Begin typing your search above and press return to search.

ਡਰਾਇਵਰ ਲੈਣ ਗਿਆ ਦਵਾਈ ਪਿੱਛੋਂ ਹੋ ਗਿਆ ਵੱਡਾ ਕਾਂਡ

ਅੰਮ੍ਰਿਤਸਰ, 15 ਸਤੰਬਰ (ਹਿਮਾਂਸ਼ੂ ਸ਼ਰਮਾ/ਮਨਜੀਤ) : ਮਾਮਲਾ ਅੰਮ੍ਰਿਤਸਰ ਦੇ ਹਾਲ ਗੇਟ ਇਲਾਕੇ ਵਿੱਚ ਇੱਕ ਕਾਰ ਵਿਚੋਂ ਪਏ ਸਾਢੇ ਤਿੰਨ ਲੱਖ ਰੁਪਏ ਰਹੱਸਮਈ ਤਰੀਕੇ ਨਾਲ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਅਤੇ ਪੁਲਿਸ ਵੱਲੋ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਕਾਰ ਵਿੱਚ ਅਬੋਹਰ ਤੋਂ ਆਏ ਸੰਜੀਵ ਕੁਮਾਰ […]

ਡਰਾਇਵਰ ਲੈਣ ਗਿਆ ਦਵਾਈ ਪਿੱਛੋਂ ਹੋ ਗਿਆ ਵੱਡਾ ਕਾਂਡ
X

Hamdard Tv AdminBy : Hamdard Tv Admin

  |  16 Sept 2023 8:31 AM IST

  • whatsapp
  • Telegram


ਅੰਮ੍ਰਿਤਸਰ, 15 ਸਤੰਬਰ (ਹਿਮਾਂਸ਼ੂ ਸ਼ਰਮਾ/ਮਨਜੀਤ) : ਮਾਮਲਾ ਅੰਮ੍ਰਿਤਸਰ ਦੇ ਹਾਲ ਗੇਟ ਇਲਾਕੇ ਵਿੱਚ ਇੱਕ ਕਾਰ ਵਿਚੋਂ ਪਏ ਸਾਢੇ ਤਿੰਨ ਲੱਖ ਰੁਪਏ ਰਹੱਸਮਈ ਤਰੀਕੇ ਨਾਲ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਅਤੇ ਪੁਲਿਸ ਵੱਲੋ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਕਾਰ ਵਿੱਚ ਅਬੋਹਰ ਤੋਂ ਆਏ ਸੰਜੀਵ ਕੁਮਾਰ ਨਾਮਕ ਕੰਪਨੀ ਮੈਨੇਜਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਮਾਰਕੀਟਿੰਗ ਕਰਨ ਆਏ ਸੀ ਅਤੇ ਉਹਨਾਂ ਕੋਲ ਕਲੈਕਸ਼ਨ ਦੇ ਸਾਢੇ ਤਿੰਨ ਲੱਖ ਰੁਪਏ ਸੀ ਜੋ ਕਿ ਡਰਾਇਵਰ ਲੱਖਾ ਸਿੰਘ ਮੁਤਾਬਿਕ ਜਦੋਂ ਉਹ ਮੈਡੀਕਲ ਸਟੋਰ ਤੋਂ ਦਵਾਈ ਲੈਣ ਗਿਆ ਤਾਂ 15 ਮਿੰਟ ਬਾਅਦ ਵਾਪਸ ਆਉਣ ’ਤੇ ਗੱਡੀ ਖੁੱਲੀ ਹੋਈ ਸੀ ਅਤੇ ਪੈਸਿਆ ਵਾਲਾ ਬੈਗ ਬਾਹਰ ਡਿੱਗਾ ਪਿਆ ਸੀ।ਜਿਸ ਸੰਬਧੀ ਫਿਲਹਾਲ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਾਰ ਦੇ ਲੋਕ ਤਕਨੀਕੀ ਤਰੀਕੇ ਨਾਲ ਚੈੱਕ ਕਰਵਾਏ ਹਨ।ਫਿਲਹਾਲ ਕਿਸੇ ਵੀ ਤਰ੍ਹਾਂ ਨਾਲ ਲੋਕ ਖੋਲੇ ਨਹੀਂ ਗਏ ਬਾਕੀ ਘਟਨਾ ਵਾਲੀ ਜਗ੍ਹਾਾ ’ਤੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੈ ਬਾਕੀ ਤਫਤੀਸ਼ ਜਾਰੀ ਹੈ।

Next Story
ਤਾਜ਼ਾ ਖਬਰਾਂ
Share it