ਪਾਤਰ ਸਾਬ੍ਹ ਨੂੰ ਦਿੱਤੀ ਅੰਤਿਮ ਵਿਦਾਈ, ਦੇਖੋ ਤਸਵੀਰਾਂ
ਲੁਧਿਆਣਾ,13 ਮਈ, ਪਰਦੀਪ ਸਿੰਘ: ਪੰਜਾਬੀ ਸਾਹਿਤ ਦੇ ਬਾਬਾ ਬੋਹੜ, ਪ੍ਰਸਿੱਧ ਪੰਜਾਬੀ ਲੇਖਕ, ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਸੁਰਜੀਤ ਪਾਤਰ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ। ਇਸ ਮੌਕੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਨਮ ਅੱਖਾਂ ਨਾਲ ਵਿਦਾਈ ਦਿੱਤੀ। ਦੇਸ਼-ਵਿਦੇਸ਼ ਵਿਚੋਂ ਹਜ਼ਾਰਾਂ ਲੋਕਾਂ […]
By : Editor Editor
ਲੁਧਿਆਣਾ,13 ਮਈ, ਪਰਦੀਪ ਸਿੰਘ: ਪੰਜਾਬੀ ਸਾਹਿਤ ਦੇ ਬਾਬਾ ਬੋਹੜ, ਪ੍ਰਸਿੱਧ ਪੰਜਾਬੀ ਲੇਖਕ, ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਸੁਰਜੀਤ ਪਾਤਰ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ। ਇਸ ਮੌਕੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਨਮ ਅੱਖਾਂ ਨਾਲ ਵਿਦਾਈ ਦਿੱਤੀ। ਦੇਸ਼-ਵਿਦੇਸ਼ ਵਿਚੋਂ ਹਜ਼ਾਰਾਂ ਲੋਕਾਂ ਦੀਆਂ ਅੱਖ ਨਮ ਹੋਈਆ। ਇਸ ਮੌਕੇ ਸੁਰਜੀਤ ਪਾਤਰ ਅਮਰ ਹੋਣ ਦੇ ਨਾਅਰੇ ਲੱਗੇ ।
ਪ੍ਰਸਿੱਧ ਸਾਹਿਤਕਾਰ, ਕਲਾਕਾਰ, ਆਗੂ, ਵਿਧਾਇਕ, ਪ੍ਰੋਫੈਸਰ ਅਤੇ ਮੀਡੀਆ ਨਾਲ ਸਬੰਧਤ ਲੋਕਾਂ ਨੇ ਪਾਤਰ ਦੇ ਅੰਤਿਮ ਦਰਸ਼ਨ ਕੀਤੇ । ਅੰਤਿਮ ਰਸਮਾਂ ਉਨ੍ਹਾਂ ਦੇ ਪੁੱਤਰ ਵੱਲੋਂ ਨਿਭਾਈਆਂ ਗਈਆ। ਇਸ ਮੌਕੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਤਰ ਦੀ ਯਾਦ ਵਿੱਚ ਪਾਤਰ ਐਵਾਰਡ ਸ਼ੁਰੂ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼ਾਇਰੀ ਪ੍ਰਫੁਲਿਤ ਕਰਨ ਲਈ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦਾਕਹਿਣਾ ਹੈ ਕਿ ਪਾਤਰ ਦੀ ਸ਼ਾਇਰੀ ਸਾਡੇ ਦਿਲਾਂ ਵਿੱਚ ਹੈ। ਇਸ ਮੌਕੇ ਸੀਐੱਮ ਭਗਵੰਤ ਮਾਨ ਪਾਤਰ ਨੂੰ ਯਾਦ ਕਰਦੇ ਹੋਏ ਰੋ ਪਏ । ਸੀਐੱਮ ਮਾਨ ਦਾ ਕਹਿਣਾ ਹੈ ਕਿ ਪੰਜਾਬ ਨੂੰ ਵੱਡਾ ਘਾਟਾ ਹੈ।
ਇਹ ਵੀ ਪੜ੍ਹੋ:
ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਆਮ ਤੌਰ ’ਤੇ ਕਣਕ ਦੀਆਂ ਵਾਢੀਆਂ ਤੋਂ ਬਾਅਦ ਪਿੰਡਾਂ ਦੇ ਗ਼ਰੀਬ-ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਸਿੱਟੇ ਚੁਗ ਕੇ ਖਾਣ ਲਈ ਕਣਕ ਇਕੱਠੀ ਕਰਦੇ ਹਨ ਪਰ ਬਹੁਤ ਘੱਟ ਹੁੰਦਾ ਸੀ ਕਿ ਨੌਜਵਾਨਾਂ ਨੂੰ ਇਹ ਕੰਮ ਕਰਨਾ ਪਵੇ।ਬੇਰੁਜ਼ਗਾਰੀ ਦੀ ਵਧਦੀ ਦਰ ਨੇ ਹੁਣ ਨੌਜਵਾਨਾਂ ਨੂੰ ਵੀ ਗੁਜ਼ਾਰੇ ਲਈ ਸਿੱਟੇ ਚੁਗਣ ’ਤੇ ਮਜਬੂਰ ਕਰ ਦਿੱਤਾ ਹੈ। ਇਹ ਨੌਜਵਾਨ ਸਾਧਾਰਨ ਜਾਂ ਅਣਪੜ੍ਹ ਨੌਜਵਾਨ ਨਹੀਂ ਬਲਕਿ ਐੱਮਏ ਤੇ ਬੀਐੱਡ ਪਾਸ ਹਨ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ’ਚ ਕਈ ਐਸੇ ਮਜ਼ਦੂਰ ਪਰਿਵਾਰਾਂ ਦੇ ਨੌਜਵਾਨ ਹਨ ਜਿਨ੍ਹਾਂ ਨੇ ਗ਼ਰੀਬੀ ਦੇ ਬਾਵਜੂਦ ਸਖ਼ਤ ਮਿਹਨਤ ਕਰਦਿਆਂ ਉਚੇਰੀ ਸਿੱਖਿਆ ਹਾਸਲ ਕਰ ਕੇ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਲੈ ਲਈਆਂ ਪਰ ਰੁਜ਼ਗਾਰ ਦੇ ਨਾਂ ’ਤੇ ਇਕ ਅੱਧੀ ਨੌਕਰੀ ਹਾਸਲ ਨਾ ਕਰ ਸਕੇ। ਅੱਜ ਹਾਲਤ ਇਹ ਹੈ ਕਿ ਰੋਟੀ ਲਈ ਇਹ ਖੇਤਾਂ ’ਚੋਂ ਸਿੱਟੇ ਚੁਗ ਰਹੇ ਹਨ।
ਨੌਜਵਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਚਾਰ ਸਾਲ ਪਹਿਲਾਂ ਰਾਜਨੀਤੀ ਵਿਗਿਆਨ ’ਚ ਐੱਮਏ ਕੀਤੀ ਸੀ ਤੇ ਉਹ ਅਜੇ ਵੀ ਪੜ੍ਹ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ। ਉਸ ਦਾ ਕਹਿਣਾ ਸੀ ਕਿ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਤਾਂ ਕਰਦੀ ਹੈ ਮਜ਼ਦੂਰ ਵਰਗ ਨਾਲ ਹਮੇਸ਼ਾ ਧੱਕਾ ਹੁੰਦਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਸੂਬੇ ’ਚ ਜਾਂ ਕੇਂਦਰ ’ਚ ਨਵੀਂ ਸਰਕਾਰ ਬਣਦੀ ਹੈ ਉਨ੍ਹਾਂ ਨੂੰ ਇਕ ਆਸ ਬੱਝਦੀ ਹੈ ਕਿ ਸ਼ਾਇਦ ਇਸ ਵਾਰ ਉਨ੍ਹਾਂ ਦੀ ਕਿਸਮਤ ਬਦਲ ਜਾਵੇ। ਪਰ ਹਮੇਸ਼ਾਂ ਵਾਂਗ ਨਵੀਂ ਸਰਕਾਰ ਵੀ ਵਾਅਦਿਆਂ ’ਤੇ ਖਰਾ ਨਹੀਂ ਉਤਰਦੀ।