Begin typing your search above and press return to search.

ਧੀ ਦੇ ਕਤਲ ਮਾਮਲੇ ਵਿਚ ਪਿਉ ਤੇ ਚਾਚਾ ’ਤੇ ਕੇਸ ਦਰਜ

ਖਨੌਰੀ, 14 ਦਸੰਬਰ, ਨਿਰਮਲ : ਪਿੰਡ ਮੰਡਵੀ ’ਚ ਇਕ ਪਿਉ ਨੇ ਫਾਹੇ ’ਤੇ ਟੰਗ ਆਪਣੀ ਧੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਤੇ ਚਾਚੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਖਨੌਰੀ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੱਸ […]

ਧੀ ਦੇ ਕਤਲ ਮਾਮਲੇ ਵਿਚ ਪਿਉ ਤੇ ਚਾਚਾ ’ਤੇ ਕੇਸ ਦਰਜ
X

Editor EditorBy : Editor Editor

  |  14 Dec 2023 5:17 AM IST

  • whatsapp
  • Telegram


ਖਨੌਰੀ, 14 ਦਸੰਬਰ, ਨਿਰਮਲ : ਪਿੰਡ ਮੰਡਵੀ ’ਚ ਇਕ ਪਿਉ ਨੇ ਫਾਹੇ ’ਤੇ ਟੰਗ ਆਪਣੀ ਧੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਤੇ ਚਾਚੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਖਨੌਰੀ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੱਸ ਅੱਡਾ ਮੰਡਵੀ ’ਤੇ ਮੌਜੂਦ ਸੀ, ਤਾਂ ਇਤਲਾਹ ਮਿਲੀ ਕਿ ਸ਼ੇਰ ਸਿੰਘ ਵਾਸੀ ਪਿੰਡ ਮੰਡਵੀ ਦੀ ਧੀ ਨੇਹਾ (18) ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੰਡਵੀ ਵਿਖੇ ਬਾਰ੍ਹਵੀਂ ਕਲਾਸ ਵਿਚ ਪੜ੍ਹਦੀ ਸੀ, ਪਿੰਡ ਬੰਗਾ ਦੇ ਲੜਕੇ ਨਾਲ ਪਿਆਰ ਕਰਦੀ ਸੀ। ਸ਼ੇਰ ਸਿੰਘ ਨੇ ਨੇਹਾ ਦੀ ਛੇ ਮਹੀਨੇ ਪਹਿਲਾਂ ਪਿੰਡ ਚੰਦੜ ਹਰਿਆਣਾ ਵਿਖੇ ਮੰਗਣੀ ਕਰ ਦਿੱਤੀ ਸੀ।

ਇਸ ਦੌਰਾਨ ਨੇਹਾ ਨੇ ਉੱਥੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪਿੰਡ ਬੰਗਾ ਦੇ ਇਕ ਲੜਕੇ ਨਾਲ ਗੱਲਬਾਤ ਕਰਦੀ ਰਹੀ। ਨੇਹਾ ਪਿੰਡ ਬੰਗਾ ਵਾਲੇ ਲੜਕੇ ਨਾਲ ਸਕੂਲ ਵਿੱਚੋਂ ਭੱਜਣਾ ਚਾਹੁੰਦੀ ਸੀ। ਇਸ ਗੱਲ ਦਾ ਪਿੰਡ ਵਿਚ ਰੌਲਾ ਪੈਣ ਕਰ ਕੇ ਸ਼ੇਰ ਸਿੰਘ ਅਤੇ ਉਸ ਦੇ ਭਰਾ ਬਿਕਰਮ ਸਿੰਘ ਨੇ ਆਪਣੀ ਬੇਇੱਜ਼ਤੀ ਸਮਝੀ ਜਿਸ ਦੇ ਚੱਲਦਿਆਂ ਸ਼ੇਰ ਸਿੰਘ ਅਤੇ ਉਸ ਦੇ ਭਰਾ ਬਿਕਰਮ ਸਿੰਘ ਨੇ ਪਿਛਲੇ ਦਿਨੀਂ ਰਲ਼ ਕੇ ਨੇਹਾ ਦੀ ਪੱਖੇ ਨਾਲ ਫਾਹਾ ਦੇ ਕੇ ਹੱਤਿਆ ਕਰ ਦਿੱਤੀ ਤੇ ਉਸੇ ਦਿਨ ਹੀ ਸਸਕਾਰ ਵੀ ਕਰ ਦਿੱਤਾ। ਖਨੌਰੀ ਪੁਲਿਸ ਨੇ ਸ਼ੇਰ ਸਿੰਘ ਅਤੇ ਬਿਕਰਮ ਸਿੰਘ ਖ਼ਿਲਾਫ਼ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it