ਲੋਕ ਸਭਾ ਘੁਸਪੈਠ ਮਾਮਲੇ ਵਿਚ 8 ਸੁਰੱਖਿਆ ਕਰਮਚਾਰੀ ਕੀਤੇ ਮੁਅੱਤਲ
ਨਵੀਂ ਦਿੱਲੀ, 14 ਦਸੰਬਰ, ਨਿਰਮਲ : 13 ਦਸੰਬਰ ਨੂੰ ਸੰਸਦ ਵਿਚ ਘੁਸਪੈਠ ਮਾਮਲੇ ਵਿਚ 8 ਸੁਰੱਖਿਆ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਸੁਰੱਖਿਆ ਕਰਮੀਆਂ ਦੇ ਨਾਂ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰਿੰਦਰ ਹਨ। ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਹੀ ਸੰਸਦ ਦੇ ਬਾਹਰ ਦੀ ਰੇਕੀ ਕਰ ਲਈ […]
By : Editor Editor
ਨਵੀਂ ਦਿੱਲੀ, 14 ਦਸੰਬਰ, ਨਿਰਮਲ : 13 ਦਸੰਬਰ ਨੂੰ ਸੰਸਦ ਵਿਚ ਘੁਸਪੈਠ ਮਾਮਲੇ ਵਿਚ 8 ਸੁਰੱਖਿਆ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਸੁਰੱਖਿਆ ਕਰਮੀਆਂ ਦੇ ਨਾਂ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰਿੰਦਰ ਹਨ। ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਹੀ ਸੰਸਦ ਦੇ ਬਾਹਰ ਦੀ ਰੇਕੀ ਕਰ ਲਈ ਸੀ। ਸਾਰੇ ਮੁਲਜ਼ਮ ਇੱਕ ਸੋਸ਼ਲ ਮੀਡੀਆ ਪੇਜ ਭਗਤ ਸਿੰਘ ਫੈਨ ਕਲੱਬ ਨਾਲ ਜੁੜੇ ਸੀ।
ਲਗਭਗ ਡੇਢ ਸਾਲ ਪਹਿਲਾਂ ਸਾਰੇ ਮੁਲਜ਼ਮ ਮੈਸੂਰ ਵਿਚ ਮਿਲੇ ਸੀ। ਮੁਲ਼ਜਮ ਸਾਗਰ ਜੁਲਾਈ ਵਿਚ ਲਖਨਊ ਤੋਂ ਦਿੱਲੀ ਆਇਆ ਸੀ ਲੇਕਿਨ ਸੰਸਦ ਭਵਨ ਵਿਚ ਐਂਟਰੀ ਨਹੀਂ ਕਰ ਸਕਿਆ ਸੀ। 10 ਦਸੰਬਰ ਨੂੰ ਇੱਕ ਇੱਕ ਕਰਕੇ ਸਾਰੇ ਅਪਣੇ ਅਪਣੇ ਰਾਜਾਂ ਤੋਂ ਦਿੱਲੀ ਪੁੱਜੇ।