Begin typing your search above and press return to search.

ਸਮੁੰਦਰ ’ਚ ਡੁੱਬੀ 86 ਪ੍ਰਵਾਸੀਆਂ ਨਾਲ ਭਰੀ ਕਿਸ਼ਤੀ

ਲੀਬੀਆ, (ਹਮਦਰਦ ਨਿਊਜ਼ ਸਰਵਿਸ) : 86 ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ ਵਿੱਚ ਡੁੱਬਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ 61 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ। ਲੀਬੀਆ ’ਚ ਕੌਮਾਂਤਰੀ ਸੰਗਠਨ ‘ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਮਾਈਗਰੇਸ਼ਨ’ ਨੇ ਦੱਸਿਆ ਕਿ 86 ਪ੍ਰਵਾਸੀਆਂ ਨਾਲ ਭਰੀ ਹੋਈ ਇਹ ਵੱਡੀ ਕਿਸ਼ਤੀ ਲੀਬੀਆ ਤੋਂ […]

ਸਮੁੰਦਰ ’ਚ ਡੁੱਬੀ 86 ਪ੍ਰਵਾਸੀਆਂ ਨਾਲ ਭਰੀ ਕਿਸ਼ਤੀ
X

Editor EditorBy : Editor Editor

  |  17 Dec 2023 1:13 PM IST

  • whatsapp
  • Telegram

ਲੀਬੀਆ, (ਹਮਦਰਦ ਨਿਊਜ਼ ਸਰਵਿਸ) : 86 ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ ਵਿੱਚ ਡੁੱਬਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ 61 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ।


ਲੀਬੀਆ ’ਚ ਕੌਮਾਂਤਰੀ ਸੰਗਠਨ ‘ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਮਾਈਗਰੇਸ਼ਨ’ ਨੇ ਦੱਸਿਆ ਕਿ 86 ਪ੍ਰਵਾਸੀਆਂ ਨਾਲ ਭਰੀ ਹੋਈ ਇਹ ਵੱਡੀ ਕਿਸ਼ਤੀ ਲੀਬੀਆ ਤੋਂ ਯੂਰਪ ਜਾ ਰਹੀ ਸੀ। ਲੀਬੀਆ ਦੀ ਜਵਾਰਾ ਬੰਦਰਗਾਹ ਤੋਂ ਰਵਾਨਾ ਹੋਈ ਇਹ ਕਿਸ਼ਤੀ ਸਮੁੰਦਰ ’ਚ ਉਠੀਆਂ ਤੇਜ਼ ਲਹਿਰਾਂ ਸਾਹਮਣੇ ਨਹੀਂ ਟਿਕ ਸਕੀ ਤੇ ਡਿੱਕੇ-ਡੋਲੇ ਖਾਂਦੀ ਹੋਈ ਪਲਟ ਗਈ। ਇਸ ਕਾਰਨ ਮਹਿਲਾਵਾਂ ਤੇ ਬੱਚਿਆਂ ਸਣੇ 61 ਪ੍ਰਵਾਸੀਆਂ ਦੀ ਮੌਤ ਹੋ ਗਈ, ਜਦਕਿ ਕਈ ਲਾਪਤਾ ਹੋ ਗਏ। ਹਾਲਾਂਕਿ ਬੜੀ ਮੁਸ਼ਕਲ ਨਾਲ ਕੁਝ ਲੋਕਾਂ ਦੀ ਜਾਨ ਬਚਾਈ ਗਈ। ਲੀਬੀਆ ਪੁਲਿਸ ਨੇ ਇਸ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।


ਦੱਸ ਦੇਈਏ ਕਿ ਸਮੁੰਦਰ ਦੇ ਰਸਤੇ ਯੂਰਪ ਪਹੁੰਚਣ ਦੇ ਇਛੁੱਕ ਲੋਕਾਂ ਲਈ ਲੀਬੀਆ ਇੱਕ ਮੇਜਰ ਲਾਂਚਿੰਗ ਪੁਆਇੰਟ ਹੈ। ਅਫਰੀਕਾ ਅਤੇ ਮੱਧ ਪੂਰਬ ਵਿੱਚ ਸਥਿਤ ਮੁਲਕਾਂ ਦੇ ਲੋਕ ਆਪਣੇ ਇੱਥੇ ਚੱਲ ਰਹੀ ਜੰਗ ਅਤੇ ਅਸ਼ਾਂਤੀ ਤੋਂ ਬਚਣ ਲਈ ਲੀਬੀਆ ਦੇ ਰਸਤੇ ਯੂਰਪ ਜਾਣਾ ਚਾਹੁੰਦੇ ਹਨ। ਹਾਲ ਹੀ ਦੇ ਮਹੀਨਿਆਂ ਵਿੱਚ ਲੀਬੀਆ ’ਚ ਸੁਰੱਖਿਆ ਦਸਤਿਆਂ ਨੇ ਕਥਿਤ ਤੌਰ ’ਤੇ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਹੈ।


ਦੱਸਣਾ ਬਣਦਾ ਹੈ ਕਿ ਪ੍ਰਵਾਸੀਆਂ ਦੇ ਸਮੁੰਦਰ ਵਿੱਚ ਡੁੱਬਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਜੂਨ ਮਹੀਨੇ ਵਿੱਚ ਵਾਪਰੀ ਸੀ। ਉਸ ਵੇਲੇ 79 ਪ੍ਰਵਾਸੀ ਸਮੁੰਦਰ ਵਿੱਚ ਡੁੱਬ ਗਏ ਸੀ ਤੇ ਸੈਂਕੜੇ ਲਾਪਤਾ ਹੋ ਗਏ। ਫਰਵਰੀ ਵਿੱਚ ਇੱਕ ਤੂਫ਼ਾਨ ਦੌਰਾਨ ਇਟਲੀ ਦੇ ਕੈਲਾਬ੍ਰੀਅਨ ਤੱਟ ’ਤੇ ਉਨ੍ਹਾਂ ਦੀ ਕਿਸ਼ਤੀ ਇੱਕ ਚੱਟਾਨਾਂ ਨਾਲ ਟਕਰਾਅ ਗਈ ਸੀ, ਜਿਸ ਕਾਰਨ 96 ਲੋਕਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ।
ਤਾਜ਼ਾ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸ਼ਿਪਿੰਗ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਕਿਸ਼ਤੀ ’ਤੇ ਸਵਾਰ ਜ਼ਿਆਦਾਤਰ ਲੋਕ ਮਿਸਰ, ਸੀਰੀਆ ਅਤੇ ਪਾਕਿਸਤਾਨ ਤੋਂ ਆਏ ਸੀ।

Next Story
ਤਾਜ਼ਾ ਖਬਰਾਂ
Share it