ਅਮਰੀਕੀ ਸੰਸਦ ਦੇ ਇਤਿਹਾਸ ’ਚ ਪਹਿਲੀ ਵਾਰ ਵੱਡਾ ਕਦਮ
ਵਾਸ਼ਿੰਗਟਨ, 4 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੱਡਾ ਕਦਮ ਚੁੱਕਦੇ ਹੋਏ ਹੇਠਲੇ ਸਦਨ ‘ਹਾਊਸ ਆਫ਼ ਰਿਪ੍ਰਜ਼ੈਂਟੇਟਿਵਸ’ ਦੇ ਸਪੀਕਰ ਕੇਵਿਨ ਮੈਕਾਰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਵੋਟਿੰਗ ਵਿੱਚ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੇ 208 ਸੰਸਦ ਮੈਂਬਰਾਂ ਨੇ ਮੈਕਾਰਥੀ ਨੂੰ ਅਹੁਦੇ ਤੋਂ ਹਟਾਉਣ ਦੇ ਪੱਖ ’ਚ ਵੋਟ ਪਾਈ। ਉੱਧਰ ਵਿਰੋਧੀ […]
By : Hamdard Tv Admin
ਵਾਸ਼ਿੰਗਟਨ, 4 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਸੰਸਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੱਡਾ ਕਦਮ ਚੁੱਕਦੇ ਹੋਏ ਹੇਠਲੇ ਸਦਨ ‘ਹਾਊਸ ਆਫ਼ ਰਿਪ੍ਰਜ਼ੈਂਟੇਟਿਵਸ’ ਦੇ ਸਪੀਕਰ ਕੇਵਿਨ ਮੈਕਾਰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਵੋਟਿੰਗ ਵਿੱਚ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੇ 208 ਸੰਸਦ ਮੈਂਬਰਾਂ ਨੇ ਮੈਕਾਰਥੀ ਨੂੰ ਅਹੁਦੇ ਤੋਂ ਹਟਾਉਣ ਦੇ ਪੱਖ ’ਚ ਵੋਟ ਪਾਈ। ਉੱਧਰ ਵਿਰੋਧੀ ਧਿਰ ਰਿਪਬਲੀਕਨ ਪਾਰਟੀ ਦੇ 8 ਮੈਂਬਰਾਂ ਨੇ ਵੀ ਸਪੀਕਰ ਵਿਰੁੱਧ ਵੋਟ ਪਾ ਦਿੱਤੀ। 11 ਅਕਤੂਬਰ ਨੂੰ ਨਵੇਂ ਸਪੀਕਰ ਦੀ ਚੋਣ ਹੋਵੇਗੀ।
ਅਹੁਦੇ ਤੋਂ ਹਟਾਇਆ ਗਿਆ ਹੇਠਲੇ ਸਦਨ ਦਾ ਸਪੀਕਰ
ਸਪੀਕਰ ਕੇਵਿਨ ਮੈਕਾਰਥੀ ਨੂੰ ਅਹੁਦੇ ਤੋਂ ਹਟਾਉਣ ਲਈ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਵੱਲੋਂ 208 ਅਤੇ ਰਿਪਬਲੀਕਨ ਪਾਰਟੀ ਵੱਲੋਂ 8 ਵੋਟਾਂ ਪਈਆਂ। ਵਿਰੋਧੀ ਧਿਰ ਦੇ ਬਾਕੀ 210 ਸੰਸਦ ਮੈਂਬਰਾਂ ਨੇ ਮੈਕਾਰਥੀ ਦੇ ਪੱਖ ’ਚ ਵੋਟ ਪਾਈ। ਇਸ ਤਰ੍ਹਾਂ 210 ਦੇ ਮੁਕਾਬਲੇ ਵਿਰੋਧ ’ਚ ਕੁੱਲ 216 ਵੋਟਾਂ ਪੈਣ ਨਾਲ ਮੈਕਾਰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
ਵਿਰੋਧੀ ਧਿਰ ਨੂੰ ਪਹਿਲੀ ਵਾਰ ਸੱਤਾਧਾਰੀ ਪਾਰਟੀ ਦਾ ਸਾਥ
ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ, ਜਦੋਂ ਸੱਤਾ ਵਿੱਚ ਮੌਜੂਦ ਪਾਰਟੀ ਨੇ ਹਾਊਸ ਸਪੀਕਰ ਦੇ ਵਿਰੁੱਧ ਵੋਟ ਪਾ ਕੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ। ਇਸ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਮੈਕਾਰਥੀ ਨੇ ਕਿਹਾ ਕਿ ਉਹ ਦੁਬਾਰਾ ਇਸ ਅਹੁਦੇ ਲਈ ਚੋਣ ਨਹੀਂ ਲੜਨਗੇ।
ਇੱਕ ਹਫਤਾ ਖਾਲੀ ਰਹੇਗਾ ਸਪੀਕਰ ਦਾ ਅਹੁਦਾ
ਅਮਰੀਕਾ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰਜ਼ੈਂਟੇਟਿਵਸ ਦੇ ਸਪੀਕਰ ਦਾ ਅਹੁਦਾ ਲਗਭਗ 1 ਹਫ਼ਤਾ ਖਾਲੀ ਰਹੇਗਾ। ਰਿਪਬਲੀਕਨ ਪਾਰਟੀ ਦੇ ਨੇਤਾਵਾਂ ਨੇ ਦੱਸਿਆ ਕਿ ਉਹ 10 ਅਕਤੂਬਰ ਨੂੰ ਮਿਲ ਕੇ ਨਵੇਂ ਸਪੀਕਰ ਬਾਰੇ ਚਰਚਾ ਕਰਨਗੇ। ਇਸ ਤੋਂ ਬਾਅਦ 11 ਅਕਤੂਬਰ ਨੂੰ ਵੋਟਿੰਗ ਹੋਵੇਗੀ। ਨਵੇਂ ਸਪੀਕਰ ਦੀ ਚੋਣ ਤੱਕ ਨੌਰਥ ਕੈਰੋਲਿਨਾ ਦੇ ਪੈਟ੍ਰਿਕ ਮੈਕਹੇਨਰੀ ਨੂੰ ਅੰਤਰਿਮ ਸਪੀਕਰ ਚੁਣਿਆ ਗਿਆ ਹੈ। ਉਹ ਮੈਕਾਰਥੀ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਹਨ।
11 ਅਕਤੂਬਰ ਨੂੰ ਹੋਵੇਗੀ ਨਵੇਂ ਸਪੀਕਰ ਦੀ ਚੋਣ
ਦਰਅਸਲ, ਅਮਰੀਕਾ ਵਿੱਚ ਸ਼ਟਡਾਊਨ ਨੂੰ ਟਾਲ਼ਣ ਲਈ ਫੰਡਿੰਗ ਬਿਲ ਲਿਆਂਦਾ ਗਿਆ ਸੀ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਸ ਤੋਂ ਇਸ ਨੂੰ ਪਾਸ ਕਰਾਉਣ ’ਚ ਮੈਕਾਰਥੀ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਕਾਰਨ ਮੈਟ ਗੇਟਜ ਸਣੇ ਕੁਝ ਰਿਪਬਲੀਕਨ ਸੰਸਦ ਮੈਂਬਰ ਉਨ੍ਹਾਂ ਤੋਂ ਨਾਰਾਜ਼ ਚੱਲ ਰਹੇ ਸੀ। ਅਜਿਹੇ ਵਿੱਚ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਨੇਤਾ ਵਿਰੁੱਧ ਮਤਾ ਲਿਆਉਣ ਦਾ ਫੈਸਲਾ ਕੀਤਾ, ਜਿਸ ਦੇ ਨਤੀਜੇ ਵਜੋਂ ਕੇਵਿਨ ਮੈਕਾਰਥੀ ਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪੈ ਗਏ।
ਦੱਸ ਦੇਈਏ ਕਿ ਮੈਕਾਰਥੀ ਰਿਪਬਲੀਕਨ ਪਾਰਟੀ ਦੇ ਨੇਤਾ ਹਨ। ਅਜਿਹੇ ਵਿੱਚ ਸੱਤਾਧਾਰੀ ਪਾਰਟੀ ਨੇ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਚੰਗਾ ਮੌਕਾ ਦੇਖਦੇ ਹੋਏ ਉਸ ਦੇ ਵਿਰੁੱਧ ਵੋਟ ਪਾ ਦਿੱਤੀ। ਇਸ ਦੇ ਨਾਲ ਹੀ ਕੇਵਿਨ 269 ਦਿਨ ਅਮਰੀਕਾ ਦੇ ਹਾਊਸ ਸਪੀਕਰ ਰਹੇ। ਉਨ੍ਹਾਂ ਨੇ 7 ਜਨਵਰੀ ਨੂੰ ਇਹ ਅਹੁਦਾ ਸੰਭਾਲ਼ਿਆ ਸੀ।
ਸਪੀਕਰ ਦਾ ਅਹੁਦਾ ਖਾਲੀ ਹੋਣ ਕਾਰਨ ਅਮਰੀਕਾ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰਜ਼ੈਂਟੇਟਿਵਸ ਵਿੱਚ ਲੈਜਿਸਲੇਟਿਵ ਕੰਮਕਾਜ ਰੁਕ ਗਿਆ ਹੈ। ਦੂਜੇ ਪਾਸੇ ਜੇਕਰ ਅਮਰਹੀਕੀ ਕਾਂਗਰਸ ਨੇ ਫੰਡਿੰਗ ਨਾ ਵਧਾਈ ਤਾਂ 17 ਨਵੰਬਰ ਨੂੰ ਇੱਕ ਹੋਰ ਸਰਕਾਰੀ ਸ਼ਟਡਾਊਨ ਦੀ ਸਮਾਂ ਹੱਦ ਸਮਾਪਤ ਹੋ ਜਾਵੇਗੀ।
ਮੈਕਾਰਥੀ ਨੂੰ ਅਹੁਦੇ ਤੋਂ ਹਟਾਏ ਜਾਣ ਮਗਰੋਂ ਰਿਪਬਲੀਕਨ ਸੰਸਦ ਮੈਂਬਰ ਗੇਟਜ ਨੇ ਕਿਹਾ ਕਿ ਉਨ੍ਹਾਂ ਨੇ ਪਾਵਰ ਲਈ ਸਪੈਸ਼ਲ ਇੰਟਰੱਸਟ ਦਾ ਪੈਸਾ ਇਕੱਠਾ ਕਰਕੇ ਉਨ੍ਹਾਂ ਲੋਕਾਂ ਵਿੱਚ ਵੰਡਿਆ, ਜੋ ਮੈਕਾਰਥੀ ਲਈ ਕੰਮ ਕਰਦੇ ਸੀ।
ਇਸ ਤੋਂ ਪਹਿਲਾਂ ਜਨਵਰੀ ਵਿੱਚ ਜਦੋਂ ਅਮਰੀਕਾ ਵਿੱ ਸਪੀਕਰ ਅਹੁਦੇ ਲਈ ਚੋਣ ਹੋਈ ਤਾਂ ਕੁੱਲ 15 ਵਾਰ ਵੋਟਿੰਗ ਹੋਈ ਸੀ। ਦਰਅਸਲ, ਹਾਊਸ ਆਫ਼ ਪ੍ਰਿਜ਼ੈਟੇਟਿਵਸ ਵਿੱਚ 2022 ਦੀਆਂ ਮੱਧ ਕਾਲੀ ਚੋਣਾਂ ਵਿੱਚ ਡੌਨਾਲਡ ਟਰੰਪ ਦੀ ਰਿਪਬਲੀਕਨ ਪਾਰਟੀ ਨੂੰ ਬਹੁਮਤ ਮਿਲਿਆ ਸੀ। 435 ਸੀਟਾਂ ਵਿੱਚੋਂ 222 ਸੀਟਾਂ ਰਿਪਬਲੀਕਨ ਪਾਰਟੀ ਦੀ ਝੋਲ਼ੀ ਵਿੱਚ ਪਈਆਂ ਸਨ, ਜਦਕਿ ਡੈਮੋਕਰੇਟਿਕ ਨੂੰ ਸਿਰਫ਼ 213 ਸੀਟਾਂ ’ਤੇ ਹੀ ਸਬਰ ਕਰਨਾ ਪਿਆ।
ਅਜਿਹੇ ਵਿੱਚ ਮੰਨਿਆ ਜਾ ਰਿਠਾ ਸੀ ਕਿ ਰਿਪਬਲੀਕਨ ਪਾਰਟੀ ਆਸਾਨੀ ਨਾਲ ਆਪਣਾ ਸਪੀਕਰ ਚੁਣ ਲਏਗੀ। ਹਾਲਾਂਕਿ ਅਜਿਹਾ ਨਹੀਂ ਹੋ ਸਕਿਆ। ਖੁਦ ਪਾਰਟੀ ਹੀ ਆਪਣੇ ਉਮੀਦਵਾਰ ਕੇਵਿਨ ਨੂੰ ਸਪੀਕਰ ਚੁਣੇ ਜਾਣ ’ਤੇ ਇਜਕੁੱਟ ਨਹੀਂਸੀ। 14 ਵਾਰ ਹੋਈ ਵੋਟਿੰਗ ਵਿੱਚ ਉਨ੍ਹਾਂ ਨੰਨੂੂੰਬਹੁਮਤ ਨਹੀਂ ਮਿਲਿਆਸੀ। ਇਸ ਤੋਂ ਬਾਅਦ ਜਦੋਂ 15ਵੀਂ ਵਾਰ ਵੋਟਿੰਗ ਹੋਈ ਤਾਂ ਰਿਪਬਲੀਕਨ ਨੇਤਾ ਮੈਟ ਗੇਟਜ ਨੇ ਸਪੀਕਰ ਲਈ ਡੌਨਾਲਡ ਟਰੰਪ ਦਾ ਨਾਮ ਅੱਗੇ ਵਧਾ ਦਿੱਤਾ। ਉਹ ਇਕਲੌਤੇ ਅਜਿਹੇ ਵਿਅਕਤੀ ਸੀ, ਜਿਨ੍ਹਾਂ ਨੇ ਟਰੰਪ ਨੂੰ ਸਪੀਕਰ ਬਣਾਉਣ ਦੇ ਪੱਖ ਵਿੱਚ ਵੋਟ ਪਾਈ ਸੀ।