Begin typing your search above and press return to search.

8 ਹਜ਼ਾਰ ਭਾਰਤੀ ਅਮਰੀਕਾ ਦੇ ਬਾਰਡਰ ’ਤੇ ਕਾਬੂ

ਨਿਊ ਯਾਰਕ, 25 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ 8 ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਬਾਰਡਰ ਏਜੰਟਾਂ ਨੇ ਕਾਬੂ ਕੀਤਾ ਹੈ। ਇਹ ਅੰਕੜਾ ਸਿਰਫ ਸਤੰਬਰ ਮਹੀਨੇ ਦਾ ਹੈ ਅਤੇ ਕੈਨੇਡਾ ਦੇ ਰਸਤੇ ਅਮਰੀਕਾ ਵਿਚ ਦਾਖਲ ਹੁੰਦਿਆਂ ਫੜੇ ਗਏ ਭਾਰਤੀਆਂ ਦੀ ਗਿਣਤੀ 3 ਹਜ਼ਾਰ ਤੋਂ ਵੱਧ ਦਰਜ ਕੀਤੀ ਗਈ। ਅਕਤੂਬਰ […]

8 ਹਜ਼ਾਰ ਭਾਰਤੀ ਅਮਰੀਕਾ ਦੇ ਬਾਰਡਰ ’ਤੇ ਕਾਬੂ
X

Hamdard Tv AdminBy : Hamdard Tv Admin

  |  25 Oct 2023 1:33 AM GMT

  • whatsapp
  • Telegram

ਨਿਊ ਯਾਰਕ, 25 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ 8 ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਬਾਰਡਰ ਏਜੰਟਾਂ ਨੇ ਕਾਬੂ ਕੀਤਾ ਹੈ। ਇਹ ਅੰਕੜਾ ਸਿਰਫ ਸਤੰਬਰ ਮਹੀਨੇ ਦਾ ਹੈ ਅਤੇ ਕੈਨੇਡਾ ਦੇ ਰਸਤੇ ਅਮਰੀਕਾ ਵਿਚ ਦਾਖਲ ਹੁੰਦਿਆਂ ਫੜੇ ਗਏ ਭਾਰਤੀਆਂ ਦੀ ਗਿਣਤੀ 3 ਹਜ਼ਾਰ ਤੋਂ ਵੱਧ ਦਰਜ ਕੀਤੀ ਗਈ। ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਪਹਿਲੀ ਵਾਰ ਐਨੀ ਵੱਡੀ ਗਿਣਤੀ ਵਿਚ ਭਾਰਤੀਆਂ ਦੀ ਗ੍ਰਿਫ਼ਤਾਰੀ ਸਾਹਮਣੇ ਆਈ ਹੈ। ‘ਦਾ ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਮੁਤਾਬਕ ਫਰਵਰੀ 2019 ਤੋਂ ਮਾਰਚ 2023 ਦਰਮਿਆਨ ਅਮਰੀਕਾ ਦੇ ਬਾਰਡਰ ’ਤੇ ਕਾਬੂ ਕੀਤੇ ਭਾਰਤੀਆਂ ਦੀ ਗਿਣਤੀ ਤਕਰੀਬਨ 2 ਲੱਖ ਰਹੀ।

ਕੈਨੇਡਾ ਅਤੇ ਮੈਕਸੀਕੋ ਦੇ ਰਸਤੇ ਨਾਜਾਇਜ਼ ਪ੍ਰਵਾਸ ਵਧਿਆ

ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਬੀਤੇ ਅਗਸਤ ਮਹੀਨੇ ਦੌਰਾਨ ਕੈਨੇਡਾ ਦੇ ਰਸਤੇ ਅਮਰੀਕਾ ਵਿਚ ਦਾਖਲ ਹੁੰਦੇ 2,327 ਭਾਰਤੀਆਂ ਨੂੰ ਰੋਕਿਆ ਗਿਆ ਪਰ ਸਤੰਬਰ ਵਿਚ ਇਹ ਅੰਕੜਾ ਵਧ ਕੇ 3,059 ਹੋ ਗਿਆ। ਬਾਰਡਰ ਏਜੰਟਾਂ ਵੱਲੋਂ ਕਾਬੂ ਕੀਤੇ ਭਾਰਤੀਆਂ ਵਿਚੋਂ ਕਈ ਛੋਟੇ ਉਮਰ ਵਾਲੇ ਬੱਚਿਆਂ ਸਮੇਤ ਜਾ ਰਹੇ ਸਨ ਜਦਕਿ ਵੱਡੀ ਗਿਣਤੀ ਅੱਲ੍ਹੜ ਉਮਰ ਦੇ ਬੱਚਿਆਂ ਵਾਲੇ ਪਰਵਾਰਾਂ ਦੀ ਰਹੀ। ਇਸ ਤੋਂ ਇਲਾਵਾ ਇਕਹਿਰੇ ਤੌਰ ’ਤੇ ਅਮਰੀਕਾ ਜਾਣ ਵਾਲਿਆਂ ਦੀ ਵੀ ਕਮੀ ਨਜ਼ਰ ਨਹੀਂ ਆਈ।

Next Story
ਤਾਜ਼ਾ ਖਬਰਾਂ
Share it