ਇਟਾਲੀਅਨ ਪੁਲਿਸ ਵਲੋ ਵਪਾਰਕ ਅਦਾਰਿਆਂ ਨੂੰ 60,000 ਤੋਂ ਵੱਧ ਦਾ ਜੁਰਮਾਨਾ
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਦੇ ਸੂਬੇ ਪੀਅਮੋਨਤੇ ਦੇ ਸ਼ਹਿਰ ਰੀਵੋਲੀ (ਤੂਰੀਨੋ)ਵਿਖੇ ਸਥਾਨਕ ਪੁਲਸ ਵੱਲੋਂ ਸ਼ਹਿਰ ਦੀਆਂ ਬਾਰਾਂ,ਰੈਸਟੋਰੈਂਟਾਂ ਤੇ ਹੋਰ ਕਰਿਆਨਾ ਸਟੋਰਾਂ ਦੀ ਲੋਕਾਂ ਦੀ ਸਿਹਤ ਸੁਰੱਖਿਆ ਤਹਿਤ ਵਿੱਢੀ ਮੁੰਹਿਮ ਤਹਿਤ ਵਿਸ਼ੇਸ ਜਾਂਚ ਕੀਤੀ ਗਈ ਜਿਸ ਵਿੱਚ ਪੁਲਸ ਨੇ ਵੱਖ-ਵੱਖ ਵਪਾਰਕ ਅਦਾਰਿਆਂ ਨੂੰ 60,000 ਯੂਰੋ ਤੋਂ ਵੱਧ ਜੁਰਮਾਨਾ ਕੀਤਾ।ਪੁਲਸ ਨੇ ਜਾਂਚ ਦੌਰਾਨ ਦੇਖਿਆਂ ਕਿ […]
By : Editor Editor
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਦੇ ਸੂਬੇ ਪੀਅਮੋਨਤੇ ਦੇ ਸ਼ਹਿਰ ਰੀਵੋਲੀ (ਤੂਰੀਨੋ)ਵਿਖੇ ਸਥਾਨਕ ਪੁਲਸ ਵੱਲੋਂ ਸ਼ਹਿਰ ਦੀਆਂ ਬਾਰਾਂ,ਰੈਸਟੋਰੈਂਟਾਂ ਤੇ ਹੋਰ ਕਰਿਆਨਾ ਸਟੋਰਾਂ ਦੀ ਲੋਕਾਂ ਦੀ ਸਿਹਤ ਸੁਰੱਖਿਆ ਤਹਿਤ ਵਿੱਢੀ ਮੁੰਹਿਮ ਤਹਿਤ ਵਿਸ਼ੇਸ ਜਾਂਚ ਕੀਤੀ ਗਈ ਜਿਸ ਵਿੱਚ ਪੁਲਸ ਨੇ ਵੱਖ-ਵੱਖ ਵਪਾਰਕ ਅਦਾਰਿਆਂ ਨੂੰ 60,000 ਯੂਰੋ ਤੋਂ ਵੱਧ ਜੁਰਮਾਨਾ ਕੀਤਾ।ਪੁਲਸ ਨੇ ਜਾਂਚ ਦੌਰਾਨ ਦੇਖਿਆਂ ਕਿ ਜਿਹੜੇ ਕਰਮਚਾਰੀ ਇਹਨਾਂ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ ਸਨ ਉਹਨਾਂ ਵਿੱਚ 15 ਵਿੱਚੋਂ 6 ਕਰਮਚਾਰੀ ਗੈਰ-ਕਾਨੂੰਨੀ ਕੰਮ ਕਰਦੇ ਸਨ ਇਹ ਜਾਂਚ ਇੱਕ ਬਾਰ ਦੀ ਸੀ ਜਿਸ ਨੂੰ ਪੁਲਸ ਨੇ 27500 ਯੂਰੋ ਜੁਰਮਾਨਾ ਕੀਤਾ ਜਦੋਂ ਕਿ ਇੱਕ ਹੋਰ ਨਿਰਮਾਣ ਅਧੀਨ ਕੰਪਨੀ ਨੂੰ 11 376 ਯੂਰੋ ਦਾ ਜੁਰਮਾਨਾ ਇਸ ਲਈ ਕੀਤਾ ਕਿਉਂਕਿ ਉਸ ਉਸਾਰੀ ਸਾਈਟ ’ਤੇ ਬਿਜਲੀ ਦੇ ਜੋਖ਼ਮ ਭਰੇ ਕੰਮਾਂ ਦੌਰਾਨ ਕਰਮਚਾਰੀਆਂ ਦੀ ਸੁੱਰਖਿਆ ਦੀ ਕੋਈ ਯੋਜਨਾ ਨਹੀਂ ਸੀ।ਇਸ ਤਰ੍ਹਾਂ ਹੀ ਇਸ ਪੀਜ਼ਾ ਤੇ ਡੋਨਰ ਕਬਾਬ ਹੱਟ ਉਪੱਰ 2 ਗੈਰ-ਕਾਨੂੰਨੀਆਂ ਕਰਮਚਾਰੀਆਂ ਲਈ ਮਾਲਕ ਨੂੰ ਜੁਰਮਾਨਾ ਕੀਤਾ।
ਜਾਂਚ ਦੌਰਾਨ ਹੋਰ ਵੀ ਕਈ ਵਪਾਰਕ ਅਦਾਰਿਆਂ ਵਿੱਚ ਊਣਤਾਣ ਕਾਰਨ ਕਰਮਵਾਰ 9500 ਯੂਰੋ,4778 ਯੂਰੋ ਤੇ 3519 ਯੂਰੋ ਜੁਰਮਾਨਾ ਸੰਬਧ ਮਾਲਕਾਂ ਨੂੰ ਕੀਤਾ ਗਿਆ ਜਿਸ ਕਾਰਨ ਹੋਰ ਵਪਾਰਕ ਅਦਾਰਿਆਂ ਦੇ ਮਾਲਕਾਂ ਦੇ ਚਿਹਰਿਆਂ ਉਪੱਰ ਪ੍ਰੇਸ਼ਾਨ ਦੇਖੀ ਗਈ।ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਸ ਸੂਬੇ ਵਿੱਚ ਸਥਾਨਕ ਪੁਲਸ ਪ੍ਰਸ਼ਾਸ਼ਨ ਨੇ 9 ਵਪਾਰਕ ਅਦਾਰਿਆਂ ਦੀ ਜਾਂਚ ਕੀਤੀ ਸੀ ਜਿਹਨਾਂ ਵਿੱਚੋਂ 7 ਨੂੰ ਸਹੀ ਪ੍ਰਬੰਧ ਨਾ ਹੋਣ ਕਾਰਨ 56,180 ਯੂਰੋ ਦਾ ਜੁਰਮਾਨਾ ਕੀਤਾ ਗਿਆ ਸੀ ਜਿਸ ਵਿੱਚ 44,400 ਯੂਰੋ ਜੁਰਮਾਨਾ ਸਿਰਫ਼ ਗੈਰ-ਕਾਨੂੰਨੀ ਕਾਮਿਆਂ ਕਾਰਨ ਹੀ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ
ਰੋਹਤਕ ਦੇ ਸੁਖਪੁਰਾ ਚੌਕ ’ਤੇ ਦੋ ਦੋਸਤਾਂ ’ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ। ਇੱਥੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਰੋਹਤਕ ਪੀ.ਜੀ.ਆਈ. ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਹਮਲਾਵਰ ਅਣਪਛਾਤੇ ਹਨ। ਜ਼ਖਮੀਆਂ ਦੀ ਪਛਾਣ 27 ਸਾਲਾ ਅਜੈ ਹੁੱਡਾ ਵਾਸੀ ਖਿਡਵਾਲੀ ਪਿੰਡ ਅਤੇ 25 ਸਾਲਾ ਸ਼ਿਵ ਵਾਸੀ ਰਾਜੀਵ ਕਾਲੋਨੀ ਵਜੋਂ ਹੋਈ ਹੈ। ਫਿਲਹਾਲ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਜਾਂਚ ਮੁਤਾਬਕ ਇਹ ਘਟਨਾ ਐਤਵਾਰ-ਸੋਮਵਾਰ ਦੀ ਰਾਤ ਨੂੰ ਵਾਪਰੀ। ਉਸੇ ਸਮੇਂ ਸ਼ਿਵ ਅਤੇ ਅਜੇ ਹੁੱਡਾ ਦੋਵੇਂ ਨੌਜਵਾਨ ਸੁਖਪੁਰਾ ਚੌਕ ਸਥਿਤ ਇਕ ਹੋਟਲ ਵਿਚ ਰਾਤ ਨੂੰ ਪਾਰਟੀ ਕਰ ਰਹੇ ਸਨ। ਰਾਤ ਨੂੰ ਪਾਰਟੀ ਖਤਮ ਕਰਕੇ ਘਰ ਜਾਣ ਲਈ ਹੋਟਲ ਤੋਂ ਬਾਹਰ ਨਿਕਲਿਆ। ਜਦੋਂ ਉਹ ਹੋਟਲ ਦੇ ਸਾਹਮਣੇ ਸੜਕ ’ਤੇ ਖੜ੍ਹੀ ਆਪਣੀ ਕਾਰ ਕੋਲ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਖੜ੍ਹੇ ਕੁਝ ਨੌਜਵਾਨਾਂ ਨਾਲ ਉਸ ਦੀ ਤਕਰਾਰ ਹੋ ਗਈ। ਇਸ ਤੋਂ ਬਾਅਦ ਦੂਜੇ ਪਾਸੇ ਦੇ ਨੌਜਵਾਨਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸ਼ਿਵ ਅਤੇ ਅਜੇ ਨੂੰ ਗੋਲੀ ਲੱਗ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ’ਚ ਜ਼ਖਮੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਪੁਰਾਣੀ ਸਬਜ਼ੀ ਮੰਡੀ ਥਾਣੇ ਦੇ ਇੰਚਾਰਜ ਸੱਤਿਆਪਾਲ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਗੋਲੀ ਲੱਗਣ ਕਾਰਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਘਟਨਾ ਦਾ ਖੁਲਾਸਾ ਹੋਵੇਗਾ।