Begin typing your search above and press return to search.

‘ਅਮਰੀਕਾ ਵਿਚ ਦਾਖਲ ਹੋਏ 80 ਲੱਖ ਗੈਰਕਾਨੂੰਨੀ ਪ੍ਰਵਾਸੀ’

ਟੈਕਸਸ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਪਿਛਲੇ ਤਿੰਨ ਸਾਲ ਦੌਰਾਨ 80 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਦੇ ਦਾਖਲ ਹੋਣ ਦਾ ਦਾਅਵਾ ਕਰਦਿਆਂ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਸੋਮਵਾਰ ਨੂੰ ਉਸ ਵਿਵਾਦਤ ਕਾਨੂੰਨ ’ਤੇ ਦਸਤਖ਼ਤ ਕਰ ਦਿਤੇ ਜਿਸ ਰਾਹੀਂ ਬਗੈਰ ਵੀਜ਼ਾ ਤੋਂ ਅਮਰੀਕਾ ਦਾਖਲ ਹੋਏ ਪ੍ਰਵਾਸੀਆਂ ਨੂੰ 20 ਸਾਲ ਤੱਕ ਜੇਲ ਵਿਚ ਰੱਖਿਆ ਜਾ ਸਕੇਗਾ […]

‘ਅਮਰੀਕਾ ਵਿਚ ਦਾਖਲ ਹੋਏ 80 ਲੱਖ ਗੈਰਕਾਨੂੰਨੀ ਪ੍ਰਵਾਸੀ’

Editor EditorBy : Editor Editor

  |  19 Dec 2023 2:57 AM GMT

  • whatsapp
  • Telegram

ਟੈਕਸਸ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਪਿਛਲੇ ਤਿੰਨ ਸਾਲ ਦੌਰਾਨ 80 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਦੇ ਦਾਖਲ ਹੋਣ ਦਾ ਦਾਅਵਾ ਕਰਦਿਆਂ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਸੋਮਵਾਰ ਨੂੰ ਉਸ ਵਿਵਾਦਤ ਕਾਨੂੰਨ ’ਤੇ ਦਸਤਖ਼ਤ ਕਰ ਦਿਤੇ ਜਿਸ ਰਾਹੀਂ ਬਗੈਰ ਵੀਜ਼ਾ ਤੋਂ ਅਮਰੀਕਾ ਦਾਖਲ ਹੋਏ ਪ੍ਰਵਾਸੀਆਂ ਨੂੰ 20 ਸਾਲ ਤੱਕ ਜੇਲ ਵਿਚ ਰੱਖਿਆ ਜਾ ਸਕੇਗਾ ਅਤੇ ਅਦਾਲਤਾਂ ਉਨ੍ਹਾਂ ਨੂੰ ਡਿਪੋਰਟ ਕਰਨ ਦੇ ਹੁਕਮ ਦੇ ਸਕਣਗੀਆਂ। ਵਿਵਾਦਤ ਕਾਨੂੰਨ ਐਸ.ਬੀ. 4 ਅਗਲੇ ਸਾਲ ਮਾਰਚ ਤੋਂ ਲਾਗੂ ਹੋਵੇਗਾ ਪਰ ਇਸ ਤੋਂ ਪਹਿਲਾਂ ਵਾਈਟ ਹਾਊਸ ਵੱਲੋਂ ਕਾਨੂੰਨੀ ਚੁਣੌਤੀ ਦਿਤੀ ਜਾ ਸਕਦੀ ਹੈ। ਗ੍ਰੈਗ ਐਬਟ ਨੇ ਕਾਨੂੰਨ ’ਤੇ ਸਿਗਨੇਚਰ ਕਰਨ ਵਾਸਤੇ ਬ੍ਰਾਊਨਜ਼ਵਿਲ ਦਾ ਸਰਹੱਦੀ ਇਲਾਕਾ ਚੁਣਿਆ ਜਿਥੋਂ ਅਕਸਰ ਹੀ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਵਾਸੀ ਮੈਕਸੀਕੋ ਤੋਂ ਅਮਰੀਕਾ ਦਾਖਲ ਹੁੰਦੇ ਹਨ। ਟੈਕਸਸ ਦੇ ਗਵਰਨਰ ਨੇ ਦੋਸ਼ ਲਾਇਆ ਕਿ ਗੈਰਕਾਨੂੰਨੀ ਪ੍ਰਵਾਸ ਰੋਕਣ ਵਾਸਤੇ ਵਾਈਟ ਹਾਊਸ ਠੋਸ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਬਾਇਡਨ ਦੇ ਰਾਸ਼ਟਰਪਤੀ ਬਣਨ ਮਗਰੋਂ 80 ਲੱਖ ਪ੍ਰਵਾਸੀ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਨਾਜਾਇਜ਼ ਪ੍ਰਵਾਸ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਸ਼ਾਮਲ ਕਰਦਿਆਂ ਟੈਕਸਸ ਵਿਚ 2 ਸਾਲ ਕੈਦ ਦੀ ਸਜ਼ਾ ਤੈਅ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it