ਮਿਆਂਮਾਰ ਦੇ 600 ਫ਼ੌਜੀਆਂ ਨੇ ਭੱਜ ਕੇ ਭਾਰਤ 'ਚ ਸ਼ਰਨ ਲਈ
ਗੁਹਾਟੀ : ਮਿਆਂਮਾਰ 'ਚ ਜੰਤਾ ਸ਼ਾਸਨ ਅਤੇ ਬਾਗੀ ਫੌਜਾਂ ਵਿਚਾਲੇ ਲੜਾਈ ਤੇਜ਼ ਹੋ ਗਈ ਹੈ। ਮਿਆਂਮਾਰ ਫੌਜ ਦੇ ਸੈਂਕੜੇ ਜਵਾਨ ਇਸ ਲੜਾਈ ਤੋਂ ਭੱਜ ਕੇ ਭਾਰਤ ਵਿਚ ਸ਼ਰਨ ਲੈਣ ਲਈ ਜਾ ਰਹੇ ਹਨ। ਮਿਜ਼ੋਰਮ ਸਰਕਾਰ ਨੇ ਗੁਆਂਢੀ ਦੇਸ਼ ਦੇ ਫੌਜੀਆਂ ਦੇ ਭਾਰਤ 'ਚ ਆਉਣ ਦੀ ਘਟਨਾ 'ਤੇ ਕੇਂਦਰ ਸਰਕਾਰ ਨੂੰ ਚੌਕਸ ਕਰ ਦਿੱਤਾ ਹੈ। ਸੂਬਾ […]
By : Editor (BS)
ਗੁਹਾਟੀ : ਮਿਆਂਮਾਰ 'ਚ ਜੰਤਾ ਸ਼ਾਸਨ ਅਤੇ ਬਾਗੀ ਫੌਜਾਂ ਵਿਚਾਲੇ ਲੜਾਈ ਤੇਜ਼ ਹੋ ਗਈ ਹੈ। ਮਿਆਂਮਾਰ ਫੌਜ ਦੇ ਸੈਂਕੜੇ ਜਵਾਨ ਇਸ ਲੜਾਈ ਤੋਂ ਭੱਜ ਕੇ ਭਾਰਤ ਵਿਚ ਸ਼ਰਨ ਲੈਣ ਲਈ ਜਾ ਰਹੇ ਹਨ। ਮਿਜ਼ੋਰਮ ਸਰਕਾਰ ਨੇ ਗੁਆਂਢੀ ਦੇਸ਼ ਦੇ ਫੌਜੀਆਂ ਦੇ ਭਾਰਤ 'ਚ ਆਉਣ ਦੀ ਘਟਨਾ 'ਤੇ ਕੇਂਦਰ ਸਰਕਾਰ ਨੂੰ ਚੌਕਸ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਗੁਆਂਢੀ ਦੇਸ਼ ਦੇ ਸੈਨਿਕਾਂ ਨੂੰ ਵਾਪਸ ਭੇਜਿਆ ਜਾਵੇ ਤਾਂ ਜੋ ਸੂਬੇ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮਿਆਂਮਾਰ 'ਚ ਹਾਲਾਤ ਖਰਾਬ ਹੋਣ ਤੋਂ ਬਾਅਦ ਉਥੋਂ ਦੇ ਕਰੀਬ 600 ਫੌਜੀ ਭਾਰਤੀ ਸਰਹੱਦ 'ਚ ਦਾਖਲ ਹੋ ਗਏ ਹਨ। ਪੱਛਮੀ ਮਿਆਂਮਾਰ ਦੇ ਰਾਖੀਨ ਰਾਜ ਵਿੱਚ ਇੱਕ ਨਸਲੀ ਹਥਿਆਰਬੰਦ ਸਮੂਹ ਅਰਾਕਾਨ ਆਰਮੀ (ਏਏ) ਦੇ ਮੈਂਬਰਾਂ ਦੁਆਰਾ ਉਨ੍ਹਾਂ ਦੇ ਕੈਂਪਾਂ ਨੂੰ ਕਾਬੂ ਕਰਨ ਤੋਂ ਬਾਅਦ ਸੈਨਿਕਾਂ ਨੂੰ ਭੱਜਣਾ ਪਿਆ। ਫੌਜੀਆਂ ਨੇ ਭੱਜ ਕੇ ਮਿਜ਼ੋਰਮ ਦੇ ਲੰਗਟਲਾਈ ਜ਼ਿਲ੍ਹੇ ਵਿੱਚ ਸ਼ਰਨ ਲਈ ਹੈ। ਸਰਕਾਰ ਨੇ ਕਿਹਾ ਕਿ ਫੌਜੀਆਂ ਨੂੰ ਆਸਾਮ ਰਾਈਫਲਜ਼ ਦੇ ਕੈਂਪ ਵਿੱਚ ਪਨਾਹ ਦਿੱਤੀ ਗਈ ਹੈ।
ਪਨੂੰ ਵਲੋਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੁੜ ਧਮਕੀ
ਅੰਮ੍ਰਿਤਸਰ, 20 ਜਨਵਰੀ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਬਨੂੜ ਤੋਂ ਫੜੇ ਗਏ ਤਿੰਨ ਸਾਥੀਆਂ ਦੀ ਰਿਹਾਈ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪਨੂੰ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ ਵਾਰਸ ਹਨ। ਜੇਕਰ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਤਿਆਰ ਰਹੋ।
ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ ਅਤੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕੋਲੋਂ ਖਾਲਿਸਤਾਨ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ। ਇਹ ਤਿੰਨੋਂ ਉਸ ਦੇ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਕੋਈ ਹਥਿਆਰ ਨਹੀਂ ਸੌਂਪਿਆ ਗਿਆ, ਸਿਰਫ ਖਾਲਿਸਤਾਨ ਅਤੇ ਰੈਫਰੈਂਡਮ ਦਾ ਝੰਡਾ ਸੌਂਪਿਆ ਗਿਆ।
ਪਰ ਭਗਵੰਤ ਮਾਨ, ਬੇਅੰਤ ਸਿੰਘ ਨੂੰ ਯਾਦ ਕਰੋ। ਅਜਿਹਾ ਹੀ ਉਸ ਨੇ ਕੀਤਾ ਅਤੇ ਇਸ ਦਾ ਨਤੀਜਾ ਉਸ ਨੂੰ ਭੁਗਤਣਾ ਪਿਆ। ਖਾਲਿਸਤਾਨ ਰੈਫਰੈਂਡਮ ਦੇ ਝੰਡੇ ਫੜਨ ਵਾਲੇ ਹੱਥਾਂ ਨੂੰ ਰਾਕੇਟ ਲਾਂਚਰ ਫੜਨ ਵਿੱਚ ਦੇਰ ਨਹੀਂ ਲੱਗੇਗੀ। ਅੱਜ ਵੀ ਦਿਲਾਵਰ ਸਿੰਘ ਦੇ ਸੈਂਕੜੇ ਵਾਰਸ ਸੰਕੇਤ ਦੀ ਉਡੀਕ ਕਰ ਰਹੇ ਹਨ। ਪਰ ਅਸੀਂ ਪੰਥ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਰੈਫਰੈਂਡਮ ਰਾਹੀਂ ਖਾਲਿਸਤਾਨ ਦਾ ਹੱਲ ਲੱਭਾਂਗੇ।
ਉਸ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਧਮਕੀ ਦਿੱਤੀ ਹੈ ਕਿ ਜੇਕਰ 15 ਫਰਵਰੀ ਤੱਕ ਤਿੰਨਾਂ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।