ਅਮਰੀਕਾ ਵਿਚ ਕਤਲ ਦੇ ਦੋਸ਼ੀ ਨੂੰ ਨਾਈਟ੍ਰੋਜਨ ਗੈਸ ਰਾਹੀਂ ਦਿੱਤੀ ਸਜ਼ਾ ਏ ਮੌਤ
ਅਲਾਬਾਮਾ, 26 ਜਨਵਰੀ, ਨਿਰਮਲ : ਅਮਰੀਕਾ ਦੇ ਅਲਾਬਾਮਾ ਸੂਬੇ ਵਿੱਚ ਇੱਕ ਵਿਅਕਤੀ ਕੈਨੇਥ ਸਮਿਥ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਸ ਸਜ਼ਾ ਤੋਂ ਬਚਣ ਲਈ ਸਮਿਥ ਨੇ ਵੀਰਵਾਰ ਦੇਰ ਰਾਤ ਅਮਰੀਕੀ ਸੁਪਰੀਮ ਕੋਰਟ ਵਿੱਚ ਆਖਰੀ ਪਲਾਂ ਦੀ ਅਪੀਲ ਕੀਤੀ, ਜਿਸ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਮਰੀਕਾ ਵਿੱਚ ਨਾਈਟ੍ਰੋਜਨ […]
By : Editor Editor
ਅਲਾਬਾਮਾ, 26 ਜਨਵਰੀ, ਨਿਰਮਲ : ਅਮਰੀਕਾ ਦੇ ਅਲਾਬਾਮਾ ਸੂਬੇ ਵਿੱਚ ਇੱਕ ਵਿਅਕਤੀ ਕੈਨੇਥ ਸਮਿਥ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਸ ਸਜ਼ਾ ਤੋਂ ਬਚਣ ਲਈ ਸਮਿਥ ਨੇ ਵੀਰਵਾਰ ਦੇਰ ਰਾਤ ਅਮਰੀਕੀ ਸੁਪਰੀਮ ਕੋਰਟ ਵਿੱਚ ਆਖਰੀ ਪਲਾਂ ਦੀ ਅਪੀਲ ਕੀਤੀ, ਜਿਸ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਮਰੀਕਾ ਵਿੱਚ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਹੈ। ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਸਮਿਥ ਨੂੰ 1988 ਵਿੱਚ ਹੋਏ ਇੱਕ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਇੱਕ ਪਾਦਰੀ ਨੇ ਸਮਿਥ ਕੋਲੋਂ ਆਪਣੀ ਪਤਨੀ ਨੂੰ ਮਰਵਾਇਆ ਸੀ। 2022 ਵਿੱਚ, ਸਮਿਥ ਨੂੰ ਜ਼ਹਿਰੀਲਾ ਟੀਕਾ ਦੇ ਕੇ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਬਚ ਗਿਆ।
ਨਾਈਟ੍ਰੋਜਨ ਗੈਸ ਦੁਆਰਾ ਮੌਤ ਦੀ ਸਜ਼ਾ ਦਾ ਸਮਰਥਨ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਇਹ ਬਿਨਾਂ ਦਰਦ ਦੇ ਮਾਰਦੀ ਹੈ। ਜਦੋਂ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਮਾਹਿਰਾਂ ਦਾ ਮੰਨਣਾ ਹੈ ਕਿ ਨਾਈਟ੍ਰੋਜਨ ਗੈਸ ਕਾਰਨ ਮਨੁੱਖ ਤੜਫ ਕੇ ਮਰਦੇ ਹਨ।ਅਲਾਬਾਮਾ ਜੇਲ੍ਹ ਅਧਿਕਾਰੀਆਂ ਮੁਤਾਬਕ ਸਮਿਥ ਨੂੰ ਪਹਿਲਾਂ ਇੱਕ ਚੈਂਬਰ ਵਿੱਚ ਲਿਜਾਇਆ ਗਿਆ ਅਤੇ ਸਟਰੈਚਰ ’ਤੇ ਬੰਨਿ੍ਹਆ ਗਿਆ। ਉਸਦੇ ਮੂੰਹ ਉੱਤੇ ਇੱਕ ਉਦਯੋਗਿਕ ਮਾਸਕ ਪਾਇਆ ਗਿਆ ਸੀ, ਅਤੇ ਇਸ ਵਿੱਚ ਨਾਈਟ੍ਰੋਜਨ ਗੈਸ ਛੱਡੀ ਗਈ ਸੀ।
ਸਾਹ ਲੈਂਦੇ ਹੀ ਇਹ ਗੈਸ ਪੂਰੇ ਸਰੀਰ ’ਚ ਫੈਲ ਗਈ ਅਤੇ ਸਰੀਰ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਸਮਿਥ ਦੀ ਮੌਤ ਹੋ ਗਈ।ਮਾਸਕ ਪਹਿਨਣ ਵੇਲੇ ਨਾਈਟ੍ਰੋਜਨ ਗੈਸ ਸਾਹ ਲੈਣ ਨਾਲ ਵੀ ਉਲਟੀਆਂ ਆ ਸਕਦੀਆਂ ਹਨ, ਜੋ ਮੌਤ ਦੀ ਸਜ਼ਾ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਨੂੰ ਰੋਕ ਸਕਦਾ ਹੈ। ਸਮਿਥ ਦੇ ਵਕੀਲ ਨੇ ਵੀ ਇਹ ਦਲੀਲ ਦਿੱਤੀ। ਇਸ ਤੋਂ ਬਚਣ ਲਈ ਜੇਲ੍ਹ ਪ੍ਰਸ਼ਾਸਨ ਨੇ ਸਮਿਥ ਨੂੰ ਸਵੇਰੇ ਦਸ ਵਜੇ ਤੋਂ ਬਾਅਦ ਕੁਝ ਵੀ ਖਾਣ ਨਹੀਂ ਦਿੱਤਾ।
ਨਾਈਟ੍ਰੋਜਨ ਗੈਸ ਸਾਹ ਰਾਹੀਂ ਮੌਤ ਦੀ ਸਜ਼ਾ ਦੇਣਾ ਪਲਾਸਟਿਕ ਨਾਲ ਮੂੰਹ ਢੱਕ ਕੇ ਕਿਸੇ ਨੂੰ ਮਾਰਨ ਦੇ ਬਰਾਬਰ ਹੈ। ਫਰਕ ਸਿਰਫ ਇਹ ਹੈ ਕਿ ਨਾਈਟ੍ਰੋਜਨ ਦੀ ਬਜਾਏ ਕਾਰਬਨ ਡਾਈਆਕਸਾਈਡ ਕਾਰਨ ਮੌਤ ਹੁੰਦੀ ਹੈ।ਸਮਿਥ, 18 ਮਾਰਚ, 1988 ਨੂੰ ਐਲਿਜ਼ਾਬੈਥ ਸੇਨੇਟ ਨਾਂ ਦੀ ਔਰਤ ਦੀ ਹੱਤਿਆ ਦੇ ਦੋਸ਼ੀ ਦੋ ਵਿਅਕਤੀਆਂ ਵਿੱਚੋਂ ਇੱਕ ਸੀ। ਐਲਿਜ਼ਾਬੈਥ ਦਾ ਪਤੀ ਚਾਰਲਸ ਸੇਨੇਟ ਸੀਨੀਅਰ ਇੱਕ ਚਰਚ ਦਾ ਪਾਦਰੀ ਸੀ। ਉਹ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਬੀਮੇ ਦੇ ਪੈਸੇ ਹੜੱਪਣਾ ਚਾਹੁੰਦਾ ਸੀ।ਪਾਦਰੀ ਚਾਰਲਸ ਨੇ ਆਪਣੀ ਪਤਨੀ ਦੀ ਹੱਤਿਆ ਲਈ ਸਮਿਥ ਅਤੇ ਜੌਨ ਫੋਰੈਸਟ ਪਾਰਕਰ ਨੂੰ 1000 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ। ਦੋਸ਼ੀ ਪਾਏ ਜਾਣ ਤੋਂ ਬਾਅਦ ਪਾਰਕਰ ਨੂੰ 2010 ਵਿੱਚ ਜ਼ਹਿਰੀਲਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਸਮਿਥ ਨੇ ਦਾਅਵਾ ਕੀਤਾ ਸੀ ਕਿ ਉਹ ਉਸ ਥਾਂ ’ਤੇ ਮੌਜੂਦ ਸੀ ਜਿੱਥੇ ਕਤਲ ਹੋਇਆ ਸੀ ਪਰ ਉਸ ਦੀ ਹੱਤਿਆ ’ਚ ਕੋਈ ਸ਼ਮੂਲੀਅਤ ਨਹੀਂ ਸੀ। ਹਾਲਾਂਕਿ, 1996 ਵਿੱਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।ਅਮਰੀਕਾ ਵਿਚ 1980 ਤੋਂ ਜ਼ਹਿਰੀਲਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਸ ਨਾਲ ਹਾਰਟ ਕੰਮ ਕਰਨਾ ਬੰਦ ਦਿੰਦਾ ਹੈ। ਹਾਲਾਂਕਿ, ਕਈ ਰਾਜਾਂ ਵਿਚ ਇਸ ਤਰੀਕੇ ਨਾਲ ਇੱਕ ਸਮੱਸਿਆ ਦੇਖੀ ਜਾ ਰਹੀ ਹੈ। ਦੋਸ਼ੀਆਂ ਨੂੰ ਇੰਜੈਕਸ਼ਨ ਦੇਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਨਸਾਂ ਹੀ ਨਹੀਂ ਮਿਲਦੀਆਂ। ਅਜਿਹਾ ਹੀ ਸਮਿਥ ਦੇ ਕੇਸ ਵਿਚ ਵੀ ਹੋਇਆ ਸੀ।