Begin typing your search above and press return to search.

23 ਲੱਖ ਰੁਪਏ ’ਚ ਵਿਕਿਆ ਆਹ ਪੰਛੀ ਦਾ ਇਕ ਖੰਭ

ਆਕਲੈਂਡ, 24 ਮਈ, ਪਰਦੀਪ ਸਿੰਘ: ਕੀ ਤੁਸੀਂ ਕਦੇ ਸੋਚਿਆ ਏ ਕਿ ਕਿਸੇ ਪੰਛੀ ਦਾ ਇਕ ਖੰਭ ਸੋਨੇ ਤੋਂ ਵੀ ਜ਼ਿਆਦਾ ਮਹਿੰਗਾ ਹੋ ਸਕਦਾ ਹੈ। ਜੇਕਰ ਨਹੀਂ, ਤਾਂ ਤੁਸੀਂ ਵੀ ਇਸ ਪੰਛੀ ਬਾਰੇ ਜ਼ਰੂਰ ਜਾਣ ਲਓ ਕਿਉਂਕਿ ਇਸ ਪੰਛੀ ਦੇ ਇਕ ਖੰਭ ਦੀ ਕੀਮਤ 28 ਹਜ਼ਾਰ ਡਾਲਰ ਯਾਨੀ 23 ਲੱਖ ਰੁਪਏ ਹੈ। ਜੋ ਹਾਲ ਹੀ ਵਿਚ […]

23 ਲੱਖ ਰੁਪਏ ’ਚ ਵਿਕਿਆ ਆਹ ਪੰਛੀ ਦਾ ਇਕ ਖੰਭ

Editor EditorBy : Editor Editor

  |  24 May 2024 6:34 AM GMT

  • whatsapp
  • Telegram
  • koo

ਆਕਲੈਂਡ, 24 ਮਈ, ਪਰਦੀਪ ਸਿੰਘ: ਕੀ ਤੁਸੀਂ ਕਦੇ ਸੋਚਿਆ ਏ ਕਿ ਕਿਸੇ ਪੰਛੀ ਦਾ ਇਕ ਖੰਭ ਸੋਨੇ ਤੋਂ ਵੀ ਜ਼ਿਆਦਾ ਮਹਿੰਗਾ ਹੋ ਸਕਦਾ ਹੈ। ਜੇਕਰ ਨਹੀਂ, ਤਾਂ ਤੁਸੀਂ ਵੀ ਇਸ ਪੰਛੀ ਬਾਰੇ ਜ਼ਰੂਰ ਜਾਣ ਲਓ ਕਿਉਂਕਿ ਇਸ ਪੰਛੀ ਦੇ ਇਕ ਖੰਭ ਦੀ ਕੀਮਤ 28 ਹਜ਼ਾਰ ਡਾਲਰ ਯਾਨੀ 23 ਲੱਖ ਰੁਪਏ ਹੈ। ਜੋ ਹਾਲ ਹੀ ਵਿਚ ਨਿਊਜ਼ੀਲੈਂਡ ਵਿਖੇ ਨਿਲਾਮ ਹੋਇਆ ਹੈ, ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜਦਿਆਂ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ।

ਹਾਲ ਹੀ ਵਿਚ ਨਿਊਜ਼ੀਲੈਂਡ ਵਿਖੇ ਉਥੋਂ ਦੇ ਅਲੋਪ ਹੋ ਚੁੱਕੇ ਪੰਛੀ ਦਾ ਇਕ ਖੰਭ 28 ਹਜ਼ਾਰ ਡਾਲਰ ਵਿਚ ਨਿਲਾਮ ਹੋਇਆ ਹੈ। ਇੰਨੀ ਵੱਡੀ ਕੀਮਤ ’ਤੇ ਨਿਲਾਮ ਹੋਣ ਦੀ ਵਜ੍ਹਾ ਕਰਕੇ ਇਹ ਨਵਾਂ ਵਿਸ਼ਵ ਰਿਕਾਰਡ ਬਣ ਗਿਆ ਏ। ਦਰਅਸਲ ਇਸ ਪੰਛੀ ਦਾ ਨਾਮ ਹੂਈਆ ਏ, ਜਿਸ ਨੂੰ ਕਾਫ਼ੀ ਪਵਿੱਤਰ ਮੰਨਿਆ ਜਾਂਦਾ ਏ। ਇਕ ਰਿਪੋਰਟ ਮੁਤਾਬਕ 9 ਗ੍ਰਾਮ ਵਜ਼ਨ ਵਾਲੇ ਇਸ ਹੂਈਆ ਪੰਛੀ ਦੇ ਖੰਭ ਦੀ ਕੀਮਤ ਸੋਨੇ ਤੋਂ ਵੀ ਜ਼ਿਆਦਾ ਹੈ। ਭਾਰਤ ਵਿਚ 10 ਗ੍ਰਾਮ ਸੋਨਾ 68 ਹਜ਼ਾਰ ਰੁਪਏ ਵਿਚ ਮਿਲ ਸਕਦਾ ਏ ਅਤੇ ਇਸ ਹਿਸਾਬ ਨਾਲ ਇਸ ਪੰਛੀ ਦੇ ਇਕ ਖੰਭ ਦੀ ਕੀਮਤ 300 ਗ੍ਰਾਮ ਸੋਨੇ ਦੇ ਬਰਾਬਰ ਹੈ। ਰਿਪੋਰਟ ਮੁਤਾਬਕ ਮਾਓਰੀ ਲੋਕਾਂ ਲਈ ਪਵਿੱਤਰ ਮੰਨਿਆ ਜਾਣ ਵਾਲਾ ਇਹ ਹੂਈਆ ਪੰਛੀ ਦਹਾਕਿਆਂ ਪਹਿਲਾਂ ਆਲੋਪ ਹੋ ਚੁੱਕਿਆ ਏ। ਬੇਹੱਦ ਸੁੰਦਰ ਖੰਭਾਂ ਵਾਲੇ ਵੈਲਟਬਰਡ ਫੈਮਲੀ ਦੇ ਇਸ ਛੋਟੇ ਜਿਹੇ ਪੰਛੀ ਦੇ ਖੰਭਾਂ ਦਾ ਬਹੁਤ ਮਹੱਤਵ ਐ। ਜਾਣਕਾਰੀ ਅਨੁਸਾਰ ਇਨ੍ਹਾਂ ਖੰਭਾਂ ਤੋਂ ਬਣਾਏ ਹੈੱਡਪੀਸ ਨੂੰ ਨਿਊਜ਼ੀਲੈਂਡ ਵਿਚ ਮਾਓਰੀ ਮੁਖੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਹਿਨਿਆ ਜਾਂਦਾ ਏ। ਇਸ ਦੇ ਨਾਲ ਹੀ ਇਸ ਨੂੰ ਤੋਹਫ਼ੇ ਵਜੋਂ ਵੀ ਦਿੱਤਾ ਜਾਂਦਾ ਏ। ਇੰਨੀ ਮਹਿੰਗਾ ਹੋਣ ਕਰਕੇ ਇਨ੍ਹਾਂ ਖੰਭਾਂ ਦਾ ਵਪਾਰ ਵੀ ਖ਼ੂਬ ਹੁੰਦਾ ਸੀ।

ਜਾਣਕਾਰੀ ਅਨੁਸਾਰ ਹੂਈਆ ਪੰਛੀ ਦੇ ਦੁਰਲੱਭ ਖੰਭ ਦੀ ਨਿਲਾਮੀ ਆਕਲੈਂਡ ਵਿਚ ਵੇਬ ਦੀ ਲਾਈਵ ਮਟੀਰੀਅਲ ਕਲਚਰ ਦੇ ਪ੍ਰੋਗਰਾਮ ਵਿਚ ਹੋਈ ਸੀ। ਨਿਲਾਮੀ ਕਰਤਾ ਦੇ ਮੁਤਾਬਕ ਸ਼ੁਰੂ ਵਿਚ ਹੂਈਆ ਦੇ ਖੰਭ ਦੀ ਕੀਮਤ 3 ਹਜ਼ਾਰ ਡਾਲਰ ਮਿਲਣ ਦੀ ਉਮੀਦ ਜਤਾਈ ਗਈ ਸੀ ਪਰ ਨਿਲਾਮੀ ਦੇ ਸਾਰੇ ਰਿਕਾਰਡ ਉਸ ਸਮੇਂ ਟੁੱਟ ਗਏ ਜਦੋਂ ਇਹ ਪਿਛਲੇ ਰਿਕਾਰਡ ਤੋਂ 450 ਫ਼ੀਸਦੀ ਜ਼ਿਆਦਾ ਕੀਮਤ ’ਤੇ ਵਿਕਿਆ। ਆਖ਼ਰ ਵਿਚ ਹੂਈਆ ਪੰਛੀ ਦੇ ਖੰਭ ਦੀ ਨਿਲਾਮੀ 28417 ਅਮਰੀਕੀ ਡਾਲਰ ਯਾਨੀ ਕਰੀਬ 23 ਲੱਖ 66 ਹਜ਼ਾਰ ਰੁਪਏ ਵਿਚ ਹੋਈ। ਇਸ ਤਰ੍ਹਾਂ ਨਾਲ ਇਹ ਖੰਭ ਪਿਛਲੇ ਸਾਰੇ ਰਿਕਾਰਡ ਤੋੜ ਕੇ ਦੁਨੀਆ ਦਾ ਸਭ ਤੋਂ ਮਹਿੰਗਾ ਖੰਭ ਬਣ ਗਿਆ। ਨਿਊਜ਼ੀਲੈਂਡ ਦੇ ਮਿਊਜ਼ੀਅਮ ਮੁਤਾਬਕ ਹੂਈਆ ਪੰਛੀ ਨੂੰ ਆਖ਼ਰੀ ਵਾਰ 1907 ਵਿਚ ਦੇਖਿਆ ਗਿਆ ਸੀ। ਅਜਿਹਾ ਵੀ ਕਿਹਾ ਜਾਂਦਾ ਏ ਕਿ ਆਲੋਪ ਹੋਣ ਤੋਂ ਪਹਿਲਾਂ ਸੰਨ 1920 ਦੇ ਦਹਾਕੇ ਤੱਕ ਇਹ ਪ੍ਰਜਾਤੀ ਜ਼ਿੰਦਾ ਰਹੀ ਹੋਵੇਗੀ। ਵੇਬ ਦੇ ਕਲਾ ਮਾਹਿਰ ਫਲੋਰੈਂਸ ਐਸ ਫੋਰਨੀਅਰ ਨੇ ਦੱਸਿਆ ਕਿ ਨਿਲਾਮੀ ਵਿਚ ਸ਼ਾਮਲ ਹੋਏ ਇਸ ਆਲੋਪ ਹੋ ਚੁੱਕੇ ਹੂਈਆ ਪੰਛੀ ਦਾ ਇਹ ਖੰਭ ਲਗਭਗ 100 ਸਾਲ ਪੁਰਾਣਾ ਏ।

ਹੂਈਆ ਪੰਛੀ ਦੇ ਸਰੀਰ ’ਤੇ ਚਮਕਦਾਰ ਕਾਲੇ ਰੰਗ ਦੇ ਖੰਭ ਹੁੰਦੇ ਸੀ ਅਤੇ ਇਨ੍ਹਾਂ ਦੀ ਇਕ ਲੰਬੀ ਪੂੰਛ ਦੇ ਆਖ਼ਰ ਵਿਚ ਚਿੱਟਾ ਰੰਗ ਵੀ ਹੁੰਦਾ ਸੀ। ਇਨ੍ਹਾਂ ਦੀ ਚੁੰਝ ਵੀ ਲੰਬੀ ਹੁੰਦੀ ਸੀ। ਨਿਲਾਮੀ ਘਰ ਵਿਚ ਡੈਕੋਰੇਸ਼ਨ ਆਰਟ ਦੀ ਮੁਖੀ ਲੀਹ ਮਾਰਿਸ ਨੇ ਆਖਿਆ ਕਿ ਇਹ ਖੰਭ ਅਦਭੁੱਤ ਸਥਿਤੀ ਵਿਚ ਸੀ। ਅਜੇ ਵੀ ਇਸ ਦੀ ਚਮਕ ਵੱਖਰੀ ਹੀ ਦਿਖਾਈ ਦੇ ਰਹੀ ਸੀ, ਇਹ ਕਿਤੋਂ ਵੀ ਨੁਕਸਾਨਿਆ ਨਹੀਂ ਹੋਇਆ ਸੀ। ਇਸ ਨੂੰ ਯੂਵੀ ਸੁਰੱਖਿਆਤਮਕ ਗਲਾਸ ਵਿਚ ਫਰੇਮ ਕਰਕੇ ਰੱਖਿਆ ਗਿਆ ਏ। ਸਿਰਫ਼ ਮਿਊਜ਼ੀਅਮ ਦੇ ਲੋਕਾਂ ਨੂੰ ਹੀ ਦੇਖਣ ਦੀ ਇਜਾਜ਼ਤ ਸੀ।
ਸੋ ਅੱਜ ਭਾਵੇਂ ਇਹ ਪੰਛੀ ਆਲੋਪ ਹੋ ਚੁੱਕਿਆ ਏ ਪਰ ਇਸ ਪੰਛੀ ਨੂੰ ਪਵਿੱਤਰ ਮੰਨਣ ਵਾਲੇ ਲੋਕ ਅੱਜ ਵੀ ਇਸ ਦੇ ਦੁਰਲੱਭ ਖੰਭਾਂ ਨੂੰ ਮਹਿੰਗੀ ਕੀਮਤ ’ਤੇ ਖ਼ਰੀਦਦੇ ਹਨ।

Next Story
ਤਾਜ਼ਾ ਖਬਰਾਂ
Share it