ਗੁਰਪਤਵੰਤ ਪਨੂੰ ਮਸਲੇ ’ਤੇ ਅਮਰੀਕਾ ਅਤੇ ਭਾਰਤ ਵਿਚਾਲੇ ਨਵਾਂ ਰੇੜਕਾ
ਨਵੀਂ ਦਿੱਲੀ, 12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਗੁਰਪਤਵੰਤ ਸਿੰਘ ਪਨੂੰ ਮਸਲੇ ’ਤੇ ਅਮਰੀਕਾ ਅਤੇ ਭਾਰਤ ਵਿਚਾਲੇ ਨਵਾਂ ਰੇੜਕਾ ਪੈਦਾ ਹੁੰਦਾ ਮਹਿਸੂਸ ਹੋਇਆ ਜਦੋਂ ਸੀ.ਬੀ.ਆਈ. ਦੇ ਮੁਖੀ ਨੇ ਅਮਰੀਕਾ ਦੀ ਧਰਤੀ ’ਤੇ ਵਿਚਰ ਰਹੇ ਭਾਰਤੀ ਭਗੌੜਿਆਂ ਦਾ ਜ਼ਿਕਰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਕ੍ਰਿਟੋਫਰ ਰੇਅ ਕੋਲ ਛੇੜ ਦਿਤਾ। ਭਾਰਤ ਸਰਕਾਰ ਗੁਰਪਤਵੰਤ ਪਨੂੰ ਨੂੰ ਅਤਿਵਾਦੀ ਅਤੇ […]
By : Editor Editor
ਨਵੀਂ ਦਿੱਲੀ, 12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਗੁਰਪਤਵੰਤ ਸਿੰਘ ਪਨੂੰ ਮਸਲੇ ’ਤੇ ਅਮਰੀਕਾ ਅਤੇ ਭਾਰਤ ਵਿਚਾਲੇ ਨਵਾਂ ਰੇੜਕਾ ਪੈਦਾ ਹੁੰਦਾ ਮਹਿਸੂਸ ਹੋਇਆ ਜਦੋਂ ਸੀ.ਬੀ.ਆਈ. ਦੇ ਮੁਖੀ ਨੇ ਅਮਰੀਕਾ ਦੀ ਧਰਤੀ ’ਤੇ ਵਿਚਰ ਰਹੇ ਭਾਰਤੀ ਭਗੌੜਿਆਂ ਦਾ ਜ਼ਿਕਰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਕ੍ਰਿਟੋਫਰ ਰੇਅ ਕੋਲ ਛੇੜ ਦਿਤਾ। ਭਾਰਤ ਸਰਕਾਰ ਗੁਰਪਤਵੰਤ ਪਨੂੰ ਨੂੰ ਅਤਿਵਾਦੀ ਅਤੇ ਕੌਮੀ ਸੁਰੱਖਿਆ ਲਈ ਖਤਰਾ ਮੰਨਦੀ ਹੈ ਜਦਕਿ ਅਮਰੀਕਾ ਸਰਕਾਰ ਆਪਣਾ ਜ਼ਿੰਮੇਵਾਰ ਨਾਗਰਿਕ। ਸੰਭਾਵਤ ਤੌਰ ’ਤੇ ਇਸੇ ਕਰ ਕੇ ਆਪਣੇ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਿਆਂ ਨਿਖਿਲ ਗੁਪਤਾ ਨੂੰ ਕਾਬੂ ਕੀਤਾ ਗਿਆ ਅਤੇ ਸਾਜ਼ਿਸ਼ ਵਿਚ ਕਥਿਤ ਤੌਰ ’ਤੇ ਸ਼ਾਮਲ ਭਾਰਤੀ ਅਫਸਰ ਦੀ ਹਵਾਲਗੀ ਮੰਗੀ ਜਾ ਰਹੀ ਹੈ।
ਭਾਰਤ ਨੇ ਅਮਰੀਕਾ ਵਿਚ ਮੌਜੂਦ ਭਗੌੜਿਆਂ ਦੀ ਹਵਾਲਗੀ ਮੰਗੀ
ਭਾਵੇਂ ਕ੍ਰਿਸਟੋਫਰ ਰੇਅ ਦੇ ਭਾਰਤ ਦੌਰੇ ਦਾ ਮਕਸਦ ਦੁਵੱਲੇ ਸੁਰੱਖਿਆ ਸਹਿਯੋਗ ਨੂੰ ਵਧਾਉਣਾ ਅਤੇ ਭਾਈਵੇਲ ਨੂੰ ਵਧੇਰੇ ਮਜ਼ਬੂਤ ਕਰਨਾ ਵੀ ਹੈ ਪਰ ਸੀ.ਐਨ.ਐਨ. ਦੀ ਰਿਪੋਰਟ ਵਿਚ ਸਾਫ ਤੌਰ ’ਤੇ ਲਿਖਿਆ ਗਿਆ ਹੈ ਕਿ ਅਮਰੀਕਾ ਦੀ ਘਰੇਲੂ ਖੁਫੀਆ ਏਜੰਸੀ ਦੇ ਮੁਖੀ ਪਨੂੰ ਮਾਮਲੇ ਦੀਆਂ ਪਰਤਾਂ ਖੋਲ੍ਹਣ ਨਵੀਂ ਦਿੱਲੀ ਪੁੱਜੇ ਹਨ। ਭਾਰਤ ਦੇ ਨਾਮੀ ਅਖਬਾਰ ‘ਦਾ ਹਿੰਦੂ’ ਦੇ ਸੰਪਾਦਕੀ ਵਿਚ ਸੁਹਾਸਿਨੀ ਹੈਦਰ ਨੇ ਸਾਫ ਤੌਰ ’ਤੇ ਲਿਖਿਆ ਕਿ ਗੁਰਪਤਵੰਤ ਪਨੂੰ ਮਾਮਲੇ ਨੇ ਨਵੀਂ ਦਿੱਲੀ ਦੀ ਭਰੋਸੇਯੋਗਤਾ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿਤਾ ਹੈ। ਸੀ.ਐਨ.ਐਨ. ਦੀ ਰਿਪੋਰਟ ਵਿਚ ਵੀ ਸਵਾਲ ਕੀਤਾ ਗਿਆ ਹੈ ਕਿ ਗੁਰਪਤਵੰਤ ਪਨੂੰ ਮਾਮਲੇ ਕਾਰਨ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਕੂਟਨੀਤਕ ਰਿਸ਼ਤੇ ਕਿੰਨੇ ਪ੍ਰਭਾਵਤ ਹੋਏ?