Begin typing your search above and press return to search.
ਵਾਈਟ ਹਾਊਸ ਦੇ ਗੇਟ ਵਿਚ ਵੱਜੀ ਕਾਰ, 1 ਗ੍ਰਿਫ਼ਤਾਰ
ਵਾਸ਼ਿੰਗਟਨ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਅਣਪਛਾਤੇ ਸ਼ਖਸ ਨੇ ਸੋਮਵਾਰ ਸ਼ਾਮ ਆਪਣੀ ਕਾਰ ਵਾਈਟ ਹਾਊਸ ਵਿਚ ਦਾਖਲ ਕਰਵਾਉਣ ਦਾ ਯਤਨ ਕੀਤਾ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਾਰਦਾਤ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਵਾਈਟ ਹਾਊਸ ਵਿਚ ਨਹੀਂ ਸਨ ਅਤੇ ਸੀਕਰੇਟ ਸਰਵਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸ਼ੱਕੀ ਨੇ ਵਾਈਟ […]
By : Editor Editor
ਵਾਸ਼ਿੰਗਟਨ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਅਣਪਛਾਤੇ ਸ਼ਖਸ ਨੇ ਸੋਮਵਾਰ ਸ਼ਾਮ ਆਪਣੀ ਕਾਰ ਵਾਈਟ ਹਾਊਸ ਵਿਚ ਦਾਖਲ ਕਰਵਾਉਣ ਦਾ ਯਤਨ ਕੀਤਾ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਾਰਦਾਤ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਵਾਈਟ ਹਾਊਸ ਵਿਚ ਨਹੀਂ ਸਨ ਅਤੇ ਸੀਕਰੇਟ ਸਰਵਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸ਼ੱਕੀ ਨੇ ਵਾਈਟ ਹਾਊਸ ਦੇ ਉਤਰ ਪੂਰਬ ਵਾਲੇ ਬਾਹਰੀ ਗੇਟ ਵਿਚ ਜ਼ੋਰਦਾਰ ਟੱਕਰ ਮਾਰੀ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਗੱਡੀ ਘੇਰ ਲਈ ਅਤੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ।
ਸੀਕਰੇਟ ਸਰਵਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਪੜਤਾਲ
ਸੀਕਰੇਟ ਸਰਵਿਸ ਵੱਲੋਂ ਇਹ ਗੱਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੱਕਰ ਅਚਾਨਕ ਵੱਜੀ ਜਾਂ ਡਰਾਈਵਰ ਨੇ ਜਾਣ ਬੁੱਝ ਕੇ ਅਜਿਹਾ ਕੀਤਾ। ਡਰਾਈਵਰ ਦੀ ਪਛਾਣ ਜਨਤਕ ਨਹੀਂ ਅਤੇ ਅਤੇ ਫਿਲਹਾਲ ਉਸ ਵਿਰੁੱਧ ਕੋਈ ਅਪਰਾਧਕ ਦੋਸ਼ ਨਹੀਂ ਲਾਇਆ ਗਿਆ। ਪਿਛਲੇ ਮਹੀਨੇ ਇਕ ਸ਼ਰਾਬੀ ਡਰਾਈਵਰ ਨੇ ਰਾਸ਼ਟਰਪਤੀ ਦੇ ਕਾਫਲੇ ਦੀ ਗੱਡੀ ਨੂੰ ਟੱਕਰ ਮਾਰੀ ਜਿਸ ਮਗਰੋਂ ਉਸ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ।
Next Story