ਸਿੱਧੂ ਮੂਸੇਵਾਲੇ ਦੇ ਕਾਤਲ ਕੋਲੋਂ ਜੇਲ੍ਹ ਅੰਦਰੋਂ ਮਿਲਿਆ ਮੋਬਾਇਲ
ਤਰਨਤਾਰਨ, 20 ਨਵੰਬਰ : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਮੋਬਾਇਲ ਫ਼ੋਨ, ਨਸ਼ੀਲੇ ਪਦਾਰਥ ਅਤੇ ਹੋਰ ਸਮੱਗਰੀ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਖ਼ਾਸ ਗੱਲ ਇਹ ਐ ਕਿ ਇਸੇ ਜੇਲ੍ਹ ਦੇ ਅੰਦਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਾਤਲ ਬੰਦ ਨੇ। ਹੁਣ ਫਿਰ ਇਸ ਜੇਲ੍ਹ ਵਿਚ ਬੰਦ ਮੂਸੇਵਾਲਾ ਕਤਲ ਨਾਲ ਸਬੰਧਤ […]
By : Hamdard Tv Admin
ਤਰਨਤਾਰਨ, 20 ਨਵੰਬਰ : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਮੋਬਾਇਲ ਫ਼ੋਨ, ਨਸ਼ੀਲੇ ਪਦਾਰਥ ਅਤੇ ਹੋਰ ਸਮੱਗਰੀ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਖ਼ਾਸ ਗੱਲ ਇਹ ਐ ਕਿ ਇਸੇ ਜੇਲ੍ਹ ਦੇ ਅੰਦਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਾਤਲ ਬੰਦ ਨੇ। ਹੁਣ ਫਿਰ ਇਸ ਜੇਲ੍ਹ ਵਿਚ ਬੰਦ ਮੂਸੇਵਾਲਾ ਕਤਲ ਨਾਲ ਸਬੰਧਤ ਮੁਲਜ਼ਮ ਕੋਲੋਂ ਮੋਬਾਇਲ ਫ਼ੋਨ ਬਰਾਮਦ ਹੋਇਆ ਏ, ਜਿਸ ਨੂੰ ਲੈ ਕੇ ਵੱਡੇ ਖ਼ੁਲਾਸੇ ਸਾਹਮਣੇ ਆਏ ਨੇ।
ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਪਿਛਲੇ ਕਾਫ਼ੀ ਸਮੇਂ ਤੋਂ ਸੁਰਖ਼ੀਆਂ ਵਿਚ ਛਾਈ ਹੋਈ ਐ ਕਿਉਂਕਿ ਇਸ ਜੇਲ੍ਹ ਦੇ ਅੰਦਰ ਸਿੱਧੂ ਮੂਸੇਵਾਲੇ ਦੇ ਕਾਤਲ ਬੰਦ ਕੀਤੇ ਹੋਏ ਨੇ। ਪਰ ਹੈਰਾਨੀ ਦੀ ਗੱਲ ਇਹ ਐ ਕਿ ਇਸ ਸਭ ਦੇ ਬਾਵਜੂਦ ਇਸ ਜੇਲ੍ਹ ਵਿਚੋਂ ਮੋਬਾਇਲ ਫ਼ੋਨ ਅਤੇ ਹੋਰ ਸਮੱਗਰੀ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੋਰ ਤਾਂ ਹੋਰ ਇਸ ਜੇਲ੍ਹ ਦੇ ਅੰਦਰ ਕਤਲ ਤੱਕ ਹੋ ਚੁੱਕਿਆ ਏ ਪਰ ਅਜੇ ਤੱਕ ਜੇਲ੍ਹ ਪ੍ਰਸਾਸ਼ਨ ਵੱਲੋਂ ਕੋਈ ਸਖ਼ਤੀ ਨਹੀਂ ਕੀਤੀ ਗਈ, ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਏ ਕਿ ਹੁਣ ਫਿਰ ਮੂਸੇਵਾਲਾ ਕਤਲ ਕੇਸ ਨਾਲ ਸਬੰਧਤ ਇਕ ਗੈਂਗਸਟਰ ਅਰਸ਼ਦ ਖ਼ਾਨ ਕੋਲੋਂ ਇਕ ਮੋਬਾਇਲ ਸਮੇਤ ਸਿਮ ਬਰਾਮਦ ਕੀਤਾ ਗਿਆ ਏ।
ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਕੇ ਬਰਾਮਦ ਹੋਏ ਮੋਬਾਇਲ ਫ਼ੋਨ ਦੀ ਫੌਰੈਂਸਿਕ ਜਾਂਚ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਐ। ਜ਼ਿਕਰ ਏ ਖ਼ਾਸ ਐ ਕਿ ਇਸ ਜੇਲ੍ਹ ਦੇ ਅੰਦਰੋਂ ਗੈਂਗਸਟਰਾਂ ਕੋਲੋਂ ਤੀਜੀ ਵਾਰ ਮੋਬਾਇਲ ਫ਼ੋਨ ਬਰਾਮਦ ਹੋਣ ਦੀ ਘਟਨਾ ਨੇ ਜੇਲ੍ਹ ਪ੍ਰਸਾਸ਼ਨ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ।
Dekho video :
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਵਿੰਦਰ ਰਾਮ ਵੱਲੋਂ ਜੇਲ੍ਹ ਦੇ ਅੰਦਰ ਅਚਾਨਕ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜਦੋਂ ਹਾਈ ਸਕਿਓਰਟੀ ਜ਼ੋਨ ਨੰਬਰ 3 ਦੇ 2 ਬਲਾਕ ਸੀ ਦੀ ਚੈਕਿੰਗ ਕੀਤੀ ਗਈ ਤਾਂ ਉਥੇ ਬੰਦ ਗੈਂਗਸਟਰ ਅਰਸ਼ਦ ਖ਼ਾਨ ਉਰਫ਼ ਅਰਸ਼ਦੀਆ ਵਾਸੀ ਬੁਕਾਲਸਰ ਬਾਸ, ਵਾਰਡ ਨੰਬਰ 31, ਸਰਦਾਰ ਸ਼ਹਿਰ, ਚੁਰੂ ਰਾਜਸਥਾਨ ਕੋਲੋਂ ਇਕ ਨਾਰਜੋ ਕੰਪਨੀ ਦਾ ਟੱਚ ਸਕ੍ਰੀਨ ਮੋਬਾਇਲ ਫ਼ੋਨ ਸਿੰਮ ਸਮੇਤ ਬਰਾਮਦ ਕੀਤਾ ਗਿਆ। ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਇਹ ਗੈਂਗਸਟਰ ਜੇਲ੍ਹ ਅੰਦਰੋਂ ਵਿਦੇਸ਼ ਵਿਚ ਕਾਲ ਕਰਦਾ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜੇਲ੍ਹ ਵਿਚ ਬੰਦ ਦੋ ਗੁੱਟਾਂ ਵਿਚਾਲੇ ਖ਼ੂਨੀ ਝੜਪ ਹੋ ਗਈ ਸੀ, ਜਿਸ ਦੌਰਾਨ ਲਾਰੈਂਸ ਗੈਂਗ ਦੇ ਗੈਂਗਸਟਰਾਂ ਨੇ ਦੂਜੇ ਗੈਂਗ ਦੇ ਗੈਂਗਸਟਰ ਦਾ ਕਤਲ ਕਰ ਦਿੱਤਾ ਸੀ। ਫਿਲਹਾਲ ਜੇਲ੍ਹ ਵਿਚ ਮੋਬਾਇਲ ਬਰਾਮਦ ਹੋਣ ਦੇ ਮਾਮਲੇ ਦੀ ਐਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਐ, ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ ਕਿ ਜੇਲ੍ਹ ਵਿਚੋਂ ਇਹ ਗੈਂਗਸਟਰ ਕਿੱਥੇ ਕਿੱਥੇ ਅਤੇ ਕਿਸਨੂੰ ਫ਼ੋਨ ਕਰਦਾ ਸੀ।