WPI : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਲੂ ਤੇ ਪਿਆਜ਼ ਦੀਆਂ ਥੋਕ ਕੀਮਤਾਂ 'ਚ ਹੋਇਆ 50 ਫੀਸਦੀ ਵਾਧਾ
ਨਵੀਂ ਦਿੱਲੀ, (15 ਅਪ੍ਰੈਲ), ਰਜਨੀਸ਼ ਕੌਰ : ਥੋਕ ਮਹਿੰਗਾਈ ਦਰ (WPI) ਮਾਰਚ ਮਹੀਨੇ ਵਿੱਚ ਮਾਮੂਲੀ ਤੌਰ 'ਤੇ 0.5 ਫੀਸਦੀ ਹੋ ਗਈ ਹੈ, ਜੋ ਪਿਛਲੇ ਮਹੀਨੇ ਇਹ 0.2 ਫੀਸਦੀ ਸੀ। ਇਸ ਨਾਲ ਜੁੜੇ ਅੰਕੜੇ ਸੋਮਵਾਰ ਨੂੰ ਸਰਕਾਰ ਨੇ ਜਾਰੀ ਕੀਤੇ। ਸੋਮਵਾਰ ਨੂੰ ਜਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਮਾਰਚ 'ਚ […]
By : Editor Editor
ਨਵੀਂ ਦਿੱਲੀ, (15 ਅਪ੍ਰੈਲ), ਰਜਨੀਸ਼ ਕੌਰ : ਥੋਕ ਮਹਿੰਗਾਈ ਦਰ (WPI) ਮਾਰਚ ਮਹੀਨੇ ਵਿੱਚ ਮਾਮੂਲੀ ਤੌਰ 'ਤੇ 0.5 ਫੀਸਦੀ ਹੋ ਗਈ ਹੈ, ਜੋ ਪਿਛਲੇ ਮਹੀਨੇ ਇਹ 0.2 ਫੀਸਦੀ ਸੀ। ਇਸ ਨਾਲ ਜੁੜੇ ਅੰਕੜੇ ਸੋਮਵਾਰ ਨੂੰ ਸਰਕਾਰ ਨੇ ਜਾਰੀ ਕੀਤੇ। ਸੋਮਵਾਰ ਨੂੰ ਜਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਮਾਰਚ 'ਚ ਸਾਲਾਨਾ ਆਧਾਰ 'ਤੇ ਵਧ ਕੇ 0.53 ਫੀਸਦੀ ਹੋ ਗਈ, ਜੋ ਫਰਵਰੀ 'ਚ 0.20 ਫੀਸਦੀ ਸੀ।
ਆਲੂ-ਪਿਆਜ਼ ਦੀਆਂ ਕੀਮਤਾਂ ਵਿੱਚ ਮਾਰਚ ਵਿੱਚ ਹੋਇਆ 50 ਫੀਸਦੀ ਵਾਧਾ
ਥੋਕ ਪਿਆਜ਼ ਦੀਆਂ ਕੀਮਤਾਂ ਫਰਵਰੀ ਵਿੱਚ 29.22 ਫੀਸਦੀ ਵਧਾ ਹੋਇਆ ਸੀ ਜੋ ਮਾਰਚ ਵਿੱਚ 56.99 ਫੀਸਦੀ ਤੱਕ ਵਧ ਗਿਆ। ਭਾਰਤ ਨੂੰ ਅਗਲੀ ਸਾਉਣੀ ਦੀ ਫ਼ਸਲ ਦੀ ਵਾਢੀ ਤੱਕ ਪਿਆਜ਼ ਦੀ ਸਪਲਾਈ ਵਿੱਚ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ, ਆਲੂ ਦੀ ਥੋਕ ਕੀਮਤ ਸੂਚਕ ਅੰਕ ਫਰਵਰੀ ਵਿਚ 15.34 ਫੀਸਦੀ ਦੇ ਮੁਕਾਬਲੇ ਮਾਰਚ ਵਿਚ 52.96 ਫੀਸਦੀ ਵਧਿਆ। ਅੰਕੜਿਆਂ ਮੁਤਾਬਕ ਇੱਕ ਸਾਲ ਪਹਿਲਾਂ ਮਾਰਚ ਮਹੀਨੇ ਵਿਚ ਪਿਆਜ਼ ਦੀਆਂ ਥੋਕ ਕੀਮਤਾਂ ਵਿੱਚ 36.83 ਫੀਸਦੀ ਅਤੇ ਆਲੂ ਦੀਆਂ ਕੀਮਤਾਂ ਵਿੱਚ 25.59 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਥੋਕ ਖੁਰਾਕੀ ਮਹਿੰਗਾਈ ਦਰ ਸਾਲਾਨਾ ਆਧਾਰ 'ਤੇ 4.7 ਫੀਸਦੀ ਵਧੀ
ਫਰਵਰੀ, 2024 ਦੇ ਮੁਕਾਬਲੇ ਮਾਰਚ, 2024 ਦੇ ਮਹੀਨੇ ਲਈ WPI ਸੂਚਕਾਂਕ ਵਿੱਚ ਮਹੀਨਾ-ਦਰ-ਮਹੀਨਾ ਬਦਲਾਅ 0.40 ਪ੍ਰਤੀਸ਼ਤ ਰਿਹਾ। ਥੋਕ ਖੁਰਾਕੀ ਮਹਿੰਗਾਈ ਦਰ ਫਰਵਰੀ 'ਚ ਸਾਲ ਦਰ ਸਾਲ 4.1 ਫੀਸਦੀ ਵਧਣ ਤੋਂ ਬਾਅਦ ਮਾਰਚ 'ਚ ਵਧ ਕੇ 4.7 ਫੀਸਦੀ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਮਹੀਨਾਵਾਰ ਆਧਾਰ 'ਤੇ ਫਰਵਰੀ 'ਚ 0.11 ਫੀਸਦੀ ਵਧਣ ਤੋਂ ਬਾਅਦ ਮਾਰਚ 'ਚ ਖੁਰਾਕੀ ਮਹਿੰਗਾਈ ਦਰ 1.01 ਫੀਸਦੀ ਵਧੀ ਹੈ।
ਈਂਧਨ ਤੇ ਬਿਜਲੀ ਦੀਆਂ ਥੋਕ ਕੀਮਤਾਂ ਵਿੱਚ ਆਈ ਕਮੀ
ਮਾਰਚ, 2024 ਵਿੱਚ ਮਹਿੰਗਾਈ ਦੀ ਸਕਾਰਾਤਮਕ ਦਰ ਮੁੱਖ ਤੌਰ 'ਤੇ ਖੁਰਾਕੀ ਵਸਤਾਂ, ਬਿਜਲੀ, ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਮਸ਼ੀਨਰੀ ਅਤੇ ਉਪਕਰਨਾਂ ਅਤੇ ਹੋਰ ਨਿਰਮਾਣ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਹੈ। ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ ਥੋਕ ਮਹਿੰਗਾਈ ਦਰ ਪਿਛਲੇ ਸਾਲ ਦੇ ਇਸੇ ਮਹੀਨੇ 1.19 ਫੀਸਦੀ ਦੀ ਗਿਰਾਵਟ ਦੇ ਮੁਕਾਬਲੇ ਮਾਰਚ ਵਿੱਚ 4.87 ਫੀਸਦੀ ਵਧੀ ਹੈ। ਇਸ ਨਾਲ ਹੀ ਈਂਧਨ ਅਤੇ ਬਿਜਲੀ ਦੀ ਮਹਿੰਗਾਈ ਮਾਰਚ 'ਚ ਮਾਈਨਸ 0.77 ਫੀਸਦੀ ਘਟੀ ਹੈ।
ਇਹ ਵੀ ਪੜ੍ਹੋ
ਮੌਸਮ ਵਿਭਾਗ ਨੇ ਪੰਜਾਬ ਦੇ 19 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।
ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੌਸਮ ਵਿਭਾਗ ਵੱਲੋਂ ਅੱਜ (ਸੋਮਵਾਰ) ਸੂਬੇ ਦੇ 19 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਇਨ੍ਹਾਂ ਜ਼ਿਲਿਆਂ ’ਚ ਕੁਝ ਥਾਵਾਂ ’ਤੇ ਬਿਜਲੀ ਵੀ ਚੱਲੇਗੀ। ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਹਾਲਾਂਕਿ ਇਸ ਦੌਰਾਨ ਬੱਦਲ ਛਾਏ ਰਹਿਣਗੇ ਪਰ 4 ਜ਼ਿਲਿਆਂ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ’ਚ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਇਸ ਦੇ ਨਾਲ ਹੀ ਭਲਕੇ ਤੋਂ ਪੂਰੇ ਸੂਬੇ ਵਿੱਚ ਮੌਸਮ ਸਾਫ਼ ਹੋ ਜਾਵੇਗਾ। ਇਸ ਤੋਂ ਬਾਅਦ 19 ਅਪ੍ਰੈਲ ਤੱਕ ਕੋਈ ਅਲਰਟ ਨਹੀਂ ਹੈ।
ਮੌਸਮ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਆਈ ਹੈ। ਜਨਵਰੀ ਤੋਂ ਹੁਣ ਤੱਕ ਮੌਸਮ ਚਾਰ ਵਾਰ ਬਦਲ ਚੁੱਕਾ ਹੈ। ਕੱਲ੍ਹ ਦੇ ਮੁਕਾਬਲੇ ਤਾਪਮਾਨ ਵਿੱਚ 3.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 3.8 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 33 ਡਿਗਰੀ ਦਰਜ ਕੀਤਾ ਗਿਆ। ਜਦਕਿ ਜਲੰਧਰ ਦਾ ਤਾਪਮਾਨ 29.1 ਡਿਗਰੀ ਦਰਜ ਕੀਤਾ ਗਿਆ। ਉਂਜ ਜੇਕਰ ਸੂਬੇ ਦੇ ਵੱਡੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਮੁਹਾਲੀ ਵਿੱਚ 31.4 ਡਿਗਰੀ, ਅੰਮ੍ਰਿਤਸਰ ਵਿੱਚ 30.3 ਅਤੇ ਲੁਧਿਆਣਾ ਵਿੱਚ 31.4 ਡਿਗਰੀ ਦਰਜ ਕੀਤਾ ਗਿਆ।