ਵਿਆਹ ਸਮਾਗਮ ਵਿਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ
ਮਊ, 9 ਦਸੰਬਰ, ਨਿਰਮਲ : ਉਤਰ ਪ੍ਰਦੇਸ਼ ਦੇ ਮਊ ਵਿਚ ਵੱਡੀ ਘਟਨਾ ਵਾਪਰ ਗਈ। ਇੱਥੇ ਹਲਦੀ ਸਮਾਰੋਹ ਦੌਰਾਨ ਕੰਧ ਡਿੱਗਣ ਦੀ ਵੀਡੀਓ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ਵਿਚ 5 ਔਰਤਾਂ ਅਤੇ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 19 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਬਾਅਦ ਦੁਪਹਿਰ […]
By : Editor Editor
ਮਊ, 9 ਦਸੰਬਰ, ਨਿਰਮਲ : ਉਤਰ ਪ੍ਰਦੇਸ਼ ਦੇ ਮਊ ਵਿਚ ਵੱਡੀ ਘਟਨਾ ਵਾਪਰ ਗਈ। ਇੱਥੇ ਹਲਦੀ ਸਮਾਰੋਹ ਦੌਰਾਨ ਕੰਧ ਡਿੱਗਣ ਦੀ ਵੀਡੀਓ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ਵਿਚ 5 ਔਰਤਾਂ ਅਤੇ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 19 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਬਾਅਦ ਦੁਪਹਿਰ 3.30 ਵਜੇ ਵਾਪਰਿਆ ਜਦੋਂ ਔਰਤਾਂ ਵਿਆਹ ਵਿਚ ਹਲਦੀ ਦੀ ਰਸਮ ਲਈ ਨਿਕਲੀਆਂ ਸਨ ।
ਔਰਤਾਂ ਗੀਤ ਗਾਉਂਦੇ ਹੋਏ ਗਲੀ ਵਿੱਚੋਂ ਲੰਘ ਰਹੀਆਂ ਸਨ ਕਿ ਅਚਾਨਕ ਉਸਾਰੀ ਅਧੀਨ ਕੰਧ ਡਿੱਗ ਪਈ। ਕੁਝ ਸਕਿੰਟਾਂ ਲਈ ਇਹ ਸਮਝ ਨਹੀਂ ਆਇਆ ਕਿ ਕੀ ਹੋਇਆ। ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਇਹ ਘਟਨਾ ਘੋਸੀ ਕੋਤਵਾਲੀ ਇਲਾਕੇ ਦੇ ਬੱਸ ਸਟੈਂਡ ਨੇੜੇ ਵਾਪਰੀ।
ਪ੍ਰਸ਼ਾਸਨ ਨੇ ਬੁਲਡੋਜ਼ਰ ਬੁਲਾ ਕੇ ਮਲਬਾ ਹਟਾਇਆ। ਬਚਾਅ ਕਾਰਜ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ। ਸਾਰੇ 26 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। 7 ਦੀ ਉੱਥੇ ਮੌਤ ਹੋ ਗਈ। ਬਾਕੀ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਪੀਜੀਆਈ ਆਜ਼ਮਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ।