Begin typing your search above and press return to search.

ਡਰੋਨ ਤੇ ਹੈਰੋਇਨ ਸਮੇਤ ਇਕ ਕਾਬੂ

ਅਟਾਰੀ, 19 ਦਸੰਬਰ, ਨਿਰਮਲ : ਅਟਾਰੀ ਰੇਲਵੇ ਸਟੇਸ਼ਨ ’ਤੇ ਸਥਿਤ ਸਟੇਸ਼ਨ ਮਾਸਟਰ ਦੇ ਰਿਹਾਇਸ਼ੀ ਕੁਆਰਟਰ ਨੇੜੇ ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨੀ ਡ੍ਰੋਨ ਤੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਟੇਸ਼ਨ ਮਾਸਟਰ ਦਪਿੰਦਰ ਚੌਹਾਨ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਰਿਹਾਇਸ਼ੀ ਕਵਾਟਰ ਦੀ ਕੰਧ ਲਾਗੇ ਡ੍ਰੋਨ ਵਰਗੀ ਚੀਜ਼ […]

ਡਰੋਨ ਤੇ ਹੈਰੋਇਨ ਸਮੇਤ ਇਕ ਕਾਬੂ
X

Editor EditorBy : Editor Editor

  |  19 Dec 2023 12:28 AM GMT

  • whatsapp
  • Telegram


ਅਟਾਰੀ, 19 ਦਸੰਬਰ, ਨਿਰਮਲ : ਅਟਾਰੀ ਰੇਲਵੇ ਸਟੇਸ਼ਨ ’ਤੇ ਸਥਿਤ ਸਟੇਸ਼ਨ ਮਾਸਟਰ ਦੇ ਰਿਹਾਇਸ਼ੀ ਕੁਆਰਟਰ ਨੇੜੇ ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨੀ ਡ੍ਰੋਨ ਤੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਟੇਸ਼ਨ ਮਾਸਟਰ ਦਪਿੰਦਰ ਚੌਹਾਨ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਰਿਹਾਇਸ਼ੀ ਕਵਾਟਰ ਦੀ ਕੰਧ ਲਾਗੇ ਡ੍ਰੋਨ ਵਰਗੀ ਚੀਜ਼ ਪਈ ਹੈ ਤੇ ਉਸ ਨਾਲ ਕੁਝ ਬੱਝਿਆ ਹੋਇਆ ਹੈ। ਬੀਐੱਸਐੱਫ ਤੇ ਪੁਲਿਸ ਨੇ ਮੌਕੇ ’ਤੇ ਜਾ ਕੇ ਡ੍ਰੋਨ ਨੂੰ ਕਬਜ਼ੇ ਵਿਚ ਲੈ ਲਿਆ ਜਿਸ ਨਾਲ ਪੈਕਟ ਬੱਝਿਆ ਹੋਇਆ ਸੀ। ਪੁਲਿਸ ਨੇ ਜਦੋਂ ਪੈਕਟ ਨੂੰ ਖੋਲ੍ਹ ਕੇ ਵੇਖਿਆ ਤੇ ਉਸ ਵਿਚੋਂ 544 ਗ੍ਰਾਮ ਹੈਰੋਇਨ ਪਾਈ ਗਈ। ਇਸੇ ਤਰ੍ਹਾਂ ਥਾਣਾ ਘਰਿੰਡਾ ਦੀ ਪੁਲਿਸ ਨੇ ਅਟੱਲਗੜ੍ਹ ਨੂੰ ਜਾਂਦੇ ਰਸਤੇ ’ਤੇ ਗੁਰਦੁਆਰਾ ਨਹਿਰਸ਼ਾਹ ਲਾਗੇ ਇਕ ਸ਼ੱਕੀ ਵਿਅਕਤੀ ਨੂੰ ਪੈਦਲ ਆਉਂਦਿਆਂ ਵੇਖਿਆ ਤਾਂ ਉਸ ਨੇ ਪੁੁਲਿਸ ਨੂੰ ਵੇਖ ਕੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਰਣਧੀਰ ਸਿੰਘ ਵਾਸੀ ਧਨੋਏ ਖੁਰਦ ਵਜੋਂ ਹੋਈ ਜਿਸ ਕੋਲੋਂ 290 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

Next Story
ਤਾਜ਼ਾ ਖਬਰਾਂ
Share it