱਚ ਹੈ। ਐਫਬੀਆਈ ਵੀ ਇਹ ਜਵਾਬ ਸੁਣ ਕੇ ਹੈਰਾਨ ਹੈ।
ਇਸ ਰੂਸੀ ਵਿਅਕਤੀ ਦਾ ਨਾਂ ਸਰਗੇਈ ਵਲਾਦੀਮੀਰੋਵਿਚ ਓਚੀਗਾਵਾ ਦੱਸਿਆ ਜਾ ਰਿਹਾ ਹੈ। ਇਸਨੇ ਬਿਨਾਂ ਟਿਕਟ, ਪਾਸਪੋਰਟ ਅਤੇ ਵੀਜ਼ੇ ਦੇ ਸਕੈਂਡੀਨੇਵੀਅਨ ਏਅਰਲਾਈਨਜ਼ 'ਤੇ ਕੋਪੇਨਹੇਗਨ ਤੋਂ ਲਾਸ ਏਂਜਲਸ ਦੀ ਯਾਤਰਾ ਕੀਤੀ। ਇਸ ਵਿਅਕਤੀ ਦੇ ਕਾਰਨਾਮੇ ਐਫਬੀਆਈ ਅਧਿਕਾਰੀਆਂ ਲਈ ਰਹੱਸ ਬਣੇ ਹੋਏ ਹਨ।
ਹਲਫਨਾਮੇ ਦੇ ਅਨੁਸਾਰ, ਅਧਿਕਾਰੀਆਂ ਨੇ ਕਿਹਾ ਕਿ ਰੂਸੀ-ਇਜ਼ਰਾਈਲੀ ਦੋਹਰੀ ਨਾਗਰਿਕਤਾ ਵਾਲਾ ਵਿਅਕਤੀ 4 ਨਵੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ।
ਐਫਬੀਆਈ ਦੇ ਬੁਲਾਰੇ ਨੇ ਮੀਡੀਆ ਨੂੰ ਘਟਨਾ ਦੀ ਪੁਸ਼ਟੀ ਕੀਤੀ ਪਰ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਬੁਲਾਰੇ ਨੇ ਕਿਹਾ, "ਇਸ ਮਾਮਲੇ ਨੂੰ ਅਮਰੀਕਾ ਅਤੇ ਡੈਨਮਾਰਕ ਦੋਵਾਂ ਦੇ ਸਬੰਧਤ ਅਧਿਕਾਰੀਆਂ ਦੁਆਰਾ ਦੇਖਿਆ ਜਾ ਰਿਹਾ ਹੈ ਅਤੇ ਅਸੀਂ ਇਸ ਬਾਰੇ ਹੋਰ ਟਿੱਪਣੀ ਨਹੀਂ ਕਰ ਸਕਦੇ। ਅਧਿਕਾਰੀਆਂ ਨੂੰ ਹੋਰ ਵੇਰਵੇ ਪ੍ਰਦਾਨ ਕਰ ਦਿੱਤੇ ਗਏ ਹਨ।
ਜਾਣਕਾਰੀ ਮਿਲੀ ਹੈ ਕਿ ਫਲਾਈਟ 'ਚ ਇਸ ਦਾ ਵਿਵਹਾਰ ਕਾਫੀ ਵੱਖਰਾ ਅਤੇ ਰਹੱਸਮਈ ਸੀ। ਇਹ ਵਾਰ-ਵਾਰ ਆਪਣੀ ਸੀਟ ਬਦਲ ਕੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਿਸੇ ਨੇ ਵੀ ਇਸ ਨਾਲ ਗੱਲ ਕਰਨ ਵਿਚ ਦਿਲਚਸਪੀ ਨਹੀਂ ਦਿਖਾਈ। ਉਸਨੇ ਫਲਾਈਟ ਵਿੱਚ ਦੋ ਵਾਰ ਖਾਣਾ ਲਿਆ ਅਤੇ ਇੱਕ ਵਾਰ ਚਾਲਕ ਦਲ ਦੇ ਮੈਂਬਰ ਤੋਂ ਚਾਕਲੇਟ ਵੀ ਖੋਹ ਲਈ।
ਇਹ ਸਭ ਕਿਵੇਂ ਹੋਇਆ ? ਜਵਾਬ ਸੁਣ ਕੇ FBI ਵੀ ਹੈਰਾਨ ਰਹਿ ਗਈ
ਇਸ ਮਾਮਲੇ 'ਚ ਜਦੋਂ ਓਚੀਗਾਵਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਸੁੱਤਾ ਨਹੀਂ ਸੀ। ਉਸਨੂੰ ਯਾਦ ਨਹੀਂ ਕਿ ਉਹ ਕੋਪੇਨਹੇਗਨ ਕਿਵੇਂ ਪਹੁੰਚਿਆ ਅਤੇ ਉਥੋਂ ਲਾਸ ਏਂਜਲਸ ਦੀ ਫਲਾਈਟ ਵਿੱਚ ਕਿਵੇਂ ਸਵਾਰ ਹੋਇਆ। ਇਸ ਸਵਾਲ ਦੇ ਜਵਾਬ ਵਿੱਚ ਕਿ ਉਹ ਸਕਿਉਰਿਟੀ ਚੈਕਿੰਗ ਵਿੱਚੋਂ ਕਿਵੇਂ ਲੰਘੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਯਾਦ ਨਹੀਂ ਹੈ। ਪੁੱਛਗਿੱਛ ਦੌਰਾਨ ਉਸ ਨੇ ਪਹਿਲਾਂ ਦੱਸਿਆ ਕਿ ਸ਼ਾਇਦ ਉਸ ਦਾ ਪਾਸਪੋਰਟ ਫਲਾਈਟ 'ਚ ਹੀ ਰਹਿ ਗਿਆ ਹੋਵੇਗਾ ਪਰ ਜਾਂਚ ਦੌਰਾਨ ਵੀ ਉੱਥੋਂ ਕੁਝ ਨਹੀਂ ਮਿਲਿਆ।