Begin typing your search above and press return to search.
ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ
ਕਿਚਨਰ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਕਿਚਨਰ ਸ਼ਹਿਰ ਵਿਚ ਕੌਮਾਂਤਰੀ ਵਿਦਿਆਰਥੀਆਂ ਨਾਲ ਵੱਡਾ ਹਾਦਸਾ ਵਾਪਰ ਗਿਆ ਜਦੋਂ ਘਰ ਅੰਦਰ ਜ਼ਹਿਰੀਲੀ ਗੈਸ ਫੈਲਣ ਕਾਰਨ ਇਕ ਜਣੇ ਦੀ ਮੌਤ ਹੋ ਗਈ ਅਤੇ ਛੇ ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬਿਲਕੁਲ ਨਾਲ ਵਾਲੇ ਘਰ ਵਿਚ ਰਹਿੰਦੇ ਭਾਰਤੀ ਵਿਦਿਆਰਥੀਆਂ ਵਿਚ ਸਹਿਮ ਦਾ ਮਾਹੌਲ ਹੈ ਜਿਨ੍ਹਾਂ ਨੂੰ ਆਪਣੇ […]
By : Editor Editor
ਕਿਚਨਰ, 20 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਕਿਚਨਰ ਸ਼ਹਿਰ ਵਿਚ ਕੌਮਾਂਤਰੀ ਵਿਦਿਆਰਥੀਆਂ ਨਾਲ ਵੱਡਾ ਹਾਦਸਾ ਵਾਪਰ ਗਿਆ ਜਦੋਂ ਘਰ ਅੰਦਰ ਜ਼ਹਿਰੀਲੀ ਗੈਸ ਫੈਲਣ ਕਾਰਨ ਇਕ ਜਣੇ ਦੀ ਮੌਤ ਹੋ ਗਈ ਅਤੇ ਛੇ ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬਿਲਕੁਲ ਨਾਲ ਵਾਲੇ ਘਰ ਵਿਚ ਰਹਿੰਦੇ ਭਾਰਤੀ ਵਿਦਿਆਰਥੀਆਂ ਵਿਚ ਸਹਿਮ ਦਾ ਮਾਹੌਲ ਹੈ ਜਿਨ੍ਹਾਂ ਨੂੰ ਆਪਣੇ ਘਰ ਵਿਚ ਲੱਗੇ ਕਾਰਬਨ ਮੌਨਆਕਸਾਈਡ ਅਲਾਰਮ ਕਰ ਕੇ ਹੀ ਜ਼ਹਿਰੀਲੀ ਗੈਸ ਬਾਰੇ ਪਤਾ ਲੱਗ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਗੈਰਾਜ ਵਿਚ ਕਾਰ ਚਲਦੀ ਛੱਡਣ ਕਾਰਨ ਘਰ ਵਿਚ ਕਾਰਬਨ ਮੌਨਆਕਸਾਈਡ ਫੈਲ ਗਈ ਅਤੇ 25 ਸਾਲਾ ਨੌਜਵਾਨ ਦਮ ਤੋੜ ਗਿਆ। ਪੁਲਿਸ ਮਾਮਲੇ ਨੂੰ ਸ਼ੱਕੀ ਨਹੀਂ ਮੰਨ ਰਹੀ। ਦੂਜੇ ਪਾਸੇ ਗੁਆਂਢ ਵਿਚ ਰਹਿੰਦੇ ਕੇਵਲ ਦੇਸਾਈ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਮੰਗਲਵਾਰ ਸਵੇਰੇ ਪੌਣੇ ਸੱਤ ਵਜੇ ਉਠਿਆ ਕਿਉਂਕਿ ਅਲਾਰਮ ਲਗਾਤਾਰ ਵੱਜ ਰਿਹਾ ਸੀ।
ਜ਼ਹਿਰੀਲੀ ਗੈਸ ਫੈਲਣ ਕਾਰਨ ਇਕ ਜਣੇ ਦੀ ਮੌਤ, 6 ਹਸਪਤਾਲ ਦਾਖਲ
ਸਭ ਕੁਝ ਚੰਗੀ ਤਰ੍ਹਾਂ ਦੇਖਣ-ਘੋਖਣ ਤੋਂ ਬਾਅਦ ਵੀ ਅਲਾਰਮ ਵੱਜਣ ਦਾ ਕਾਰਨ ਸਮਝ ਨਾ ਆਇਆ ਤਾਂ ਘਰ ਦੇ ਦਰਵਾਜ਼ੇ ਅਤੇ ਬਾਰੀਆਂ ਖੋਲ੍ਹ ਦਿਤੀਆਂ। ਦੂਜੇ ਪਾਸੇ ਗੁਆਂਢੀਆਂ ਦੇ ਘਰ ਐਮਰਜੰਸੀ ਟੀਮਾਂ ਪੁੱਜੀਆਂ ਹੋਈਆਂ ਸਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਜਾਨਲੇਵਾ ਹਾਦਸੇ ਵਾਲੇ ਘਰ ਦਾ ਅਲਾਰਮ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਸੀ ਜਾਂ ਨਹੀਂ। ਕਿਚਨਰ ਦੇ ਫਾਇਰ ਡਿਪਾਰਟਮੈਂਟ ਨੇ ਵੀ ਇਸ ਘਟਨਾ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ। ਕਿਚਨਰ ਦੇ ਐਕਟੀਵਾ ਐਵੇਨਿਊ ਦੇ ਟਾਊਨ ਹਾਊਸ ਵਿਚ ਵਾਪਰੀ ਘਟਨਾ ਨੂੰ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਸਬਕ ਦੱਸਿਆ ਜਾ ਰਿਹਾ ਹੈ।
Next Story