Begin typing your search above and press return to search.

ਸਵਾਰੀਆਂ ਨਾਲ ਭਰੀ ਬੱਸ ਨਹਿਰ ਵਿਚ ਡਿੱਗੀ, ਪੰਜ ਮੌਤਾਂ

ਮੁਕਤਸਰ, 19 ਸਤੰਬਰ, ਹ.ਬ. : ਮੁਕਤਸਰ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਕੋਟਕਪੂਰਾ-ਮੁਕਤਸਰ ਰੋਡ ’ਤੇ ਨਹਿਰ ਵਿਚ ਸਵਾਰੀਆਂ ਨਾਲ ਭਰੀ ਬੱਸ ਡਿੱਗ ਗਈ ਹੈ। ਦੱਸਿਆ ਜਾ ਰਿਹਾ ਕਿ ਬੱਸ ਨਿਊਦੀਪ ਕੰਪਨੀ ਦੀ ਹੈ। ਮੁਕਤਸਰ ਦੇ ਕੋਟਕਪੂਰਾ ਰੋਡ ’ਤੇ ਪਿੰਡ ਝਬੇਲਵਾਲੀ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਸਰਹਿੰਦ ਨਹਿਰ ਵਿੱਚ ਡਿੱਗ ਗਈ। ਪੁਲਿਸ ਅਤੇ ਪ੍ਰਸ਼ਾਸਨ ਮੌਕੇ […]

ਸਵਾਰੀਆਂ ਨਾਲ ਭਰੀ ਬੱਸ ਨਹਿਰ ਵਿਚ ਡਿੱਗੀ, ਪੰਜ ਮੌਤਾਂ
X

Hamdard Tv AdminBy : Hamdard Tv Admin

  |  19 Sept 2023 11:10 AM IST

  • whatsapp
  • Telegram


ਮੁਕਤਸਰ, 19 ਸਤੰਬਰ, ਹ.ਬ. : ਮੁਕਤਸਰ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਕੋਟਕਪੂਰਾ-ਮੁਕਤਸਰ ਰੋਡ ’ਤੇ ਨਹਿਰ ਵਿਚ ਸਵਾਰੀਆਂ ਨਾਲ ਭਰੀ ਬੱਸ ਡਿੱਗ ਗਈ ਹੈ। ਦੱਸਿਆ ਜਾ ਰਿਹਾ ਕਿ ਬੱਸ ਨਿਊਦੀਪ ਕੰਪਨੀ ਦੀ ਹੈ। ਮੁਕਤਸਰ ਦੇ ਕੋਟਕਪੂਰਾ ਰੋਡ ’ਤੇ ਪਿੰਡ ਝਬੇਲਵਾਲੀ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਸਰਹਿੰਦ ਨਹਿਰ ਵਿੱਚ ਡਿੱਗ ਗਈ।

ਪੁਲਿਸ ਅਤੇ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ ਹੈ। ਇਸ ਹਾਦਸੇ ’ਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ 10 ਤੋਂ ਵੱਧ ਲੋਕ ਜ਼ਖਮੀ ਹਨ। 40 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਹਾਦਸੇ ਦੇ ਸਮੇਂ ਬੱਸ ਵਿੱਚ 60-65 ਯਾਤਰੀ ਸਵਾਰ ਸਨ। ਇਹ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ।
ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਐਸਐਸਪੀ ਹਰਮਨਬੀਰ ਸਿੰਘ ਗਿੱਲ ਅਤੇ ਵੱਖ-ਵੱਖ ਥਾਣਿਆਂ ਦੀ ਪੁਲਸ ਮੌਕੇ ’ਤੇ ਮੌਜੂਦ ਹੈ। ਬੱਸ ਮੁਕਤਸਰ ਤੋਂ ਕੋਟਕਪੂਰਾ ਵੱਲ ਜਾ ਰਹੀ ਸੀ।
ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੀ ਮੌਕੇ ’ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ ਦੀ ਰਫਤਾਰ ਤੇਜ਼ ਸੀ। ਬੱਸ ਨਹਿਰ ਦੇ ਕਿਨਾਰੇ ਲੱਗੀ ਲੋਹੇ ਦੀਆਂ ਗਰਿੱਲਾਂ ਨੂੰ ਤੋੜਦੀ ਹੋਈ ਨਹਿਰ ਵਿੱਚ ਡਿੱਗ ਗਈ ਹੈ।


ਨਹਿਰ ਦੇ ਪੁਲ਼ ’ਤੇ ਲੱਗੇ ਲੋਹੇ ਦੇ ਐਂਗਲਾਂ ’ਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ’ਚ ਲਟਕ ਗਿਆ ਜਦਕਿ ਅੱਧਾ ਹਿੱਸਾ ਬਾਹਰ ਪੁੱਲ ਉਪਰ ਰਹਿ ਗਿਆ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ।

Next Story
ਤਾਜ਼ਾ ਖਬਰਾਂ
Share it