Begin typing your search above and press return to search.

ਟੋਰਾਂਟੋ ਵਿਚ ‘ਰੈਕੂਨ’ ਕਾਰਨ 7 ਹਜ਼ਾਰ ਘਰਾਂ ਦੀ ਬਿਜਲੀ ਹੋਈ ਗੁੱਲ

ਟੋਰਾਂਟੋ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ ਵੀਰਵਾਰ ਰਾਤ ਅਜੀਬੋ ਗਰੀਬ ਹਾਲਾਤ ਬਣ ਗਏ ਜਦੋਂ ਇਕ ਰੈਕੂਨ ਕਾਰਨ 7 ਹਜ਼ਾਰ ਘਰਾਂ ਦੀ ਬਿਜਲੀ ਗੁਲ ਹੋ ਗਈ ਅਤੇ ਕਈ ਘੰਟੇ ਲੋਕਾਂ ਨੂੰ ਹਨੇਰੇ ਵਿਚ ਰਹਿਣਾ ਪਿਆ। ਹਾਈਡਰੋ ਵੰਨ ਨੇ ਦੱਸਿਆ ਕਿ ਡਾਊਨ ਟਾਊਨ ਦੇ ਇਕ ਬਿਜਲੀ ਘਰ ਵਿਚ ਰੈਕੂਨ ਗਲਤ ਜਗ੍ਹਾ ’ਤੇ ਪੁੱਜ ਗਿਆ ਅਤੇ […]

7 thousand houses lost electricity due to raccoon in Toronto
X

Editor EditorBy : Editor Editor

  |  2 Feb 2024 12:09 PM IST

  • whatsapp
  • Telegram

ਟੋਰਾਂਟੋ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ ਵੀਰਵਾਰ ਰਾਤ ਅਜੀਬੋ ਗਰੀਬ ਹਾਲਾਤ ਬਣ ਗਏ ਜਦੋਂ ਇਕ ਰੈਕੂਨ ਕਾਰਨ 7 ਹਜ਼ਾਰ ਘਰਾਂ ਦੀ ਬਿਜਲੀ ਗੁਲ ਹੋ ਗਈ ਅਤੇ ਕਈ ਘੰਟੇ ਲੋਕਾਂ ਨੂੰ ਹਨੇਰੇ ਵਿਚ ਰਹਿਣਾ ਪਿਆ। ਹਾਈਡਰੋ ਵੰਨ ਨੇ ਦੱਸਿਆ ਕਿ ਡਾਊਨ ਟਾਊਨ ਦੇ ਇਕ ਬਿਜਲੀ ਘਰ ਵਿਚ ਰੈਕੂਨ ਗਲਤ ਜਗ੍ਹਾ ’ਤੇ ਪੁੱਜ ਗਿਆ ਅਤੇ ਹਾਲਾਤ ਬੇਕਾਬੂ ਹੁੰਦੇ ਨਜ਼ਰ ਆਏ। ਰੈਕੂਨ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਸੇਂਟ ਕਲੇਅਰ ਐਵੇਨਿਊ ਵੈਸਟ ਤੋਂ ਲੈ ਕੇ ਗੈਰਾਰਡ ਸਟ੍ਰੀਟ ਵੈਸਟ ਅਤੇ ਐਵੇਨਿਊ ਰੋਡ ਤੋਂ ਡੌਨ ਵੈਲੀ ਪਾਰਕਵੇਅ ਤੱਕ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਡਾਊਨ ਟਾਊਨ ਦੇ ਬਿਜਲੀ ਘਰ ਵਿਚ ਗਲਤ ਜਗ੍ਹਾ ’ਤੇ ਦਾਖਲ ਹੋ ਗਿਆ ਰੈਕੂਨ

ਟੋਰਾਂਟੋ ਹਾਈਡਰੋ ਦੇ ਨਕਸ਼ੇ ਤੋਂ ਪਤਾ ਲਗਦਾ ਹੈ ਕਿ ਵੀਰਵਾਰ ਸ਼ਾਮ ਤਕਰੀਬਨ ਪੌਣੇ ਅੱਠ ਵਜੇ ਬਿਜਲ ਸਪਲਾਈ ਠੱਪ ਹੋਈ ਅਤੇ ਰਾਤ 10.30 ਵਜੇ ਦੇ ਨੇੜੇ ਤੇੜ ਬਹਾਲ ਕੀਤੀ ਜਾ ਸਕੀ। ਟੋਰਾਂਟੋ ਫਾਇਰ ਸਰਵਿਸਿਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਸੱਤ ਥਾਵਾਂ ’ਤੇ ਬਹੁਮੰਜ਼ਿਲਾ ਇਮਾਰਤਾਂ ਦੇ ਐਲੀਵੇਟਰ ਬੰਦ ਹੋ ਗਏ ਅਤੇ ਐਮਰਜੰਸੀ ਹਾਲਾਤ ਵਿਚ ਲੋਕਾਂ ਨੂੰ ਲਿਫਟ ਵਿਚੋਂ ਬਾਹਰ ਕੱਢਣਾ ਪਿਆ। ਟੋਰਾਂਟੋ ਦੇ ਫਾਇਰ ਕੈਪਟਨ ਦੀਪਕ ਚੱਗੜ ਨੇ ਦੱਸਿਆ ਕਿ ਆਮ ਤੌਰ ’ਤੇ ਇਮਾਰਤਾਂ ਵਿਚ ਬਿਜਲੀ ਦਾ ਬੈਕਅੱਪ ਹੁੰਦਾ ਹੈ ਪਰ ਕਈ ਵਾਰ ਛੋਟੀਆਂ ਇਮਾਰਤਾਂ ਵਿਚ ਬੈਕਅੱਪ ਕੰਮ ਨਹੀਂ ਕਰਦਾ ਅਤੇ ਅਚਾਨਕ ਬਿਜਲੀ ਗੁੱਲ ਹੋਣ ’ਤੇ ਲੋਕ ਅੱਧ ਵਿਚਾਲੇ ਫਸ ਜਾਂਦੇ ਹਨ। ਟੋਰਾਂਟੋ ਦੇ ਸੈਂਕੜੇ ਲੋਕਾਂ ਨੇ ਆਪਣੇ ਹਾਲਾਤ ਬਾਰੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਅਪਲੋਡ ਕੀਤੀਆਂ।

ਸਰਕਾਰ ਨੂੰ ਡੇਗਣ ਦਾ ਹੈ ਮਕਸਦ, ਕਾਮਯਾਬ ਨਹੀਂ ਹੋਣ ਦੇਵਾਂਗੇ ; ਕੇਜਰੀਵਾਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ ਸਪੱਸ਼ਟ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਪੰਜਵੇਂ ਸੰਮਨ ‘ਤੇ ਵੀ ਪੇਸ਼ ਨਹੀਂ ਹੋਣਗੇ। ਦਿੱਲੀ ਦੀ ਸੱਤਾਧਾਰੀ ਪਾਰਟੀ ਨੇ ਇਕ ਵਾਰ ਫਿਰ ਸੰਮਨਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਕੇਜਰੀਵਾਲ ਦੀ ਪਾਰਟੀ ਨੇ ਕਥਿਤ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਨੂੰ ਭੇਜੇ ਸੰਮਨ ਨੂੰ ਸਿਆਸਤ ਨਾਲ ਜੋੜਦਿਆਂ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰਕੇ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਆਮ ਆਦਮੀ ਪਾਰਟੀ ਨੇ ਸੰਮਨਾਂ ਨੂੰ ‘ਗੈਰ-ਕਾਨੂੰਨੀ’ ਕਰਾਰ ਦਿੱਤਾ ਹੈ। ਆਪ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, “ਅਸੀਂ ਕਾਨੂੰਨੀ ਸੰਮਨਾਂ ਦੀ ਪਾਲਣਾ ਕਰਾਂਗੇ। ਪੀਐਮ ਮੋਦੀ ਦਾ ਟੀਚਾ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਅਤੇ ਦਿੱਲੀ ਸਰਕਾਰ ਨੂੰ ਡੇਗਣਾ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਅਰਵਿੰਦ ਕੇਜਰੀਵਾਲ ਇਸ ਤੋਂ ਪਹਿਲਾਂ ਈਡੀ ਦੇ ਚਾਰ ਸੰਮਨਾਂ ਨੂੰ ਨਜ਼ਰਅੰਦਾਜ਼ ਕਰ ਚੁੱਕੇ ਹਨ। ਆਰਥਿਕ ਅਪਰਾਧਾਂ ਦੀ ਜਾਂਚ ਕਰ ਰਹੀ ਏਜੰਸੀ ਨੇ 31 ਜਨਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਨਵਾਂ ਸੰਮਨ ਜਾਰੀ ਕੀਤਾ ਸੀ।

Next Story
ਤਾਜ਼ਾ ਖਬਰਾਂ
Share it