62 ਹਜ਼ਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਮਿਲੀ ਕੈਨੇਡਾ ਦੀ ਪੀ.ਆਰ.
ਟੋਰਾਂਟੋ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਪੁੱਜ ਰਹੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀਆਂ ਕਨਸੋਆਂ ਦਰਮਿਆਨ ਇੰਮੀਗ੍ਰੇਸ਼ਨ ਵਿਭਾਗ ਦਾ ਹੈਰਾਨਕੁੰਨ ਅੰਕੜਾ ਸਾਹਮਣੇ ਆਇਆ ਹੈ ਜਿਸ ਮੁਤਾਬਕ 2023 ਦੌਰਾਨ 62 ਹਜ਼ਾਰ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਪਰਮਾਨੈਂਟ ਰੈਜ਼ੀਡੈਂਟ ਬਣ ਗਏ। ਇਹ ਅੰਕੜਾ 2022 ਦੇ ਮੁਕਾਬਲੇ ਤਕਰੀਬਨ 10 ਹਜ਼ਾਰ ਵੱਧ ਬਣਦਾ ਹੈ ਜਦੋਂ 52 ਹਜ਼ਾਰ 740 ਕੌਮਾਂਤਰੀ […]
By : Editor Editor
ਟੋਰਾਂਟੋ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਪੁੱਜ ਰਹੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀਆਂ ਕਨਸੋਆਂ ਦਰਮਿਆਨ ਇੰਮੀਗ੍ਰੇਸ਼ਨ ਵਿਭਾਗ ਦਾ ਹੈਰਾਨਕੁੰਨ ਅੰਕੜਾ ਸਾਹਮਣੇ ਆਇਆ ਹੈ ਜਿਸ ਮੁਤਾਬਕ 2023 ਦੌਰਾਨ 62 ਹਜ਼ਾਰ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਪਰਮਾਨੈਂਟ ਰੈਜ਼ੀਡੈਂਟ ਬਣ ਗਏ। ਇਹ ਅੰਕੜਾ 2022 ਦੇ ਮੁਕਾਬਲੇ ਤਕਰੀਬਨ 10 ਹਜ਼ਾਰ ਵੱਧ ਬਣਦਾ ਹੈ ਜਦੋਂ 52 ਹਜ਼ਾਰ 740 ਕੌਮਾਂਤਰੀ ਵਿਦਿਆਰਥੀਆਂ ਨੇ ਕੈਨੇਡੀਅਨ ਪੀ.ਆਰ. ਹਾਸਲ ਕੀਤੀ ਸੀ।
2023 ਦੌਰਾਨ ਭਾਰਤ ਤੋਂ 3 ਲੱਖ 30 ਹਜ਼ਾਰ ਵਿਦਿਆਰਥੀ ਅਤੇ ਨਵੇਂ ਪ੍ਰਵਾਸੀ ਪੁੱਜੇ
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਅੰਕੜਿਆਂ ਮੁਤਾਬਕ 2023 ਦੌਰਾਨ ਕੈਨੇਡਾ ਵਿਚ ਭਾਰਤ ਨਾਲ ਸਬੰਧਤ ਨਵੇਂ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਦੀ ਗਿਣਤੀ 3 ਲੱਖ 30 ਹਜ਼ਾਰ ਦਰਜ ਕੀਤੀ ਗਈ। ਕੈਨੇਡੀਅਨ ਵਸੋਂ ਵਿਚ ਹੋ ਰਹੇ ਤੇਜ਼ ਵਾਧੇ ਪਿੱਛੇ ਪ੍ਰਮੁੱਖ ਯੋਗਦਾਨ ਕੌਮਾਂਤਰੀ ਵਿਦਿਆਰਥੀਆਂ ਅਤੇ ਕੱਚੇ ਤੌਰ ’ਤੇ ਆਉਣ ਵਾਲੇ ਪ੍ਰਵਾਸੀਆਂ ਦਾ ਮੰਨਿਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਮੁਲਕ ਵਿਚ ਹਾਊਸਿੰਗ ਸੰਕਟ ਪੈਦਾ ਹੋਇਆ। ਹੁਣ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕੌਮਾਂਤਰੀ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ਾ ’ਤੇ ਆਉਣ ਵਾਲਿਆਂ ਦੀ ਗਿਣਤੀ ਘਟਾਉਣ ਵੱਲ ਇਸ਼ਾਰਾ ਕਰ ਰਹੇ ਹਨ ਪਰ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਕਦਮ ਕੈਨੇਡਾ ਦੀ ਆਰਥਿਕਤਾ ਨੂੰ ਵੱਡੇ ਸੰਕਟ ਵਿਚ ਫਸਾ ਦੇਵੇਗਾ।
ਆਰਥਿਕ ਮਾਹਰਾਂ ਵੱਲੋਂ ਵੱਧ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕਰਨ ਦੀ ਵਕਾਲਤ
ਮੌਂਟਰੀਅਲ ਨਾਲ ਸਬੰਧਤ ਇਕ ਕੈਪੀਟਲ ਮਾਰਕਿਟ ਕੰਪਨੀ ਦਾ ਕਹਿਣਾ ਹੈ ਕਿ 2024 ਦੌਰਾਨ ਮੁਲਕ ਦਾ ਜੀ.ਡੀ.ਪੀ. 0.7 ਫੀ ਸਦੀ ਦੀ ਰਫ਼ਤਾਰ ਨਾਲ ਵਧੇਗਾ ਜਦਕਿ ਆਉਂਦੇ ਚਾਰ ਸਾਲ ਦੌਰਾਨ ਔਸਤ ਵਾਧਾ ਦਰ 1.78 ਫੀ ਸਦੀ ਰਹਿ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ
ਦੇਰ ਰਾਤ ਕਰੀਬ 3 ਵਜੇ ਧਿਆਨਾ ਦੇ ਤਾਜਪੁਰ ਰੋਡ ’ਤੇ 20-25 ਚੋਰਾਂ ਨੇ ਦਸਤਕ ਦੇ ਦਿੱਤੀ। ਚੋਰਾਂ ਨੇ ਇਲਾਕੇ ਦੇ ਚੌਕੀਦਾਰ ਨੂੰ ਬੰਧਕ ਬਣਾ ਲਿਆ। ਜਿਸ ਤੋਂ ਬਾਅਦ ਦੋ ਚੋਰ ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। ਦੁਕਾਨਦਾਰ ਨੇ ਸ਼ਟਰ ’ਤੇ ਅਲਾਰਮ ਫਿੱਟ ਕੀਤਾ ਹੋਇਆ ਸੀ। ਜਿਵੇਂ ਹੀ ਚੋਰਾਂ ਨੇ ਸ਼ਟਰ ਨੂੰ ਉਖਾੜਿਆ ਤਾਂ ਦੁਕਾਨਦਾਰ ਦੇ ਮੋਬਾਈਲ ’ਤੇ ਅਲਾਰਮ ਵੱਜ ਗਿਆ। ਦੁਕਾਨਦਾਰ ਆਪਣੇ ਪਰਿਵਾਰ ਨਾਲ ਦੁਕਾਨ ਦੇ ਉੱਪਰ ਰਹਿੰਦਾ ਹੈ।
ਚੋਰਾਂ ਨੂੰ ਦੇਖ ਕੇ ਜਿਵੇਂ ਹੀ ਦੁਕਾਨਦਾਰ ਨੇ ਛੱਤ ਤੋਂ ਰੌਲਾ ਪਾਇਆ ਤਾਂ ਦੋ ਚੋਰ ਦੁਕਾਨ ਦੇ ਅੰਦਰ ਦਾਖਲ ਹੋਏ, ਕਾਊਂਟਰ ਦਾ ਸ਼ੀਸ਼ਾ ਤੋੜ ਕੇ ਡੇਢ ਕਿਲੋ ਚਾਂਦੀ ਦਾ ਡੱਬਾ ਲੈ ਕੇ ਫਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ।
ਦੁਕਾਨਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਦੇ ਉੱਪਰ ਰਹਿੰਦਾ ਹੈ। ਕਰੀਬ 3 ਵਜੇ ਉਸ ਦੇ ਮੋਬਾਈਲ ’ਤੇ ਅਲਾਰਮ ਵੱਜਣ ਲੱਗਾ। ਜਦੋਂ ਉਸ ਨੇ ਛੱਤ ਤੋਂ ਦੇਖਿਆ ਤਾਂ ਉਹ ਦੰਗ ਰਹਿ ਗਿਆ। ਕਰੀਬ 20 ਤੋਂ 25 ਵਿਅਕਤੀ ਉਸ ਦੀ ਦੁਕਾਨ ਦਾ ਸ਼ਟਰ ਖਿੱਚ ਕੇ ਹੇਠਾਂ ਖੜ੍ਹੇ ਸਨ। ਦੋ ਚੋਰ ਦੁਕਾਨ ਅੰਦਰ ਦਾਖਲ ਹੋਏ। ਉਹ ਕਰੀਬ ਇੱਕ ਮਿੰਟ ਤੱਕ ਦੁਕਾਨ ਦੇ ਅੰਦਰ ਹੀ ਰਿਹਾ।
ਦੁਕਾਨ ਦੇ ਕਾਊਂਟਰ ’ਤੇ ਲੱਗੇ ਸ਼ੀਸ਼ੇ ਤੋੜ ਕੇ ਡੱਬਿਆਂ ’ਚੋਂ ਚਾਂਦੀ ਚੋਰੀ ਕਰ ਲਈ। ਦਲਜੀਤ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ।
ਥਾਣਾ ਡਵੀਜ਼ਨ ਨੰਬਰ 7 ਦੇ ਐਸ.ਐਚ.ਓ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਚੋਰਾਂ ਦਾ ਇੱਕ ਟੋਲਾ ਦੁਕਾਨ ਵਿੱਚ ਚੋਰੀ ਕਰਨ ਲਈ ਆਇਆ ਸੀ ਪਰ ਦੁਕਾਨਦਾਰ ਦੇ ਮੋਬਾਈਲ ’ਤੇ ਅਲਾਰਮ ਵੱਜਣ ਕਾਰਨ ਚੋਰ ਹੋਰ ਸਾਮਾਨ ਚੋਰੀ ਨਹੀਂ ਕਰ ਸਕੇ। ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਲਦੀ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਲਾਕੇ ਵਿੱਚ ਪੁਲਸ ਦੀ ਗਸ਼ਤ ਵੀ ਵਧਾਈ ਜਾਵੇਗੀ।