Begin typing your search above and press return to search.

ਅਮਰੀਕਾ ’ਚ ਕ੍ਰਿਸਮਸ ਮਨਾ ਰਹੇ ਭਾਰਤੀ ਪਰਿਵਾਰ ਨਾਲ ਵੱਡਾ ਹਾਦਸਾ

ਨਿਊਯਾਰਕ, (ਰਾਜ ਗੋਗਨਾ) : ਅਮਰੀਕਾ ’ਚ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਕੇ ਪਰਤ ਰਹੇ ਇੱਕ ਭਾਰਤੀ ਪਰਿਵਾਰ ਵੱਡਾ ਹਾਦਸਾ ਵਾਪਰ ਗਿਆ, ਜਿਸ ’ਚ ਪਰਿਵਾਰ ਦੇ 5 ਜੀਆਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਟੈਕਸਸ ਤੋਂ ਅਟਲਾਂਟਾ ਜਾਂਦੇ ਸਮੇਂ ਇਨ੍ਹਾਂ ਦੀ ਮਿੰਨੀ ਵੈਨ ਦੀ ਪਿਕਅੱਪ ਟਰੱਕ ਨਾਲ ਟੱਕਰ ਹੋਈ। ਹਾਈਵੇਅ 67 ’ਤੇ ਵਾਪਰੇ ਇਸ ਹਾਦਸੇ ’ਚ […]

ਅਮਰੀਕਾ ’ਚ ਕ੍ਰਿਸਮਸ ਮਨਾ ਰਹੇ ਭਾਰਤੀ ਪਰਿਵਾਰ ਨਾਲ ਵੱਡਾ ਹਾਦਸਾ
X

Editor EditorBy : Editor Editor

  |  28 Dec 2023 1:46 AM GMT

  • whatsapp
  • Telegram
ਨਿਊਯਾਰਕ, (ਰਾਜ ਗੋਗਨਾ) : ਅਮਰੀਕਾ ’ਚ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਕੇ ਪਰਤ ਰਹੇ ਇੱਕ ਭਾਰਤੀ ਪਰਿਵਾਰ ਵੱਡਾ ਹਾਦਸਾ ਵਾਪਰ ਗਿਆ, ਜਿਸ ’ਚ ਪਰਿਵਾਰ ਦੇ 5 ਜੀਆਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਟੈਕਸਸ ਤੋਂ ਅਟਲਾਂਟਾ ਜਾਂਦੇ ਸਮੇਂ ਇਨ੍ਹਾਂ ਦੀ ਮਿੰਨੀ ਵੈਨ ਦੀ ਪਿਕਅੱਪ ਟਰੱਕ ਨਾਲ ਟੱਕਰ ਹੋਈ। ਹਾਈਵੇਅ 67 ’ਤੇ ਵਾਪਰੇ ਇਸ ਹਾਦਸੇ ’ਚ ਪਰਿਵਾਰ ਦੇ 5 ਲੋਕ ਮੌਕੇ ’ਤੇ ਹੀ ਦਮ ਤੋੜ ਗਏ। ਹਾਲਾਂਕਿ ਇੱਕ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਪਰ ਪਰਿਵਾਰ ਦੇ 5 ਲੋਕਾਂ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੀ ਵੀ ਇਸ ਹਾਦਸੇ ’ਚ ਜਾਨ ਚਲੀ ਗਈ, ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ।
ਮਾਰੇ ਗਏ ਮ੍ਰਿਤਕਾਂ ਦਾ ਪਿਛੋਕੜ ਆਧਰਾ ਪ੍ਰਦੇਸ਼ ਦੇ ਅਮਲਾਪੁਰਮ ਦੇ ਨਾਲ ਸੀ। ਇਹ ਭਾਰਤੀ ਪਰਿਵਾਰ ਆਂਧਰਾ ਪ੍ਰਦੇਸ਼ ਦੇ ਮੁਮੀਦੀਵਰਮ ਵਿਧਾਨ ਸਭਾ ਦੇ ਵਿਧਾਇਕ ਦਾ ਕਰੀਬੀ ਮੰਨਿਆ ਜਾਂਦਾ ਹੈ। ਮ੍ਰਿਤਕਾਂ ਵਿੱਚ ਨਾਗੇਸ਼ਵਰ ਰਾਓ, ਉਸ ਦੀ ਪਤਨੀ ਸੀਤਾ ਮਹਾਲਕਸ਼ਮੀ, ਬੇਟੀ ਨਵੀਨਾ, ਪੋਤਾ ਕ੍ਰਿਤਿਕ ਅਤੇ ਪੋਤੀ ਨਿਸ਼ੀਤਾ ਸ਼ਾਮਲ ਹਨ। ਇਸ ਹਾਦਸੇ ’ਚ ਨਾਗੇਸ਼ਵਰ ਰਾਓ ਦਾ ਜਵਾਈ ਲੋਕੇਸ਼ ਦੀ ਹਾਲਤ ਖਤਰੇ ਤੋ ਬਾਹਰ ਹੈ।ਜਿਸ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਸੰਬੰਧ ਵਿੱਚ ਉੱਤਰੀ ਅਮਰੀਕਾ ਦੀ ਤੇਲਗੂ ਐਸੋਸੀਏਸ਼ਨ ਵੱਲੋਂ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਹਾਦਸੇ ਵਿੱਚ ਮਾਰੇ ਗਏ 6ਵੇਂ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਇਹ ਪਰਿਵਾਰ ਅਟਲਾਂਟਾ ਵਿੱਚ ਰਹਿੰਦਾ ਸੀ। ਉਹ ਟੈਕਸਾਸ ਵਿੱਚ ਕ੍ਰਿਸਮਿਸ ਦੇ ਸਮਾਗਮ ਤੋਂ ਵਾਪਸ ਆ ਰਹੇ ਸੀ। ਇਹ ਹਾਦਸਾ ਨਿਮੋ ਕਾਉਂਟੀ ਵਿੱਚ ਹਾਈਵੇਅ 67 ਉੱਤੇ ਕਾਉਂਟੀ ਰੋਡ 1119 ਦੇ ਨੇੜੇ ਵਾਪਰਿਆ। ਅਮਰੀਕਾ ਦੇ ਜਾਂਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਕਅੱਪ ਟਰੱਕ ’ਚ ਸਵਾਰ ਦੋਵੇਂ ਨੌਜਵਾਨ ਗਲਤ ਦਿਸ਼ਾ ’ਚ ਗੱਡੀ ਚਲਾ ਰਹੇ ਸਨ। ਇਹ ਭਿਆਨਕ ਹਾਦਸਾ ਵਾਪਰ ਗਿਆ।
Next Story
ਤਾਜ਼ਾ ਖਬਰਾਂ
Share it