7 ਹਜ਼ਾਰ ਅਮਰੀਕੀਆਂ ਨਾਲ 1 ਕਰੋੜ 30 ਲੱਖ ਡਾਲਰ ਦੀ ਠੱਗੀ
ਨਿਊ ਜਰਸੀ, 1 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੇ ਮਨੋਜ ਯਾਦਵ ਨੂੰ 13 ਮਿਲੀਅਨ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੋਜ ਯਾਦਵ ’ਤੇ ਦੋਸ਼ ਹੈ ਕਿ ਉਸ ਨੇ ਤਕਨੀਕੀ ਸਹਾਇਤਾ ਦਾ ਲਾਰਾ ਲਾਉਂਦਿਆਂ 7 ਹਜ਼ਾਰ ਤੋਂ ਵੱਧ ਅਮਰੀਕੀਆਂ ਤੋਂ ਇਕ ਕਰੋੜ 30 ਲੱਖ ਡਾਲਰ ਠੱਗੇ। ਮਨੋਜ ਯਾਦਵ ਨੂੰ […]
By : Editor (BS)
ਨਿਊ ਜਰਸੀ, 1 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੇ ਮਨੋਜ ਯਾਦਵ ਨੂੰ 13 ਮਿਲੀਅਨ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੋਜ ਯਾਦਵ ’ਤੇ ਦੋਸ਼ ਹੈ ਕਿ ਉਸ ਨੇ ਤਕਨੀਕੀ ਸਹਾਇਤਾ ਦਾ ਲਾਰਾ ਲਾਉਂਦਿਆਂ 7 ਹਜ਼ਾਰ ਤੋਂ ਵੱਧ ਅਮਰੀਕੀਆਂ ਤੋਂ ਇਕ ਕਰੋੜ 30 ਲੱਖ ਡਾਲਰ ਠੱਗੇ। ਮਨੋਜ ਯਾਦਵ ਨੂੰ ਨਿਊਅਰਕ ਦੀ ਫੈਡਰਲ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਸਰਕਾਰੀ ਵਕੀਲ ਫਿਲਿਪ ਸੈÇਲੰਗਰ ਨੇ ਦਲੀਲਾਂ ਪੇਸ਼ ਕਰਦਿਆਂ ਕਿਹਾ ਕਿ ਮੁਲਜ਼ਮ ਖੁਦ ਨੂੰ ਇਕ ਪ੍ਰਮੁੱਖ ਸਾਫਟਵੇਅਰ ਕੰਪਨੀ ਨਾਲ ਸਬੰਧਤ ਇਕ ਤਕਨੀਕੀ ਸਹਾਇਤਾ ਮੁਲਾਜ਼ਮ ਦਸਦਾ ਸੀ। ਮਨੋਜ ਯਾਦਵ ਨੇ ਕਥਿਤ ਤੌਰ ’ਤੇ ਆਪਣੇ ਸਾਥੀਆਂ ਨਾਲ ਰਲ ਕੇ ਐਨੇ ਵੱਡੇ ਘਪਲੇ ਨੂੰ ਅੰਜਾਮ ਦਿਤਾ ਅਤੇ ਅਕਾਊਂਟਿੰਗ ਸਾਫਟਵੇਅਰ ਨਾਲ ਸਬੰਧਤ ਮਸਲਿਆਂ ’ਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਦੇ ਦਾਅਵੇ ਮਗਰੋਂ ਮੋਟੀ ਫੀਸ ਵਸੂਲ ਕੀਤੀ ਜਦਕਿ ਅਸਲ ਵਿਚ ਉਹ ਸਾਫਟਵੇਅਰ ਕੰਪਨੀ ਤੋਂ ਮਾਨਤਾ ਪ੍ਰਾਪਤ ਤਕਨੀਕੀ ਮਾਹਰ ਨਹੀਂ ਸੀ।