Begin typing your search above and press return to search.

ਅੰਮ੍ਰਿਤਸਰ 'ਚ 23 ਸਾਲਾ ਨੌਜਵਾਨ ਅਜੀਬ ਢੰਗ ਨਾਲ ਲਾਪਤਾ

ਅੰਮਿ੍ਤਸਰ : ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ 23 ਸਾਲਾ ਨੌਜਵਾਨ ਲਾਪਤਾ ਹੋ ਗਿਆ ਹੈ। ਅੰਮ੍ਰਿਤਸਰ ਦੇ ਸਰਹੱਦੀ ਕਸਬਾ ਅਜਨਾਲਾ ਦਾ ਰਹਿਣ ਵਾਲਾ ਨੌਜਵਾਨ ਦੋ ਹਫ਼ਤਿਆਂ ਤੋਂ ਘਰ ਨਹੀਂ ਪਰਤਿਆ। ਪਰਿਵਾਰ ਵੱਲੋਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਪੁਲੀਸ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਹੈ। […]

ਅੰਮ੍ਰਿਤਸਰ ਚ 23 ਸਾਲਾ ਨੌਜਵਾਨ ਅਜੀਬ ਢੰਗ ਨਾਲ ਲਾਪਤਾ
X

Editor (BS)By : Editor (BS)

  |  6 Feb 2024 12:18 PM IST

  • whatsapp
  • Telegram

ਅੰਮਿ੍ਤਸਰ : ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ 23 ਸਾਲਾ ਨੌਜਵਾਨ ਲਾਪਤਾ ਹੋ ਗਿਆ ਹੈ। ਅੰਮ੍ਰਿਤਸਰ ਦੇ ਸਰਹੱਦੀ ਕਸਬਾ ਅਜਨਾਲਾ ਦਾ ਰਹਿਣ ਵਾਲਾ ਨੌਜਵਾਨ ਦੋ ਹਫ਼ਤਿਆਂ ਤੋਂ ਘਰ ਨਹੀਂ ਪਰਤਿਆ। ਪਰਿਵਾਰ ਵੱਲੋਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਪੁਲੀਸ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਹੈ। ਪਰਿਵਾਰ ਨੇ ਹੁਣ ਪ੍ਰਸ਼ਾਸਨ ਤੋਂ ਉਨ੍ਹਾਂ ਦੇ ਪੁੱਤਰ ਗੁਰਲਾਲ ਦੀ ਭਾਲ ਕਰਨ ਦੀ ਮੰਗ ਕੀਤੀ ਹੈ।

ਲਾਪਤਾ ਨੌਜਵਾਨ ਗੁਰਲਾਲ ਦੀ ਮਾਂ ਜਸਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਮਹੀਨੇ 18 ਜਨਵਰੀ ਤੋਂ ਲਾਪਤਾ ਹੈ। ਉਸ ਦਿਨ ਵੀਰਵਾਰ ਸੀ। ਉਹ ਘਰ ਦਾ ਕੰਮ ਕਰ ਰਹੀ ਸੀ। ਗੁਰਲਾਲ ਘਰੋਂ ਬਾਹਰ ਜਾਣ ਲੱਗਾ। ਜਾਣ ਸਮੇਂ ਉਸ ਨੇ ਕਿਹਾ ਕਿ ਉਹ ਆਪਣੇ ਦੋਸਤ ਦੀ ਜਨਮਦਿਨ ਪਾਰਟੀ 'ਤੇ ਜਾ ਰਿਹਾ ਸੀ। ਉਸ ਨੇ ਆਪਣੇ ਦੋਸਤ ਦਾ ਨਾਂ ਨਹੀਂ ਦੱਸਿਆ ਅਤੇ ਸ਼ਾਮ 4 ਵਜੇ ਘਰੋਂ ਨਿਕਲ ਗਿਆ।

ਜਦੋਂ ਉਹ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ ਗਿਆ। ਪਰ ਫ਼ੋਨ ਬੰਦ ਸੀ। ਪਰਿਵਾਰ ਦੇ ਫਿਕਰਮੰਦ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਨੌਜਵਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।ਜਦੋਂ ਉਹ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ ਗਿਆ। ਪਰ ਫ਼ੋਨ ਬੰਦ ਸੀ। ਪਰਿਵਾਰ ਦੇ ਫਿਕਰਮੰਦ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਨੌਜਵਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਇਟਲੀ ਵਿਚ ਧੁੰਦ ਕਾਰਨ 100 ਗੱਡੀਆਂ ਦੀ ਹੋਈ ਟੱਕਰ


ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) – 5 ਫਰਵਰੀ ਦੀ ਸਵੇਰ ਨੂੰ ਇਟਲੀ ਦੇ ਹਾਈਵੇ ਨੰਬਰ ਏ22 ਤੇ ਸੰਘਣੀ ਧੁੰਦ ਕਾਰਨ ਕਾਰਪੀ ਸ਼ਹਿਰ ਤੋਂ ਰੈਜੌਲੋ ਦਰਮਿਆਨ ਇੱਕ ਸੜਕ ਹਾਦਸਾ ਵਾਪਰਿਆ। ਮੌਕੇ ਤੇ ਮੌਜੂਦ ਇੱਕ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਸਵੇਰੇ ਤਕਰੀਬਨ 8 ਵਜੇ ਧੁੰਦ ਬਹੁਤ ਜ਼ਿਆਦਾ ਸੀ। ਜਿਸ ਕਾਰਨ ਇਕ ਕਾਰ ਅਤੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਪਿੱਛੋਂ ਆਉਣ ਵਾਲੀਆਂ ਤਕਰੀਬਨ 100 ਗੱਡੀਆਂ ਇਕ ਤੋਂ ਬਾਅਦ ਇਕ ਆਪਸ ਵਿੱਚ ਟਕਰਾ ਗਈਆਂ।

ਇੰਨੀ ਜ਼ਿਆਦਾ ਗਿਣਤੀ ਵਿੱਚ ਗੱਡੀਆਂ ਦੀ ਟੱਕਰ ਹੋਣ ਕਾਰਨ ਬਹੁਤ ਸਾਰੇ ਯਾਤਰੀ ਗੱਡੀਆਂ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਗਏ ਸਨ ਅਤੇ ਮਦਦ ਲਈ ਗੁਹਾਰ ਲਗਾ ਰਹੇ ਸਨ। ਜਿਨਾਂ ਨੂੰ ਬਚਾਉਣ ਲਈ ਅੱਗ ਬੁਝਾਉਣ ਵਾਲੀਆਂ ਟੀਮਾਂ ਐਮਬੂਲੈਂਸ, ਮੈਡੀਕਲ ਸਹੂਲਤਾਂ ਵਾਲੀਆਂ ਗੱਡੀਆਂ ਮੋਦੇਨਾਂ, ਕਾਰਪੀ,ਰੇਜੋ ਇਮੀਲੀਆ,ਮਾਨਤੋਵਾ,ਗੁਸਤਾਲਾ ਅਤੇ ਸੁਜਾਰਾ ਤੋਂ ਪਹੁੰਚੀਆਂ। ਇਸ ਹਾਦਸੇ ਕਾਰਨ ਨੌਗਾਰੋਲੇ ਰੌਕਾ ਤੋਂ ਕਾਂਪੋਗਲਿਆਨੋ ਤੱਕ ਤਕਰੀਬਨ 70 ਕਿਲੋਮੀਟਰ ਹਾਈਵੇ ਨੂੰ ਬੰਦ ਰੱਖਿਆ ਗਿਆ। ਜੋ ਕਿ ਦੁਪਹਿਰ ਤੋਂ ਬਾਅਦ ਹੌਲੀ ਹੌਲੀ ਖੋਲ ਦਿੱਤਾ ਗਿਆ। ਆਖਰੀ ਖਬਰਾਂ ਮਿਲਣ ਤੱਕ ਇਸ ਹਾਦਸੇ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 16 ਤੋਂ 25 ਤੱਕ ਦੱਸੀ ਗਈ। ਜਿਨਾਂ ਨੂੰ ਕਾਰਪੀ,ਮੋਦੇਨਾਂ, ਮਾਨਤੋਵਾ ਅਤੇ ਬਾਜੋਵੇਰਾ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ।

ਮੋਦੇਨਾਂ ਦੇ ਪੋਲੀਕਲੀਨਿਕ ਵਿਚ ਇਕੋ ਪਰਿਵਾਰ ਦੇ ਤਿੰਨ ਜੀਅ ਦਾਖਲ ਸਨ। ਜਿਨਾਂ ਵਿੱਚ ਇੱਕ ਪਤੀ ਪਤਨੀ ਤੋਂ ਇਲਾਵਾ ਉਹਨਾਂ ਦੀ ਤਿੰਨ ਸਾਲ ਦੀ ਬੱਚੀ ਵੀ ਸੀ। 11 ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 11.00 ਵਜੇ ਦੇ ਕਰੀਬ ਇਸੇ ਸੜਕ ’ਤੇ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਦੋ ਟਰੱਕਾਂ ਦੀ ਟੱਕਰ ਦੌਰਾਨ 43 ਸਾਲਾਂ ਕੂਨੇਓ ਦੇ ਰਹਿਣ ਵਾਲੇ ਅਲਬਾਨੀਆਂ ਦੇ ਨਾਗਰਿਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਰਾਹਤ ਕਰਮਚਾਰੀ ਭਾਰੀ ਮਸ਼ੀਨਰੀ ਨਾਲ ਉਸਦੇ ਬਚਾਅ ਲਈ ਪਹੁੰਚੇ। ਪਰ ਬਦਕਿਸਮਤੀ ਨਾਲ ਉਸ ਨੂੰ ਬਚਾ ਨਹੀਂ ਸਕੇ। ਇੱਕ ਹੋਰ ਹਾਦਸੇ ਦੌਰਾਨ ਹਾਈਵੇ ਏ1 ਤੇ ਵੀ ਗੱਡੀਆਂ ਦੀ ਟੱਕਰ ਹੋ ਗਈ। ਜਿਸ ਕਾਰਨ ਆਵਾਜਾਈ ਵਿਚ ਕਾਫੀ ਵਿਘਨ ਪਿਆ ਪਰੰਤੂ ਖੁਸ਼ਕਿਸਮਤੀ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋਣੋ ਬਚ ਗਿਆ।

Next Story
ਤਾਜ਼ਾ ਖਬਰਾਂ
Share it