Begin typing your search above and press return to search.

ਜਦੋਂ ਜ਼ਿੰਦਾ ਦਫ਼ਨ ਕੀਤੇ ਗਏ 8000 ਸੈਨਿਕ!

ਬੀਜਿੰਗ, 10 ਸਤੰਬਰ (ਸ਼ਾਹ) : ਧਰਤੀ ਦੇ ਅੰਦਰ ਹਜ਼ਾਰਾਂ ਹੀ ਰਹੱਸਮਈ ਅਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਇਤਿਹਾਸ ਦਫ਼ਨ ਨੇ, ਪੁਰਾਤੱਤਵ ਮਾਹਿਰਾਂ ਵੱਲੋਂ ਸੈਂਕੜੇ ਸਾਲਾਂ ਤੋਂ ਅਜਿਹੇ ਰਹੱਸਾਂ ਦੀ ਖੋਜ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਕਈ ਥਾਵਾਂ ’ਤੇ ਧਰਤੀ ਵਿਚੋਂ ਅਜਿਹਾ ਇਤਿਹਾਸ ਮਿਲ ਚੁੱਕਿਆ ਏ, ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ […]

terracotta-soldiers
X

terracotta-soldiers

Editor (BS)By : Editor (BS)

  |  10 Sept 2023 8:08 AM IST

  • whatsapp
  • Telegram

ਬੀਜਿੰਗ, 10 ਸਤੰਬਰ (ਸ਼ਾਹ) : ਧਰਤੀ ਦੇ ਅੰਦਰ ਹਜ਼ਾਰਾਂ ਹੀ ਰਹੱਸਮਈ ਅਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਇਤਿਹਾਸ ਦਫ਼ਨ ਨੇ, ਪੁਰਾਤੱਤਵ ਮਾਹਿਰਾਂ ਵੱਲੋਂ ਸੈਂਕੜੇ ਸਾਲਾਂ ਤੋਂ ਅਜਿਹੇ ਰਹੱਸਾਂ ਦੀ ਖੋਜ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਕਈ ਥਾਵਾਂ ’ਤੇ ਧਰਤੀ ਵਿਚੋਂ ਅਜਿਹਾ ਇਤਿਹਾਸ ਮਿਲ ਚੁੱਕਿਆ ਏ, ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਐ।

ਅਜਿਹਾ ਹੀ ਇਕ ਖ਼ੌਫ਼ਨਾਕ ਇਤਿਹਾਸ ਚੀਨ ਨਾਲ ਵੀ ਜੁੜਿਆ ਹੋਇਐ, ਜਿੱਥੇ ਕਿਸੇ ਰਾਜੇ ਦੀ ਮੌਤ ’ਤੇ ਉਸ ਨਾਲ ਜ਼ਿੰਦਾ ਸੈਨਿਕਾਂ ਨੂੰ ਦਫ਼ਨਾਇਆ ਜਾਂਦਾ ਸੀ। ਇਸ ਦੇ ਚਲਦਿਆਂ ਚੀਨ ਵਿਚ ਹਜ਼ਾਰਾਂ ਹੀ ਸੈਨਿਕਾਂ ਨੂੰ ਇਸ ਤਰ੍ਹਾਂ ਜ਼ਿੰਦਾ ਦਫ਼ਨ ਕੀਤਾ ਗਿਆ। ਸੋ ਆਓ ਤੁਹਾਨੂੰ ਚੀਨ ਨਾਲ ਜੁੜੇ ਇਸ ਖ਼ੌਫ਼ਨਾਕ ਇਤਿਹਾਸ ਤੋਂ ਜਾਣੂ ਕਰਵਾਓਨੇ ਆਂ, ਜਿਸ ਬਾਰੇ ਤੁਸੀਂ ਸ਼ਾਇਦ ਕਦੇ ਵੀ ਨਹੀਂ ਸੁਣਿਆ ਹੋਵੇਗਾ।


ਗੱਲ ਹਜ਼ਾਰਾਂ ਸਾਲ ਪਹਿਲਾਂ ਦੀ ਐ, ਜਦੋਂ ਦੁਨੀਆਂ ਦੇ ਵੱਖ ਵੱਖ ਇਲਾਕਿਆਂ ਵਿਚ ਲੋਕ ਮੌਤ ਤੋਂ ਬਾਅਦ ਦੇ ਜੀਵਨ ’ਤੇ ਅੰਨ੍ਹਾ ਵਿਸਵਾਸ਼ ਕਰਦੇ ਸਨ, ਉਨ੍ਹਾਂ ਦਾ ਸੋਚਣਾ ਸੀ ਕਿ ਮੌਤ ਤੋਂ ਬਾਅਦ ਵੀ ਕਿਸੇ ਹੋਰ ਦੁਨੀਆਂ ਵਿਚ ਇਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਐ। ਇਸੇ ਦੇ ਚਲਦਿਆਂ ਉਦੋਂ ਦੇ ਰਾਜਾ ਮਹਾਰਾਜਾ ਜਾਂ ਅਮੀਰ ਲੋਕਾਂ ਦੀ ਮੌਤ ’ਤੇ ਨੌਕਰਾਂ ਨੂੰ ਵੀ ਉਨ੍ਹਾਂ ਦੇ ਨਾਲ ਦਫ਼ਨਾਇਆ ਜਾਂਦਾ ਸੀ ਕਿਉਂਕਿ ਉਹ ਮੰਨਦੇ ਸੀਹ ਕਿ ਇਹ ਦੂਜੀ ਦੁਨੀਆ ਵਿਚ ਉਨ੍ਹਾਂ ਦੀ ਸੇਵਾ ਕਰਨਗੇ। ਇਸ ਦੇ ਚਲਦਿਆਂ ਕਿੰਨੇ ਲੋਕਾਂ ਨੂੰ ਆਪਣੇ ਆਕਾਵਾਂ ਦੇ ਨਾਲ ਜ਼ਿੰਦਾ ਦਫ਼ਨ ਹੋਣਾ ਪਿਆ ਹੋਵੇਗਾ, ਇਸ ਦਾ ਕੁੱਝ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।


ਹੁਣ 48 ਸਾਲ ਪਹਿਲਾਂ ਯਾਨੀ ਮਾਰਚ 1974 ਦੀ ਇਕ ਘਟਨਾ ’ਤੇ ਵਾਪਸ ਪਰਤਦਿਆਂ। ਜਦੋਂ ਚੀਨ ਦੇ ਸ਼ਾਨਕਸੀ ਸੂਬੇ ਵਿਚ ਇਕ ਖੂਹ ਦੀ ਖੁਦਾਈ ਚੱਲ ਰਹੀ ਸੀ ਤਾਂ ਖੁਦਾਈ ਦੌਰਾਨ ਕਿਸਾਨਾਂ ਨੂੰ ਮਿੱਟੇ ਦੇ ਕੁੱਝ ਅਜਿਹੇ ਟੁਕੜੇ ਮਿਲੇ ਜੋ ਦੇਖਣ ਨੂੰ ਕਿਸੇ ਅੰਗਾਂ ਦੀ ਤਰ੍ਹਾਂ ਲੱਗ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਟੈਰਾਕੋਟਾ ਤੋਂ ਬਣਿਆ ਹੋਇਆ ਇਕ ਮਨੁੱਖੀ ਸਿਰ ਮਿਲਿਆ, ਜਿਸ ਤੋਂ ਬਾਅਦ ਇਹ ਖ਼ੁਦਾਈ ਪੁਰਾਤੱਤਵ ਮਾਹਿਰਾਂ ਦੇ ਹਵਾਲੇ ਕਰ ਦਿੱਤੀ ਗਈ, ਜਿਸ ਦੌਰਾਨ ਇਕ ਵੱਡਾ ਰਹੱਸ ਦੁਨੀਆ ਦੇ ਸਾਹਮਣੇ ਆਇਆ, ਜਿਸ ਦਾ ਇਤਿਹਾਸ 221 ਈਸਵੀ ਨਾਲ ਜੁੜਿਆ ਹੋਇਆ ਸੀ।

ਦਰਅਸਲ ਕਰੀਬ ਦੋ ਹਜ਼ਾਰ ਸਾਲ ਪਹਿਲਾਂ ਚੀਨ ’ਤੇ ਚਿਨ ਸ਼ੀ ਹੁਆਂਗ ਨਾਂਅ ਦਾ ਬਾਦਸ਼ਾਹ ਸਾਸ਼ਨ ਕਰਦਾ ਸੀ। ਚਿਨ ਸ਼ੀ ਹੁਆਂਗ ਵੀ ਆਪਣੀ ਆਫ਼ਟਰ ਲਾਈਫ਼ ਦੇ ਲਈ ਇਕ ਵੱਡੀ ਸੈਨਾ ਚਾਹੁੰਦਾ ਸੀ ਪਰ ਉਦੋਂ ਸਮਾਂ ਅਜਿਹਾ ਆ ਚੁੱਕਿਆ ਸੀ ਕਿ ਲੋਕ ਇਨਸਾਨਾਂ ਦੀ ਬਲੀ ਦੀ ਆਲੋਚਨਾ ਕਰਨ ਲੱਗ ਪਏ ਸਨ। ਅਜਿਹੇ ਵਿਚ ਸਮਰਾਟ ਦੇ ਨਾਲ ਦਫ਼ਨਾਉਣ ਵਾਸਤੇ ਟੈਰਾਕੋਟਾ ਨਾਲ ਬਣੀਆਂ ਸੈਨਿਕਾਂ ਦੀਆਂ ਹਜ਼ਾਰਾਂ ਮੂਰਤੀਆਂ ਬਣਾਈਆਂ ਗਈਆਂ, ਜਿਨ੍ਹਾਂ ਨੂੰ ਸਮਰਾਟ ਚਿਨ ਸ਼ੀ ਹੁਆਂਗ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਨਾਲ ਹੀ ਦਫ਼ਨ ਕੀਤਾ ਗਿਆ।

ਇੱਥੇ ਹੀ ਬਸ ਨਹੀਂ, ਇਸ ਦੌਰਾਨ ਮਿੱਟੀ ਵਿਚੋਂ ਕਈ ਸੰਗੀਤਕਾਰਾਂ ਦੀਆਂ ਮੂਰਤੀਆਂ ਵੀ ਮਿਲੀਆਂ ਜੋ ਸਮਰਾਟ ਦੇ ਮਨੋਰੰਜਨ ਲਈ ਦਫ਼ਨ ਕੀਤੀਆਂ ਗਈਆਂ ਸੀ। ਇਹ ਖੋਜ ਸਾਰਿਆਂ ਲਈ ਹੈਰਾਨੀਜਨਕ ਸੀ ਕਿਉਂਕਿ ਇਸ ਦਾ ਕੋਈ ਇਤਿਹਾਸਕ ਰਿਕਾਰਡ ਨਹੀਂ ਸੀ। ਖੁਦਾਈ ਦੌਰਾਨ ਦੇਖਿਆ ਗਿਆ ਕਿ ਸਮਰਾਟ ਨੇ ਧਰਤੀ ਦੇ ਹੇਠਾਂ ਟੈਰਾਕੋਟਾ ਮੂਰਤੀਆਂ ਦਾ ਇਕ ਵੱਖਰਾ ਸਾਮਰਾਜ ਬਣਾਇਆ ਹੋਇਆ ਸੀ। ਹੁਣ ਤੱਕ ਇੱਥੋਂ 6 ਹਜ਼ਾਰ ਸੈਨਿਕਾਂ ਦੀਆਂ ਮੂਰਤੀਆਂ ਮਿਲ ਚੁੱਕੀਆਂ ਨੇ।


ਜ਼ਮੀਨ ਦੇ ਹੇਠਾਂ ਦਫ਼ਨ ਇਨ੍ਹਾਂ ਮੂਰਤੀਆਂ ਦੀ ਬਨਾਵਟ ਹਰ ਕਿਸੇ ਨੂੰ ਹੈਰਾਨ ਦਿੰਦੀ ਐ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿਚ ਬਣੀਆਂ ਇਨ੍ਹਾਂ ਮੂਰਤੀਆਂ ਵਿਚੋਂ ਕਿਸੇ ਦਾ ਚਿਹਰਾ ਵੀ ਆਪਸ ਵਿਚ ਮੇਲ ਨਹੀਂ ਖਾਂਦਾ। ਇੱਥੇ ਹੀ ਬਸ ਨਹੀਂ, ਦਫ਼ਨਾਉਣ ਤੋਂ ਪਹਿਲਾਂ ਇਨ੍ਹਾਂ ਮੂਰਤੀਆਂ ਨੂੰ ਰੰਗ ਵੀ ਕੀਤਾ ਗਿਆ ਸੀ ਜੋ ਪੂਰੀ ਤਰ੍ਹਾਂ ਕੁਦਰਤੀ ਸੀ। ਇਸ ਵਿਸ਼ਾਲ ਕਬਰ ਦੇ ਅੰਦਰ ਸਾਰੇ ਸੈਨਿਕਾਂ ਨੂੰ ਆਪਣੇ ਰੈਂਕ ਦੇ ਹਿਸਾਬ ਨਾਲ ਖੜ੍ਹਾ ਕੀਤਾ ਗਿਆ ਸੀ, ਜਿਸ ਵਿਚ ਪੈਦਲ ਸੈਨਿਕ, ਧਨੁਸ਼ਧਾਰੀ, ਸੈਨਾਪਤੀ ਅਤੇ ਘੋੜ ਸਵਾਰ ਅਤੇ ਰੱਥ ਸੈਨਾ ਮੌਜੂਦ ਐ ਜੋ ਕਿਸੇ ਅਸਲੀ ਸੈਨਾ ਵਾਂਗ ਹੀ ਦਿਸਦੀ ਐ।

ਸਭ ਤੋਂ ਖ਼ਾਸ ਗੱਲ ਇਹ ਐ ਕਿ ਇਨ੍ਹਾਂ ਸੈਨਿਕਾਂ ਦੇ ਹੱਥਾਂ ਵਿਚ ਅਸਲੀ ਹਥਿਆਰ ਫੜਾਏ ਗਏ ਸਨ। ਸੈਨਿਕਾਂ ਦੇ ਹੱਥਾਂ ਵਿਚ ਤਾਂਬੇ ਦੀਆਂ ਤਲਵਾਰਾਂ ਦਿੱਤੀਆਂ ਗਈਆਂ ਤਾਂ ਜੋ ਮਿੱਟੀ ਵਿਚ ਖ਼ਰਾਬ ਨਾ ਹੋਣ। ਖ਼ੁਦਾਈ ਦੌਰਾਨ 40 ਹਜ਼ਾਰ ਤੋਂ ਜ਼ਿਆਦਾ ਹਥਿਆਰ ਮਿਲ ਚੁੱਕੇ ਨੇ, ਜਿਨ੍ਹਾਂ ਜ਼ਿਆਦਾਤਰ ਤਲਵਾਰਾਂ ਅਤੇ ਤੀਰ ਮੌਜੂਦ ਨੇ।

ਮਾਹਿਰਾਂ ਦੀ ਜਾਂਚ ਦੌਰਾਨ ਇਹ ਵੀ ਪਤਾ ਚੱਲਿਆ ਏ ਕਿ ਇਨ੍ਹਾਂ ਹਥਿਆਰਾਂ ਨੂੰ ਕਦੇ ਵੀ ਯੁੱਧ ਵਿਚ ਨਹੀਂ ਵਰਤਿਆ ਗਿਆ, ਯਾਨੀ ਇਹ ਸਾਰੇ ਹਥਿਆਰ ਸਮਰਾਟ ਦੀ ਅੰਡਰਗਰਾਊਂਡ ਸੈਨਾ ਵਾਸਤੇ ਹੀ ਵਿਸ਼ੇਸ਼ ਤੌਰ ’ਤੇ ਬਣਾਏ ਗਏ ਸਨ।


ਦੱਸ ਦਈਏ ਕਿ ਚਿਨ ਸ਼ੀ ਹੁਆਂਗ ਦੀ ਕਬਰ ਅੱਜ ਵੀ ਪੁਰਾਤੱਤਵ ਮਾਹਿਰਾਂ ਲਈ ਇਕ ਰਹੱਸ ਬਣੀ ਹੋਈ ਐ, ਜਿਸ ਦੀ ਖ਼ੁਦਾਈ ਅਜੇ ਵੀ ਜਾਰੀ ਐ। ਅੱਜ ਲੱਖਾਂ ਲੋਕ ਇਸ ਰਹੱਸਮਈ ਥਾਂ ਨੂੰ ਦੇਖਣ ਲਈ ਜਾਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 2015 ਵਿਚ ਚੀਨ ਦੀ ਯਾਤਰਾ ਦੌਰਾਨ ਇਸ ਰਹੱਸਮਈ ਥਾਂ ਨੂੰ ਦੇਖਣ ਲਈ ਗਏ ਸਨ।


ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it