ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ
ਨਵੀਂ ਦਿੱਲੀ : ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸ਼ੁਭ ਨਹੀਂ ਰਹੀ। BSE ਸੈਂਸੈਕਸ 285 ਅੰਕਾਂ ਦੀ ਭਾਰੀ ਗਿਰਾਵਟ ਨਾਲ 72462 'ਤੇ ਖੁੱਲ੍ਹਿਆ। ਉਥੇ ਹੀ, NSE ਨਿਫਟੀ ਨੇ ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 109 ਅੰਕਾਂ ਦੀ ਕਮਜ਼ੋਰੀ ਨਾਲ 21946 ਦੇ ਪੱਧਰ 'ਤੇ ਕੀਤੀ। ਇਹ ਵੀ ਪੜ੍ਹੋ : ਪੰਜਾਬ ਤੋਂ ਕੈਨੇਡਾ ਜਾ ਕੇ ਪਤਨੀ ਦਾ ਕਤਲ ਇਹ […]

ਨਵੀਂ ਦਿੱਲੀ : ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸ਼ੁਭ ਨਹੀਂ ਰਹੀ। BSE ਸੈਂਸੈਕਸ 285 ਅੰਕਾਂ ਦੀ ਭਾਰੀ ਗਿਰਾਵਟ ਨਾਲ 72462 'ਤੇ ਖੁੱਲ੍ਹਿਆ। ਉਥੇ ਹੀ, NSE ਨਿਫਟੀ ਨੇ ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 109 ਅੰਕਾਂ ਦੀ ਕਮਜ਼ੋਰੀ ਨਾਲ 21946 ਦੇ ਪੱਧਰ 'ਤੇ ਕੀਤੀ।
ਇਹ ਵੀ ਪੜ੍ਹੋ : ਪੰਜਾਬ ਤੋਂ ਕੈਨੇਡਾ ਜਾ ਕੇ ਪਤਨੀ ਦਾ ਕਤਲ
ਇਹ ਵੀ ਪੜ੍ਹੋ : ਮਾਨਸਾ : ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਜੋੜੇ ਦਾ ਕਤਲ
ਸੈਂਸੈਕਸ 'ਚ ਗਿਰਾਵਟ ਹੁਣ 522 ਅੰਕਾਂ ਤੱਕ ਪਹੁੰਚ ਗਈ ਹੈ। ਇਹ ਹੁਣ 72225 ਦੇ ਪੱਧਰ 'ਤੇ ਪਹੁੰਚ ਗਈ ਹੈ। ਜਦਕਿ ਨਿਫਟੀ 171 ਅੰਕਾਂ ਦੀ ਭਾਰੀ ਗਿਰਾਵਟ ਨਾਲ 21884 ਦੇ ਪੱਧਰ 'ਤੇ ਹੈ। NSE 'ਤੇ ਵਪਾਰ ਕੀਤੇ ਗਏ 2357 ਸਟਾਕਾਂ ਵਿੱਚੋਂ, ਸਿਰਫ 919 ਹਰੇ ਰੰਗ ਵਿੱਚ ਹਨ। ਜਦਕਿ 1342 ਸਟਾਕਾਂ 'ਚ ਘਾਟਾ ਨਜ਼ਰ ਆ ਰਿਹਾ ਹੈ। 98 ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
9:23 AM : TCS 3 ਪ੍ਰਤੀਸ਼ਤ ਤੋਂ ਵੱਧ ਡਿੱਗ ਗਿਆ । ਇਸ ਤੋਂ ਇਲਾਵਾ ਬੀਪੀਸੀਐਲ, ਵਿਪਰੋ, ਅਪੋਲੋ ਹਸਪਤਾਲ ਅਤੇ ਬਜਾਜ ਫਿਨਸਰਵ ਨਿਫਟੀ ਟਾਪ ਲੂਜ਼ਰ ਦੀ ਸੂਚੀ ਵਿੱਚ ਹਨ। ਅਡਾਨੀ ਐਂਟਰਪ੍ਰਾਈਜਿਜ਼ ਇੱਕ ਫੀਸਦੀ ਤੋਂ ਵੱਧ ਵਾਧੇ ਦੇ ਨਾਲ ਨਿਫਟੀ ਦਾ ਸਭ ਤੋਂ ਵੱਧ ਲਾਭ ਲੈਣ ਵਾਲਾ ਹੈ। ਯੂਪੀਐਲ, ਬਜਾਜ ਆਟੋ, ਬਜਾਜ ਫਾਈਨਾਂਸ ਅਤੇ ਟੀਏ ਸਟੀਲ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਨਿਫਟੀ 112 ਅੰਕ ਡਿੱਗ ਕੇ 21942 'ਤੇ ਅਤੇ ਸੈਂਸੈਕਸ 403 ਅੰਕ ਡਿੱਗ ਕੇ 72342 'ਤੇ ਖੁੱਲ੍ਹਿਆ।