ਅਮਰੀਕਾ ਤੋਂ ਕੈਨੇਡਾ ਆ ਰਿਹੈ ‘ਪਸਤੌਲਾਂ’ ਦਾ ਹੜ੍ਹ
ਟੋਰਾਂਟੋ, 25 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ 9 ਗੁਣਾ ਵਧ ਚੁੱਕੀਆਂ ਹਨ ਅਤੇ ਇਸ ਦਾ ਜ਼ਿੰਮੇਵਾਰ ਅਮਰੀਕਾ ਤੋਂ ਆ ਰਹੇ ਹਥਿਆਰਾਂ ਵਿਚ 10 ਗੁਣਾ ਵਾਧਾ ਦੱਸਿਆ ਜਾ ਰਿਹਾ ਹੈ। ‘ਬਲੂਮਬਰਗ ਨਿਊਜ਼’ ਦੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਜੂਨ ਦੇ ਅੰਤ ਤੱਕ 866,806 ਹੈਂਡਗੰਨਜ਼ ਮੌਜੂਦ ਸਨ ਅਤੇ ਵੱਡੇ ਪੱਧਰ ’ਤੇ ਹਥਿਆਰਾਂ ਦੀ ਤਸਕਰੀ […]
By : Editor (BS)
ਟੋਰਾਂਟੋ, 25 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ 9 ਗੁਣਾ ਵਧ ਚੁੱਕੀਆਂ ਹਨ ਅਤੇ ਇਸ ਦਾ ਜ਼ਿੰਮੇਵਾਰ ਅਮਰੀਕਾ ਤੋਂ ਆ ਰਹੇ ਹਥਿਆਰਾਂ ਵਿਚ 10 ਗੁਣਾ ਵਾਧਾ ਦੱਸਿਆ ਜਾ ਰਿਹਾ ਹੈ। ‘ਬਲੂਮਬਰਗ ਨਿਊਜ਼’ ਦੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਜੂਨ ਦੇ ਅੰਤ ਤੱਕ 866,806 ਹੈਂਡਗੰਨਜ਼ ਮੌਜੂਦ ਸਨ ਅਤੇ ਵੱਡੇ ਪੱਧਰ ’ਤੇ ਹਥਿਆਰਾਂ ਦੀ ਤਸਕਰੀ ਇਸ ਅੰਕੜੇ ਨੂੰ ਹੋਰ ਉਪਰ ਲਿਜਾ ਰਹੀ ਹੈ। ਸਿਰਫ਼ ਅਮਰੀਕਾ ਤੋਂ ਹੀ ਹਥਿਆਰ ਕੈਨੇਡਾ ਨਹੀਂ ਪੁੱਜ ਰਹੇ ਸਗੋਂ ਤੁਰਕੀ, ਇਟਲੀ, ਚੀਨ ਅਤੇ ਹੋਰਨਾਂ ਮੁਲਕਾਂ ਤੋਂ ਵੀ ਆ ਰਹੇ ਹਨ। ‘ਬਲੂਮਬਰਗ ਨਿਊਜ਼’ ਦੀ ਰਿਪੋਰਟ ਕਹਿੰਦੀ ਹੈ ਕਿ 2003 ਵਿਚ ਗੋਲੀਬਾਰੀ ਦੀਆਂ 219 ਵਾਰਦਾਤਾਂ ਸਾਹਮਣੇ ਆਈਆਂ ਜਦਕਿ 2022 ਵਿਚ ਇਹ ਅੰਕੜਾ 869 ਫ਼ੀ ਸਦੀ ਵਾਧੇ ਨਾਲ 2,123 ਤੱਕ ਪਹੁੰਚ ਗਿਆ। ਅਮਰੀਕਾ ਦੇ ਨੇੜੇ ਹੋਣ ਕਾਰਨ ਟੋਰਾਂਟੋ ਵਿਖੇ ਸਭ ਤੋਂ ਜ਼ਿਆਦਾ ਨਾਜਾਇਜ਼ ਹਥਿਆਰ ਮੌਜੂਦ ਹਨ ਅਤੇ ਅਕਸਰ ਅਪਰਾਧੀਆਂ ਵੱਲੋਂ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਅਪਰਾਧਕ ਗਿਰੋਹਾਂ ਦੀ ਮੌਜੂਦਗੀ ਹੈ ਪਰ ਸਸਕੈਚਵਨ ਦੀ ਰਾਜਧਾਨੀ ਰਜੀਨਾ ਵਿਖੇ ਬੰਦੂਕ ਹਿੰਸਾ ਤੇਜ਼ੀ ਨਾਲ ਵਧੀ ਹੈ।