ਉਡਦੇ ਜਹਾਜ਼ ਦਾ ਵੱਡਾ ਹਿੱਸਾ ਟੁੱਟ ਕੇ ਡਿੱਗਾ
ਨਿਊ ਯਾਰਕ, 16 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਉਡਦੇ ਜਹਾਜ਼ ਨਾਲ ਵਾਪਰੇ ਇਕ ਹੋਰ ਵੱਡੇ ਹਾਦਸੇ ਨੇ ਜਿਥੇ ਐਵੀਏਸ਼ਨ ਮਾਹਰਾਂ ਨੂੰ ਸੁਚੇਤ ਕਰ ਦਿਤਾ ਹੈ, ਉਥੇ ਹੀ ਹਵਾਈ ਮੁਸਾਫਰ ਬੋਇੰਗ ਦੇ 737 ਜਹਾਜ਼ ਵਿਚ ਕਦੇ ਨਾ ਬੈਠਣ ਦਾ ਮਨ ਬਣਾਉਂਦੇ ਮਹਿਸੂਸ ਹੋ ਰਹੇ ਹਨ। ਇਹ ਜਹਾਜ਼ ਵੀ ਯੂਨਾਈਟਡ ਏਅਰਲਾਈਨਜ਼ ਨਾਲ ਸਬੰਧਤ ਸੀ ਜਿਸ ਦਾ […]
By : Editor Editor
ਨਿਊ ਯਾਰਕ, 16 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਉਡਦੇ ਜਹਾਜ਼ ਨਾਲ ਵਾਪਰੇ ਇਕ ਹੋਰ ਵੱਡੇ ਹਾਦਸੇ ਨੇ ਜਿਥੇ ਐਵੀਏਸ਼ਨ ਮਾਹਰਾਂ ਨੂੰ ਸੁਚੇਤ ਕਰ ਦਿਤਾ ਹੈ, ਉਥੇ ਹੀ ਹਵਾਈ ਮੁਸਾਫਰ ਬੋਇੰਗ ਦੇ 737 ਜਹਾਜ਼ ਵਿਚ ਕਦੇ ਨਾ ਬੈਠਣ ਦਾ ਮਨ ਬਣਾਉਂਦੇ ਮਹਿਸੂਸ ਹੋ ਰਹੇ ਹਨ। ਇਹ ਜਹਾਜ਼ ਵੀ ਯੂਨਾਈਟਡ ਏਅਰਲਾਈਨਜ਼ ਨਾਲ ਸਬੰਧਤ ਸੀ ਜਿਸ ਦਾ ਇਕ ਵੱਡਾ ਹਿੱਸਾ ਹਵਾ ਵਿਚ ਹੀ ਟੁੱਟ ਗਿਆ ਅਤੇ 145 ਜਣਿਆਂ ਦੀ ਜਾਨ ਰੱਬ ਆਸਰੇ ਹੋ ਗਈ।
ਵਾਲ-ਵਾਲ ਬਚੀ 145 ਮੁਸਾਫਰਾਂ ਦੀ ਜਾਨ
ਖੁਸ਼ਕਿਸਮਤੀ ਨਾਲ ਜਹਾਜ਼ ਨੂੰ ਔਰੇਗਨ ਸੂਬੇ ਦੇ ਮੈਡਫਰਡ ਏਅਰ ਪੋਰਟ ’ਤੇ ਸੁਰੱਖਿਅਤ ਉਤਾਰ ਲਿਆ ਗਿਆ। ਜੈਕਸਨ ਕਾਊਂਟੀ ਦੀ ਏਅਰਪੋਰਟ ਡਾਇਰੈਕਟਰ ਐਂਬਰ ਜੂਡ ਨੇ ਦੱਸਿਆ ਕਿ ਜਹਾਜ਼ ਦੀ ਲੈਂਡਿੰਗ ਦੌਰਾਨ ਕੋਈ ਮੁਸਾਫਰ ਜ਼ਖਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਨਵਾਂ ਜਹਾਜ਼ ਨਹੀਂ ਸੀ ਜਿਵੇਂ ਕਿ ਅਲਾਸਕਾ ਏਅਰਲਾਈਨਜ਼ ਦੇ 737 ਮੈਕਸ 9 ਜਹਾਜ਼ ਦੇ ਮਾਮਲੇ ਵਿਚ ਹੋਇਆ ਜਿਸ ਦਾ ਦਰਵਾਜ਼ਾ ਅਸਮਾਨ ਵਿਚ ਖੁੱਲ੍ਹ ਗਿਆ ਅਤੇ ਇਕ ਰਿਹਾਇਸ਼ੀ ਇਲਾਕੇ ਨੇੜਿਉਂ ਮਿਲਿਆ। ਪਿਛਲੇ ਦਿਨੀਂ ਯੂਨਾਈਟਡ ਏਅਰਲਾਈਨਜ਼ ਦੇ ਹੀ ਇਕ ਉਡਦੇ ਜਹਾਜ਼ ਦਾ ਪਹੀਆ ਖੁੱਲ੍ਹ ਕੇ ਡਿੱਗ ਗਿਆ ਸੀ ਜਦਕਿ ਇਹ ਹਵਾਈ ਜਹਾਜ਼ ਰਨਵੇਅ ਤੋਂ ਤਿਲਕ ਗਿਆ।
ਅਮਰੀਕਾ ਵਿਚ ਇਕ ਮਗਰੋਂ ਇਕ ਵਾਪਰ ਰਹੇ ਹਾਦਸੇ
ਬੋਇੰਗ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਰੇ ਹਾਦਸਿਆਂ ਵਿਚ ਇਸੇ ਕੰਪਨੀ ਦੇ ਜਹਾਜ਼ ਸਨ। ਉਧਰ ਯੂਨਾਈਟਡ ਏਅਰਲਾਈਨਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਹਾਜ਼ ਵਿਚ ਸਵਾਰ 139 ਮੁਸਾਫਰ ਅਤੇ ਛੇ ਕਰੂ ਮੈਂਬਰ ਬਿਲਕੁਲ ਠੀਕ-ਠਾਕ ਹਨ। ਫਲਾਈਟ 433 ਆਪਣੀ ਮੰਜ਼ਲ ’ਤੇ ਬਿਲਕੁਲ ਸੁਰੱਖਿਅਤ ਪਹੁੰਚ ਗਈ ਪਰ ਜਦੋਂ ਜਹਾਜ਼ ਦਾ ਮੁਆਇਨਾ ਕੀਤਾ ਗਿਆ ਤਾਂ ਇਸ ਦਾ ਇਕ ਬਾਹਰੀ ਹਿੱਸਾ ਟੁੱਟਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ
ਪੰਜਾਬੀਆਂ ਲਈ ਇੱਕ ਖੁਸ਼ੀ ਵਾਲੀ ਖ਼ਬਰ ਹੈ। ਦੱਸਦੇ ਚਲੀਏ ਕਿ ਆਦਮਪੁਰ ਏਅਰਪੋਰਟ 31 ਮਾਰਚ ਤੋਂ ਸ਼ੁਰੂ ਹੋ ਜਾਵੇਗਾ।
ਇੱਥੋਂ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਆਦਮਪੁਰ ਏਅਰਪੋਰਟ ’ਤੇ ਕੇਂਦਰ ਸਰਕਾਰ ਦੁਆਰਾ ਭੇਜਿਆ ਗਿਆ ਸਟਾਫ ਪਹੁੰਚ ਗਿਆ ਹੈ। 31 ਮਾਰਚ ਤੋਂ ਸ਼ੁਰੂ ਹੋਣ ਵਾਲੀ ਉਡਾਣਾਂ ਦੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਕਤ ਏਅਰਪੋਰਟ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੰਗਲੌਰ, ਕੋਲਕਾਤਾ ਅਤੇ ਗੋਆ ਲਈ ਉਡਣ ਵਾਲੀ ਫਲਾਈਟਾਂ ਲਈ ਰੂਟ ਅਲਾਟ ਕਰ ਦਿੱਤੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਕਤ ਏਅਰਪੋਰਟ 2 ਮਾਰਚ ਨੂੰ ਪੀਐਮ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ ਸ਼ੁਰੂ ਹੋਣਾ ਸੀ। ਪ੍ਰੰਤੂ ਪੀਐਮ ਦੇ ਪ੍ਰੋਗਰਾਮ ਵਿਚ ਦੇਰੀ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ।
ਕਰੀਬ ਹਫਤਾ ਪਹਿਲਾਂ ਪੀਐਮ ਮੋਦੀ ਨੇ ਭਾਰਤ ਦੇ ਕਈ ਏਅਰਪੋਰਟ ਦਾ ਵਰਚੂਅਲ ਉਦਘਾਟਨ ਕੀਤਾ ਸੀ। ਜਿਸ ਵਿਚ ਆਦਮਪੁਰ ਏਅਰਪੋਰਟ ਵੀ ਸ਼ਾਮਲ ਸੀ।
ਹੁਣ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਬਿਆਨ ਦਿੱਤਾ ਕਿ ਉਕਤ ਏਅਰਪੋਰਟ 31 ਤੋਂ ਸ਼ੁਰੂ ਹੋ ਜਾਵੇਗਾ। ਦੱਸ ਦੇਈਏ ਕਿ ਇਸ ਨੂੰ ਲੈ ਕੇ ਜਲੰਧਰ ਤੋਂ ਆਪ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸਿੰਧੀਆ ਦੇ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਜਲੰਧਰ ਦੇ ਲੋਕਾਂ ਦੀ ਸਹੂਲਤ ਲਈ ਇੱਕ ਪੱਤਰ ਵੀ ਸੌਂਪਿਆ ਸੀ।