‘50 ਲੱਖ ਕੈਨੇਡੀਅਨ ਨਵੀਆਂ ਥਾਵਾਂ ’ਤੇ ਵਸਣ ਦੀ ਤਿਆਰੀ ਵਿਚ’
ਵੈਨਕੂਵਰ, 23 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਭਵਿੱਖ ਵਿਚ ਜੰਗਲਾਂ ਦੀ ਅੱਗ ਤੋਂ ਬਚਣ ਲਈ 50 ਲੱਖ ਤੋਂ ਵੱਧ ਕੈਨੇਡੀਅਨ ਨਵੇਂ ਇਲਾਕਿਆਂ ਵਿਚ ਜਾ ਕੇ ਵਸਣ ’ਤੇ ਵਿਚਾਰ ਕਰ ਰਹੇ ਹਨ। ਲੋਕਾਂ ਦੇ ਮਨ ਵਿਚ ਜੰਗਲਾਂ ਦੀ ਅੱਗ ਅਤੇ ਇਸ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਐਨਾ ਜ਼ਿਆਦਾ ਖੌਫ ਪੈਦਾ ਹੋ ਗਿਆ ਹੈ ਕਿ ਉਹ ਅਜਿਹੇ ਇਲਾਕੇ […]
By : Editor (BS)
ਵੈਨਕੂਵਰ, 23 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਭਵਿੱਖ ਵਿਚ ਜੰਗਲਾਂ ਦੀ ਅੱਗ ਤੋਂ ਬਚਣ ਲਈ 50 ਲੱਖ ਤੋਂ ਵੱਧ ਕੈਨੇਡੀਅਨ ਨਵੇਂ ਇਲਾਕਿਆਂ ਵਿਚ ਜਾ ਕੇ ਵਸਣ ’ਤੇ ਵਿਚਾਰ ਕਰ ਰਹੇ ਹਨ। ਲੋਕਾਂ ਦੇ ਮਨ ਵਿਚ ਜੰਗਲਾਂ ਦੀ ਅੱਗ ਅਤੇ ਇਸ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਐਨਾ ਜ਼ਿਆਦਾ ਖੌਫ ਪੈਦਾ ਹੋ ਗਿਆ ਹੈ ਕਿ ਉਹ ਅਜਿਹੇ ਇਲਾਕੇ ਵਿਚ ਰਹਿਣਾ ਚਾਹੁੰਦੇ ਹਨ ਜਿਥੇ ਇਹ ਖਤਰਾ ਬਿਲਕੁਲ ਨਾ ਹੋਵੇ। ਇਹ ਦਾਅਵਾ ਐਂਗਸ ਰੀਡ ਦੇ ਤਾਜ਼ਾ ਸਰਵੇਖਣ ਵਿਚ ਕੀਤਾ ਗਿਆ ਅਤੇ ਇਸ ਹਿਸਾਬ ਨਾਲ ਤਾਂ ਯੈਲੋਨਾਈਫ ਸ਼ਹਿਰ ਬਿਲਕੁਲ ਖਾਲੀ ਹੋ ਸਕਦਾ ਹੈ। ਜੰਗਲਾਂ ਦੀ ਅੱਗ ਜਾਂ ਪ੍ਰਦੂਸ਼ਣ ਕਾਰਨ ਆਪਣੀ ਮੌਜੂਦਾ ਰਿਹਾਇਸ਼ ਛੱਡਣ ਲਈ ਕਾਹਲੇ ਲੋਕਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੀ ਦੱਸੀ ਗਈ ਹੈ। ਸਰਵੇਖਣ ਮੁਤਾਬਕ ਬੀ.ਸੀ. ਦੇ 19 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਉਹ ਆਪਣੀ ਮੌਜੂਦਾ ਰਿਹਾਇਸ਼ ਛੱਡਣ ’ਤੇ ਵਿਚਾਰ ਕਰ ਰਹੇ ਹਨ। ਐਲਬਰਟਾ ਵਿਚ ਇਹ ਗਿਣਤੀ 16 ਫ਼ੀ ਸਦੀ ਦਰਜ ਕੀਤੀ ਗਈ।