50 ਸਾਲਾਂ ਤੋਂ ਦਾਣਾ ਚੁਗਣ ਆਉਂਦੇ ਕਬੂਤਰਾਂ ਨੂੰ ਰੋਕਣ ਦੀ ਕੋਸ਼ਿਸ਼
ਅੰਮ੍ਰਿਤਸਰ, 24 ਸਤੰਬਰ : ਅੰਮ੍ਰਿਤਸਰ ਦੀ ਹੈਰੀਟੇਜ਼ ਸਟਰੀਟ ਦੇ ਇਕ ਚੌਂਕ ਵਿਖੇ ਕਰੀਬ ਪੰਜਾਹ ਸਾਲਾਂ ਤੋਂ ਦਾਣਾ ਚੁਗਣ ਲਈ ਆਉਂਦੇ ਕਬੂਤਰਾਂ ਨੂੰ ਜਾਲ ਵਿਛਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਾਲ ਹਟਾਉਣ ਵਾਲੇ ਨੂੰ 500 ਰੁਪਏ ਜੁਰਮਾਨੇ ਦਾ ਬੋਰਡ ਵੀ ਲਗਾਇਆ ਗਿਆ ਪਰ ਜਿਵੇਂ ਹੀ ਇਹ ਮਾਮਲਾ ਐਨੀਮਲ ਪ੍ਰੋਟੈਕਸ਼ਨ ਦੀ ਟੀਮ ਕੋਲ ਪੁੱਜਾ ਤਾਂ […]
By : Hamdard Tv Admin
ਅੰਮ੍ਰਿਤਸਰ, 24 ਸਤੰਬਰ : ਅੰਮ੍ਰਿਤਸਰ ਦੀ ਹੈਰੀਟੇਜ਼ ਸਟਰੀਟ ਦੇ ਇਕ ਚੌਂਕ ਵਿਖੇ ਕਰੀਬ ਪੰਜਾਹ ਸਾਲਾਂ ਤੋਂ ਦਾਣਾ ਚੁਗਣ ਲਈ ਆਉਂਦੇ ਕਬੂਤਰਾਂ ਨੂੰ ਜਾਲ ਵਿਛਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਾਲ ਹਟਾਉਣ ਵਾਲੇ ਨੂੰ 500 ਰੁਪਏ ਜੁਰਮਾਨੇ ਦਾ ਬੋਰਡ ਵੀ ਲਗਾਇਆ ਗਿਆ ਪਰ ਜਿਵੇਂ ਹੀ ਇਹ ਮਾਮਲਾ ਐਨੀਮਲ ਪ੍ਰੋਟੈਕਸ਼ਨ ਦੀ ਟੀਮ ਕੋਲ ਪੁੱਜਾ ਤਾਂ ਉਨ੍ਹਾਂ ਤੁਰੰਤ ਆ ਕੇ ਇਸ ਜਾਲ ਨੂੰ ਹਟਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਇਹ ਕੰਮ ਕੀਤਾ ਗਿਆ ਤਾਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਤਸਵੀਰਾਂ ਅੰਮ੍ਰਿਤਸਰ ਹੈਰੀਟੇਜ਼ ਸਟਰੀਟ ਦੇ ਇਕ ਚੌਂਕ ਦੀਆਂ ਨੇ, ਹਜ਼ਾਰਾਂ ਦੀ ਗਿਣਤੀ ਵਿਚ ਦਿਖਾਈ ਦੇ ਰਹੇ ਇਹ ਕਬੂਤਰ ਪਿਛਲੇ ਕਰੀਬ 50 ਸਾਲਾਂ ਤੋਂ ਇੱਥੇ ਦਾਣਾ ਚੁਗਣ ਆਉਂਦੇ ਨੇ ਪਰ ਕੁੱਝ ਲੋਕਾਂ ਵੱਲੋਂ ਜਾਲ ਵਿਛਾ ਕੇ ਇਨ੍ਹਾਂ ਕਬੂਤਰਾਂ ਨੂੰ ਇੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਹੀ ਬਸ ਨਹੀਂ, ਕਬੂਤਰਾਂ ਨੂੰ ਦਾਣਾ ਪਾਉਣ ਵਾਲਿਆਂ ਨੂੰ 500 ਰੁਪਏ ਜੁਰਮਾਨੇ ਦਾ ਬੋਰਡ ਵੀ ਲਗਾ ਦਿੱਤਾ ਗਿਆ ਪਰ ਐਨੀਮਲ ਪ੍ਰੋਟੈਕਸ਼ਨ ਨੇ ਤੁਰੰਤ ਪੁਲਿਸ ਦੀ ਸਹਾਇਤਾ ਮੌਕੇ ’ਤੇ ਪਹੁੰਚ ਕੇ ਇਹ ਜਾਲ ਹਟਾ ਦਿੱਤਾ।
ਦੱਸ ਦਈਏ ਕਿ ਜਾਲ ਲਗਾਉਣ ਨਾਲ ਬੀਤੇ ਦਿਨ ਕੁੱਝ ਕਬੂਤਰਾਂ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਐ। ਇਸ ਨੂੰ ਲੈਕੇ ਹੋਰ ਪੰਛੀ ਪ੍ਰੇਮੀਆਂ ਵਿਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਏ।