Begin typing your search above and press return to search.

6 ਲੱਖ 40 ਹਜ਼ਾਰ ਡਾਲਰ ਦਾ ਘਾਟਾ ਪਾ ਗਿਆ ਬਰੈਂਪਟਨ ਦਾ ਮਕਾਨ

ਬਰੈਂਪਟਨ, 13 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਰੀਅਲ ਅਸਟੇਟ ਦੀਆਂ ਕੀਮਤਾਂ ਤਾਸ਼ ਦੇ ਪੱਤਿਆਂ ਵਾਂਗ ਡਿਗਦੀਆਂ ਨਜ਼ਰ ਆ ਰਹੀਆਂ ਹਨ। ਜੀ ਹਾਂ, ਬਰੈਂਪਟਨ ਵਿਖੇ ਸਿਰਫ ਦੋ ਸਾਲ ਪਹਿਲਾਂ ਖਰੀਦਿਆ ਮਕਾਨ 6 ਲੱਖ 40 ਹਜ਼ਾਰ ਡਾਲਰ ਦਾ ਘਾਟਾ ਪਾ ਗਿਆ। ਜਨਵਰੀ 2022 ਵਿਚ ਇਹ ਮਕਾਨ ਇਕ ਪਰਵਾਰ ਨੇ 23 ਲੱਖ ਡਾਲਰ ਵਿਚ ਖਰੀਦਿਆ ਅਤੇ ਹੁਣ […]

6 ਲੱਖ 40 ਹਜ਼ਾਰ ਡਾਲਰ ਦਾ ਘਾਟਾ ਪਾ ਗਿਆ ਬਰੈਂਪਟਨ ਦਾ ਮਕਾਨ

Editor EditorBy : Editor Editor

  |  13 Jan 2024 1:58 AM GMT

  • whatsapp
  • Telegram
  • koo
ਬਰੈਂਪਟਨ, 13 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਰੀਅਲ ਅਸਟੇਟ ਦੀਆਂ ਕੀਮਤਾਂ ਤਾਸ਼ ਦੇ ਪੱਤਿਆਂ ਵਾਂਗ ਡਿਗਦੀਆਂ ਨਜ਼ਰ ਆ ਰਹੀਆਂ ਹਨ। ਜੀ ਹਾਂ, ਬਰੈਂਪਟਨ ਵਿਖੇ ਸਿਰਫ ਦੋ ਸਾਲ ਪਹਿਲਾਂ ਖਰੀਦਿਆ ਮਕਾਨ 6 ਲੱਖ 40 ਹਜ਼ਾਰ ਡਾਲਰ ਦਾ ਘਾਟਾ ਪਾ ਗਿਆ। ਜਨਵਰੀ 2022 ਵਿਚ ਇਹ ਮਕਾਨ ਇਕ ਪਰਵਾਰ ਨੇ 23 ਲੱਖ ਡਾਲਰ ਵਿਚ ਖਰੀਦਿਆ ਅਤੇ ਹੁਣ 17 ਲੱਖ ਡਾਲਰ ਵੀ ਪੂਰੇ ਨਹੀਂ ਮਿਲੇ। ਬਰੈਂਪਟਨ ਦੇ ਜੈਕਸਨਵਿਲ ਡਰਾਈਵ ਇਲਾਕੇ ਵਿਚ ਬਣੇ ਦੋ ਮੰਜ਼ਿਲਾ ਮਕਾਨ ਦੀ ਕੀਮਤ ਐਨੀ ਜ਼ਿਆਦਾ ਡਿੱਗਣ ਬਾਰੇ ਟੋਰਾਂਟੋ ਦੇ ਰੀਅਲ ਅਸਟੇਟ ਏਜੰਟ ਡਜ਼ਮੰਡ ਬ੍ਰਾਊਨ ਨੇ ਕਿਹਾ ਕਿ ਜਨਵਰੀ 2022 ਵਿਚ ਘਰਾਂ ਦੀਆਂ ਕੀਮਤਾਂ ਬਣਾਉਟੀ ਤਰੀਕੇ ਨਾਲ ਅਸਮਾਨ ਚੜ੍ਹ ਗਈਆਂ।

ਸਿਰਫ 2 ਸਾਲ ਪਹਿਲਾਂ 23 ਲੱਖ ਡਾਲਰ ਵਿਚ ਖਰੀਦਿਆ

ਕੀਮਤਾਂ ਬੇਕਾਬੂ ਹੋ ਰਹੀਆਂ ਸਨ ਅਤੇ ਰੀਅਲ ਅਸਟੇਟ ਦੇ ਮਾਹਰ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਲਦ ਹੀ ਇਸ ਰੁਝਾਨ ਦਾ ਅੰਤ ਹੋ ਜਾਵੇਗਾ। ਬਿਨਾਂ ਸ਼ੱਕ ਜੂਨ ਮਹੀਨੇ ਮਗਰੋਂ ਰੀਅਲ ਅਸਟੇਟ ਦੀਆਂ ਕੀਮਤਾਂ ਵਿਚ ਕਮੀ ਆਈ ਹੈ ਪਰ ਜੈਕਸਨਵਿਲ ਦਾ ਮਕਾਨ ਵੱਡੇ ਘਾਟੇ ’ਤੇ ਵਿਕਿਆ। ਬ੍ਰਾਊਨ ਨੇ ਦੱਸਿਆ ਕਿ ਬਰੈਂਪਟਨ ਵਿਖੇ ਡਿਟੈਚਡ ਮਕਾਨ ਦੀ ਔਸਤ ਕੀਮਤ ਵਿਚ ਜਨਵਰੀ 2022 ਤੋਂ ਦਸੰਬਰ 2023 ਦਰਮਿਆਨ 30 ਫੀ ਸਦੀ ਕਮੀ ਆਈ ਪਰ ਤੁਲਨਾਤਮਕ ਤੌਰ ’ਤੇ ਦੇਖਿਆ ਜਾਵੇ ਤਾਂ ਜੈਕਸਨਵਿਲ ਦੇ ਮਕਾਨ ਦੀ ਕੀਮਤ 25 ਫੀ ਸਦੀ ਘਟੀ।

17 ਲੱਖ ਡਾਲਰ ਵਿਚ ਵੇਚਣ ਲਈ ਮਜਬੂਰ ਹੋਇਆ ਪਰਵਾਰ

ਦੂਜੇ ਪਾਸੇ ਟੋਰਾਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਦੇ ਅਰਬਨ ਐਨਾਲਿਟੀਕਸ ਇੰਸਟੀਚਿਊਟ ਦੇ ਰਿਸਰਚ ਡਾਇਰੈਕਟਰ ਮੁਰਤਜ਼ਾ ਹੈਦਰ ਨੇ ਆਖਿਆ ਕਿ ਭਾਵੇਂ ਵੇਚਣ ਵਾਲਿਆਂ ਨੂੰ ਵੱਡਾ ਘਾਟਾ ਪੈ ਗਿਆ ਪਰ ਫਿਰ ਵੀ ਇਹ ਮਕਾਨ ਚੰਗੀ ਕੀਮਤ ’ਤੇ ਵਿਕਿਆ ਹੈ।
Next Story
ਤਾਜ਼ਾ ਖਬਰਾਂ
Share it