Begin typing your search above and press return to search.

ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ

ਸਰੀ, 26 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ। ਸਰੀ ਪੁਲਿਸ ਨੇ ਏਕਮਜੋਤ ਸਿੰਘ ਨਾਂ ਦੇ ਇਸ ਨੌਜਵਾਨ ਦੀ ਭਾਲ਼ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ। 22 ਦਸੰਬਰ ਨੂੰ ਸਰੀ ’ਚ ਆਖਰੀ ਵਾਰ ਦੇਖੇ ਗਏ ਇਸ ਨੌਜਵਾਨ ਦੇ ਲਾਪਤਾ ਹੋਣ ਸਬੰਧੀ 24 ਦਸੰਬਰ ਨੂੰ ਪੁਲਿਸ ਕੋਲ […]

ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ
X

Editor EditorBy : Editor Editor

  |  26 Dec 2023 1:56 PM IST

  • whatsapp
  • Telegram
ਸਰੀ, 26 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ। ਸਰੀ ਪੁਲਿਸ ਨੇ ਏਕਮਜੋਤ ਸਿੰਘ ਨਾਂ ਦੇ ਇਸ ਨੌਜਵਾਨ ਦੀ ਭਾਲ਼ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ। 22 ਦਸੰਬਰ ਨੂੰ ਸਰੀ ’ਚ ਆਖਰੀ ਵਾਰ ਦੇਖੇ ਗਏ ਇਸ ਨੌਜਵਾਨ ਦੇ ਲਾਪਤਾ ਹੋਣ ਸਬੰਧੀ 24 ਦਸੰਬਰ ਨੂੰ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ।
ਸਰੀ ਆਰਸੀਐਮਪੀ ਯਾਨੀ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ ਸਰੀ ਦਾ ਵਾਸੀ 23 ਸਾਲਾ ਏਕਮਜੋਤ ਸਿੰਘ ਲਾਪਤਾ ਹੈ। ਹਾਲਾਂਕਿ ਏਕਮਜੋਤ 22 ਦਸੰਬਰ ਤੋਂ ਲਾਪਤਾ ਹੈ, ਪਰ ਪਰਿਵਾਰ ਵੱਲੋਂ 24 ਦਸੰਬਰ ਨੂੰ ਇਸ ਸਬੰਧੀ ਰਿਪੋਰਟ ਦਰਜ ਕਰਵਾਈ ਗਈ। ਪਰਿਵਾਰ ਦਾ ਕਹਿਣਾ ਹੈ ਕਿ ਏਕਮਜੋਤ ਸਿੰਘ 22 ਦਸੰਬਰ ਨੂੰ ਦੁਪਹਿਰ ਬਾਅਦ 3 ਵਜੇ ਸਰੀ ਦੇ ਕਿੰਗ ਜਾਰਜ ਬੁਲੇਵਾਰਡ ਦੇ 8200 ਬਲਾਕ ਵਿੱਚ ਆਖਰੀ ਵਾਰ ਦੇਖਿਆ ਗਿਆ। ਉਸ ਮਗਰੋਂ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਪਰਿਵਾਰਕ ਮੁਤਾਬਕ ਏਕਮਜੋਤ ਪਹਿਲਾਂ ਕਦੇ ਇੰਨੇ ਦਿਨ ਘਰੋਂ ਬਾਹਰ ਨਹੀਂ ਰਿਹਾ। ਇਸ ਲਈ ਪਰਿਵਾਰ ਤੇ ਪੁਲਿਸ ਉਸ ਦੀ ਸਿਹਤਯਾਬੀ ਨੂੰ ਲੈ ਕੇ ਕਾਫ਼ੀ ਚਿੰਤਤ ਹਨ।
ਸਰੀ ਆਰਸੀਐਮਪੀ ਨੇ ਏਕਮਜੋਤ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਦਰਮਿਆਨੇ ਕੱਦ ਦੇ ਮਾਲਕ ਇਸ 23 ਸਾਲਾ ਨੌਜਵਾਨ ਦੀ ਲੰਬਾਈ 5 ਫੁੱਟ 8 ਇੰਚ ਹੈ। ਉਹ ਸਿਰ ’ਤੇ ਦਸਤਾਰ ਸਜਾਉਂਦਾ ਹੈ ਤੇ ਉਸ ਨੇ ਹਲਕੀ ਦਾੜੀ-ਮੁੱਛਾਂ ਰੱਖੀਆਂ ਹੋਈਆਂ ਹਨ। ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ, ਉਸ ਵੇਲੇ ਉਸ ਨੇ ਕਾਲ਼ੇ ਰੰਗ ਦੀ ਹੁੱਡੀ ਤੇ ਭੂਰੇ ਰੰਗ ਦੀ ਪੈਂਟ ਪਾਈ ਹੋਈ ਸੀ। ਸਿਰ ’ਤੇ ਦਸਤਾਰ ਤੇ ਪੈਰਾਂ ’ਚ ਚਿੱਟੇ ਰੰਗ ਦੇ ਬੂਟ ਪਾਏ ਹੋਏ ਸਨ। ਉਸ ਕੋਲ ਇੱਕ ਕਾਲ਼ੇ ਰੰਗ ਦਾ ਪਿੱਠੂ ਬੈਗ ਵੀ ਸੀ। ਪਰਿਵਾਰ ਤੇ ਪੁਲਿਸ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਹਨ।
ਸਰੀ ਆਰਸੀਐਮਪੀ ਨੇ ਏਕਮਜੋਤ ਸਿੰਘ ਦੀ ਭਾਲ਼ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਉਸ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਫੋਨ ਨੰਬਰ : 604-599-0502 ’ਤੇ ਸੰਪਰਕ ਕਰ ਸਕਦਾ ਹੈ।
Next Story
ਤਾਜ਼ਾ ਖਬਰਾਂ
Share it