ਪੀਲ ਰੀਜਨਲ ਪੁਲਿਸ ਦੇ ਅਫਸਰ ਨੂੰ ਗੱਡੀ ਨੇ ਮਾਰੀ ਟੱਕਰ
ਬਰੈਂਪਟਨ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਮੰਗਲਵਾਰ ਰਾਤ ਵਾਪਰੇ ਹਾਦਸੇ ਦੌਰਾਨ ਪੀਲ ਰੀਜਨਲ ਪੁਲਿਸ ਦਾ ਇਕ ਅਫਸਰ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਟਵੀਟ ਕਰਦਿਆਂ ਦੱਸਿਆ ਕਿ ਹਾਦਸਾ ਚਿੰਗੁਆਕਜ਼ੀ ਰੋਡ ’ਤੇ ਬੋਵੇਅਰਡ ਡਰਾਈਵ ਅਤੇ ਵਿਲੀਅਮਜ਼ ਪਾਰਕਵੇਅ ਦਰਮਿਆਨ ਵਾਪਰਿਆ। ਪੀਲ ਪੈਰਾਮੈਡਿਕਸ ਮੁਤਾਬਕ ਪੁਲਿਸ ਅਫਸਰ ਨੂੰ ਟੋਰਾਂਟੋ ਦੇ ਟਰੌਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ […]
By : Editor Editor
ਬਰੈਂਪਟਨ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ ਮੰਗਲਵਾਰ ਰਾਤ ਵਾਪਰੇ ਹਾਦਸੇ ਦੌਰਾਨ ਪੀਲ ਰੀਜਨਲ ਪੁਲਿਸ ਦਾ ਇਕ ਅਫਸਰ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਟਵੀਟ ਕਰਦਿਆਂ ਦੱਸਿਆ ਕਿ ਹਾਦਸਾ ਚਿੰਗੁਆਕਜ਼ੀ ਰੋਡ ’ਤੇ ਬੋਵੇਅਰਡ ਡਰਾਈਵ ਅਤੇ ਵਿਲੀਅਮਜ਼ ਪਾਰਕਵੇਅ ਦਰਮਿਆਨ ਵਾਪਰਿਆ। ਪੀਲ ਪੈਰਾਮੈਡਿਕਸ ਮੁਤਾਬਕ ਪੁਲਿਸ ਅਫਸਰ ਨੂੰ ਟੋਰਾਂਟੋ ਦੇ ਟਰੌਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਗੰਭੀਰ ਹਾਲਤ ਵਿਚ ਟੋਰਾਂਟੋ ਦੇ ਟਰੌਮਾ ਸੈਂਟਰ ਦਾਖਲ
ਪੁਲਿਸ ਅਫਸਰ ਇਕ ਮਾਮਲੇ ਦੀ ਪੜਤਾਲ ਕਰਨ ਰਵਾਨਾ ਹੋਇਆ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਉਸ ਨੂੰ ਗੱਡੀ ਨੇ ਟੱਕਰ ਕਿਉਂ ਮਾਰੀ। ਗੱਡੀ ਚਲਾ ਰਿਹਾ ਡਰਾਈਵਰ ਮੌਕੇ ’ਤੇ ਹੀ ਮੌਜੂਦ ਰਿਹਾ ਅਤੇ ਇਸ ਮਾਮਲੇ ਵਿਚ ਕੋਈ ਦੋਸ਼ ਆਇਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੀਲ ਰੀਜਨਲ ਪੁਲਿਸ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਹਾਦਸੇ ਵਾਲੀਆਂ ਸੜਕਾਂ ਕਈ ਘੰਟੇ ਬੰਦ ਰੱਖੀਆਂ ਗਈਆਂ।
ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲਈ
ਖੰਨਾ, 28 ਫਰਵਰੀ, ਨਿਰਮਲ : ਖੰਨਾ ਵਿਖੇ ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲੈ ਲਈ।
ਖੰਨਾ ਵਿਚ ਸਮਰਾਲਾ ਦੇ ਪਿੰਡ ਪੂਨੀਆ ਵਿਚ ਇੱਕ ਭਰਾ ਨੇ ਅਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਕਤਲ ਕੀਤਾ ਗਿਆ । ਇਸ ਦੌਰਾਨ ਬਚਾਅ ਕਰਨ ਆਏ ਪਿਤਾ ਨੂੰ ਵੀ ਨਹੀਂ ਬਖਸ਼ਿਆ। ਉਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਦੇ ਤੌਰ ’ਤੇ ਹੋਈ। ਦੋ ਸਾਲ ਪਹਿਲਾਂ ਜਗਦੀਪ ਸਿੰਘ ਨੇ ਅਪਣੀ ਮਾਂ ਦਾ ਕਤਲ ਕੀਤਾ ਸੀ। ਇਸ ਕੇਸ ਵਿਚ ਅਜੇ ਕਰੀਬ 4 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ।
ਜ਼ਖਮੀ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਪਰਵਾਰ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਰਹਿੰਦਾ ਸੀ। ਝਗੜੇ ਤੋਂ ਬਚਣ ਲਈ ਉਹ ਅਪਣੇ ਵੱਡੇ ਬੇਟੇ ਜਗਦੀਪ ਦੇ ਨਾਲ ਅਲੱਗ ਰਹਿਣ ਲੱਗਾ ਸੀ। ਲੇਕਿਨ ਮੰਗਲਵਾਰ ਦੀ ਰਾਤ ਨੂੰ ਉਸ ਦੇ ਛੋਟੇ ਬੇਟੇ ਦਲਬੀਰ ਸਿੰਘ ਨੇ ਆ ਕੇ ਹਮਲਾ ਕਰ ਦਿੱਤਾ।
ਪਿੰਡ ਨਿਵਾਸੀ ਪਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦੇ ਪਿਤਾ ਰਾਮ ਸਿੰਘ ਪਿੰਡ ਵਿਚ ਅਲੱਗ ਮਕਾਨ ਵਿਚ ਰਹਿੰਦੇ ਸੀ ਅਤੇ ਛੋਟਾ ਭਰਾ ਦਲਵੀਰ ਸਿੰਘ ਪਿੰਡ ਵਿਚ ਅਲੱਗ ਰਹਿੰਦਾ ਸੀ।
ਦੋਵਾਂ ਭਰਾਵਾਂ ਵਿਚ ਕਈ ਵਾਰ ਝਗੜਾ ਹੋ ਚੁੱਕਾ ਸੀ ਅਤੇ ਕਈ ਵਾਰ ਪਿੰਡ ਦੀ ਪੰਚਾਇਤ ਵੀ ਦੋਵਾਂ ਦੇ ਵਿਚ ਸਮਝੌਤਾ ਕਰਵਾ ਚੁੱਕੀ ਸੀ।
ਮ੍ਰਿਤਕ ਜਗਦੀਪ ਸਿੰਘ ਨੇ ਦੋ ਸਾਲ ਪਹਿਲਾਂ ਅਪਣੀ ਮਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਕਰੀਬ 4 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਛੁਡ ਕੇ ਆਇਆ ਸੀ। ਬੀਤੀ ਰਾਤ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਮ੍ਰਿਤਕ ਜਗਦੀਪ ਦੇ ਘਰ ਆਇਆ ਅਤੇ ਦੋਵਾਂ ਦੇ ਵਿਚ ਝਗੜਾ ਹੋ ਗਿਆ ਜਿਸ ਵਿਚ ਜਗਦੀਪ ਸਿੰਘ ਮਾਰ ਦਿੱਤਾ ਗਿਆ।