Begin typing your search above and press return to search.
ਸ਼ਿਮਲਾ ’ਚ ਅੱਗ ਲੱਗਣ ਕਾਰਨ 7 ਕਰੋੜ ਦਾ ਨੁਕਸਾਨ
ਸ਼ਿਮਲਾ, (ਹਮਦਰਦ ਨਿਊਜ਼ ਸਰਵਿਸ) : ਸ਼ਿਮਲਾ ’ਚ ਭਿਆਨਕ ਅੱਗ ਲੱਗਣ ਕਾਰਨ ਅੱਧੀ ਰਾਤੀ ਚੀਕ ਚਿਹਾੜਾ ਮਚ ਗਿਆ। ਇਸ ਦੌਰਾਨ 9 ਪਰਿਵਾਰਾਂ ਦੇ 80 ਤੋਂ ਵੱਧ ਕਮਰੇ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ 7 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਗਿਆ। ਹਾਲਾਂਕਿ ਫਾਈਨਲ ਰਿਪੋਰਟ ਆਉਣੀ ਅਜੇ ਬਾਕੀ ਹੈ।ਸ਼ਿਮਲਾ ’ਚ ਜੁੱਬਲ […]
By : Editor Editor
ਸ਼ਿਮਲਾ, (ਹਮਦਰਦ ਨਿਊਜ਼ ਸਰਵਿਸ) : ਸ਼ਿਮਲਾ ’ਚ ਭਿਆਨਕ ਅੱਗ ਲੱਗਣ ਕਾਰਨ ਅੱਧੀ ਰਾਤੀ ਚੀਕ ਚਿਹਾੜਾ ਮਚ ਗਿਆ। ਇਸ ਦੌਰਾਨ 9 ਪਰਿਵਾਰਾਂ ਦੇ 80 ਤੋਂ ਵੱਧ ਕਮਰੇ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ 7 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਗਿਆ। ਹਾਲਾਂਕਿ ਫਾਈਨਲ ਰਿਪੋਰਟ ਆਉਣੀ ਅਜੇ ਬਾਕੀ ਹੈ।
ਸ਼ਿਮਲਾ ’ਚ ਜੁੱਬਲ ਦੇ ਪਰੌਂਠੀ ’ਚ ਰਾਤ ਲਗਭਗ ਸਵਾ 1 ਵਜੇ ਭਿਆਨਕ ਅੱਗ ਲੱਗ ਗਈ। ਇਸ ਅੱਗ ਨੇ ਦੇਖਦਿਆਂ ਹੀ ਦੇਖਦਿਆਂ 9 ਪਰਿਵਾਰਾਂ ਦੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੱਤ ਘੰਟੇ ਦੀ ਮਸ਼ੱਕਤ ਮਗਰੋਂ ਇਸ ਅੱਗ ’ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਲਗਭਗ 81 ਕਮਰੇ ਸੜ ਕੇ ਸੁਆਹ ਹੋ ਚੁੱਕੇ ਸੀ।
ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਫਟਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਪਹਿਲਾਂ ਅਜੇ ਪਾਂਨਟਾ ਦੇ ਮਕਾਨ ਵਿੱਚ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗੀ ਸੀ, ਜਿਸ ਨੇ ਬੜੀ ਤੇਜ਼ੀ ਨਾਲ ਫੈਲਦੇ ਹੋਏ 9 ਪਰਿਵਾਰਾਂ ਦੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਲਾਂਕਿ ਬਚਾਅ ਇਹ ਰਿਹਾ ਕਿ ਇਸ ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਸ਼ੂਆਂ ਨੂੰ ਵੀ ਲੋਕਾਂ ਨੇ ਸਮਾਂ ਰਹਿੰਦਿਆਂ ਘਰਾਂ ਵਿੱਚੋਂ ਬਾਹਰ ਕੱਢ ਲਿਆ ਸੀ।
ਜੁੱਬਲ ਫਾਇਰ ਸਟੇਸ਼ਨ ਨੂੰ ਇਸ ਦੀ ਸੂਚਨਾ ਰਾਤ ਲਗਭਗ 1 ਵਜ ਕੇ 34 ਮਿੰਟ ’ਤੇ ਮਿਲੀ। ਕੁਝ ਹੀ ਦੇਰ ਵਿੱਚ ਜੁੱਬਲ ਤੋਂ ਇਲਾਵਾ ਕੋਟਖਾਈ, ਰੋਹੜੂ ਅਤੇ ਚਿੜਗਾਂਵ ਫਾਇਰ ਸਟੇਸ਼ਨ ਤੋਂ ਵੀ 6 ਤੋਂ 7 ਅੱਗ ਬੁਝਾਊ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ, ਪਰ ਉਦੋਂ ਤੱਕ ਅੱਗ ਜ਼ਿਆਦਾਤਰ ਘਰਾਂ ਨੂੰ ਆਪਣ ਲਪੇਟ ਵਿੱਚ ਲੈ ਚੁੱਕੀ ਸੀ। ਇਸ ਕਾਰਨ ਜ਼ਿਆਦਾਤਰ ਲੋਕ ਘਰਾਂ ਵਿੱਚੋਂ ਕੁਝ ਵੀ ਸਾਮਾਨ ਬਾਹਰ ਨਹੀਂ ਕੱਢ ਸਕੇ।
ਕੁਝ ਪਰਿਵਾਰ ਅਜਿਹੇ ਵੀ ਨੇ, ਜੋ ਘਟਨਾ ਸਮੇਂ ਘਰ ਵਿੱਚ ਮੌਜੂਦ ਨਹੀਂ ਸਨ। ਅਜਿਹੇ ਲੋਕਾਂ ਦਾ ਘਰ ਦਾ ਸਾਰਾ ਹੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ’ਤੇ ਸਵੇਰੇ 7 ਵਜੇ ਜਾ ਕੇ ਪੂਰੀ ਕਾਬੂ ਪਿਆ, ਪਰ ਉਸ ਸਮੇਂ ਤੱਕ ਸਾਰੇ ਹੀ ਘਰਾਂ ਬਹੁਤ ਜ਼ਿਆਦਾ ਸਾਮਾਨ ਸੜ ਚੁੱਕਿਆ ਸੀ।
ਸਥਾਨਕ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਕੇ ਅੱਞੇ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਵਿੱਚ ਜੁਟ ਗਿਆ। ਅੱਗ ਦੀ ਇਸ ਘਟਨਾ ਵਿੱਚ ਕਿੰਨੇ ਲੋਕਾਂ ਦਾ ਅਤੇ ਕਿੰਨਾ-ਕਿੰਨਾ ਨੁਕਸਾਨ ਹੋਇਆ? ਇਸ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
Next Story