ਚੋਣਾਂ ਲਈ ਟਿਕਟ ਨਾ ਮਿਲਣ 'ਤੇ ਉਮੀਦਵਾਰਾਂ ਦੇ ਹੰਜੂ
ਚੰਡੀਗੜ੍ਹ, 25 ਅਕਤੂਬਰ ( ਸਵਾਤੀ ਗੌੜ) : ਅਗਲੇ ਮਹੀਨੇ 5 ਸੂਬਿਆਂ ਵਿੱਚ ਹੋਣ ਜਾ ਰਹੀ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਹਲਚਲ ਤੇਜ਼ ਹੈ। ਮੱਧ ਪ੍ਰਦੇਸ਼ ਵਿਧਾਨਸਭਾ ਚੋਣ ਤੋਂ ਪਹਿਲਾਂ ਇੰਡੀਆ ਗਠਜੋੜ ਵਿੱਚ ਆਪਸੀ ਲੜਾਈ ਦੇਖਣ ਨੂੰ ਮਿਲ ਰਹੀ ਹੈ।ਪਹਿਲਾਂ ਸਮਾਜਵਾਦੀ ਪਾਰਟੀ ਨੇ ਕਾਗਰਸ ਖਿਲਾਫ ਬਾਗੀ ਤੇਵਰ ਦਿਖਾਏ ਤੇ ਫਿਰ ਜੇਡੀਯੂ ਨੇ ਇਸ ਗਠਜੋੜ ਨੂੰ ਝਟਕਾ […]
By : Editor Editor
ਚੰਡੀਗੜ੍ਹ, 25 ਅਕਤੂਬਰ ( ਸਵਾਤੀ ਗੌੜ) : ਅਗਲੇ ਮਹੀਨੇ 5 ਸੂਬਿਆਂ ਵਿੱਚ ਹੋਣ ਜਾ ਰਹੀ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਹਲਚਲ ਤੇਜ਼ ਹੈ। ਮੱਧ ਪ੍ਰਦੇਸ਼ ਵਿਧਾਨਸਭਾ ਚੋਣ ਤੋਂ ਪਹਿਲਾਂ ਇੰਡੀਆ ਗਠਜੋੜ ਵਿੱਚ ਆਪਸੀ ਲੜਾਈ ਦੇਖਣ ਨੂੰ ਮਿਲ ਰਹੀ ਹੈ।ਪਹਿਲਾਂ ਸਮਾਜਵਾਦੀ ਪਾਰਟੀ ਨੇ ਕਾਗਰਸ ਖਿਲਾਫ ਬਾਗੀ ਤੇਵਰ ਦਿਖਾਏ ਤੇ ਫਿਰ ਜੇਡੀਯੂ ਨੇ ਇਸ ਗਠਜੋੜ ਨੂੰ ਝਟਕਾ ਦਿੱਤਾ ਹੈ।ਜੇਡੀਯੂ ਨੇ ਮੱਧ ਪ੍ਰਦੇਸ਼ ਵਿਧਾਨਸਭਾ ਚੋਣ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਹਿਲੀ ਲਿਸਟ ਵਿੱਚ ਜੇਡੀਯੂ ਦੇ 5 ਉਮੀਦਵਾਰਾਂ ਦਾ ਨਾਮ ਸ਼ਾਮਿਲ ਹੈ। ਜੇਡੀਯੂ ਨੇ ਜਿਹੜੇ 5 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਸ ਵਿੱਚ ਪਿਛੋਰ ਵਿਧਾਨਸਭਾ ਸੀਟ ਤੋਂ ਚੰਦਰਪਾਲ ਯਾਦਵ, ਰਾਜਨਗਰ ਤੋਂ ਰਾਮਕੁੰਵਰ, ਵਿਜੇ ਰਾਘਵਗੜ ਸੀਟ ਤੋਂ ਸ਼ਿਵ ਨਾਰਾਇਣ , ਥਾਂਦਲਾ ਵਿਧਾਨਸਭਾ ਸੀਟ ਤੋਂ ਤੋਲ ਸਿੰਘ ਤੇ ਪੇਟਲਾਵਦ ਰਾਮੇਸ਼ਵਰ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਵੱਲੋਂ ਸੂਚੀ ਜਾਰੀ ਕਰਨ ਦੇ ਤੁਰੰਤ ਬਾਅਦ ਬਿਹਾਰ ਦੇ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ਤੇ ਹੈ ਕਿ ਇੰਡੀਆ ਗਠਜੋੜ ਸਵੈ ਵਿਨਾਸ਼ ਮੋਡ ਵਿੱਚ ਆ ਗਿਆ ਹੈ।
ਉੱਧਰ ਮੱਧ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣਾਂ ਲਈ ਚੋਣ ਜਾਬਤਾ ਲਾਗੂ ਹੈ। ਪ੍ਰਸ਼ਾਸਨ ਚੋਣ ਜਾਬਤੇ ਦਾ ਸਖਤਾਈ ਨਾਲ ਪਾਲਣ ਕਰ ਰਿਹਾ ਹੈ ਇਸੇ ਤਹਿਤ ਮੰਤਰੀ ਗੋਵਿੰਦ ਸਿੰਘ ਰਾਜਪੂਤ ਤੇ ਚੋਣ ਜਾਬਤੇ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਇਹ ਕਾਰਵਾਈ ਕੀਤੀ ਗਈ ਹੈ। ਦਸ ਦਈਏ ਕਿ ਗੋਵਿੰਦ ਸਿੰਘ ਰਾਜਪੂਤ ਸੁਰਖੀ ਵਿਧਾਨਸਭਾ ਤੋਂ ਭਾਜਪਾ ਦੇ ਉਮੀਦਵਾਰ ਨੇ ਤੇ ਪਿੰਡਾਂ ਵਿੱਚ ਉਹਨਾਂ ਦਾ ਜਨ ਸੰਪਰਕ ਚੱਲ ਰਿਹਾ ਹੈ। ਇਸੀ ਦੌਰਾਨ ਸੁਰਖੀ ਵਿਧਾਨਸਭਾ ਦੇ ਹਿਰਨਖੇੜਾ ਪਿੰਡ ਵਿੱਚ ਲੋਕਾਂ ਨੂੰ ਭਾਜਪਾ ਉਮੀਦਵਾਰ ਗੋਵਿੰਦ ਸਿੰਘ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਆਪਣਾ ਵੋਟ ਖਰਾਬ ਨਾ ਕਰੋ ਤੇ ਸਾਨੂੰ ਵੋਟ ਦਓ, ਅਸੀਂ ਐਲਾਨ ਕੀਤਾ ਹੈ ਕਿ ਜੋ ਪੋਲਿੰਗ ਸਭ ਤੋਂ ਵੱਧ ਵੋਟ ਨਾਲ ਜਿੱਤੇਗੀ, ਉਸ ਨੂੰ 25 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਮੰਤਰੀ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲਾ ਨਿਰਵਾਚਨ ਅਧਿਕਾਰੀ ਨੂੰ ਈਮੇਲ ਤੇ ਸ਼ਿਕਾਇਤ ਕੀਤੀ ਗਈ ਤੇ ਚੋਣ ਜਾਬਤਾ ਉਲੰਘਣ ਦਾ ਮਾਮਲਾ ਦਰਜ ਕੀਤਾ ਗਿਆ।
ਮੱਧ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣ ਦੇ ਟਿਕਟ ਨੂੰ ਲੈਕੇ ਸਾਰੇ ਧਿਰਾਂ ਦੇ ਆਗੂਆਂ ਵਿੱਚ ਜਬਰਦਸਤ ਰੱਸਾਕਸੀ ਜਾਰੀ ਹੈ।ਬੀਜੇਪੀ ਦੀ 5ਵੀਂ ਲਿਸਟ ਜਾਰੀ ਹੁੰਦੇ ਹੀ ਹੰਗਾਮਾ ਹੋ ਗਿਆ। ਪਾਰਟੀ ਨੇ ਆਪਣੇ ਕਈ ਮੌਜੂਦਾ ਵਿਧਾਇਕਾਂ ਦੇ ਟਿਕਟ ਕੱਟ ਕੇ ਦੂਜੇ ਆਗੂਆਂ ਤੇ ਭਰੋਸਾ ਜਤਾਇਆ ਹੈ ਜਿਸ ਨਾਲ ਪਾਰਟੀ ਅੰਦਰ ਵਿਰੋਧ ਦੇ ਸੁਰ ਨਜ਼ਰ ਆ ਰਹੇ ਨੇ।ਛੱਤਰਪੁਰ ਜ਼ਿਲ੍ਹੇ ਦੀ ਚੰਦਲਾ ਸੀਟ ਤੇ ਬੀਜੇਪੀ ਨੇ ਵਿਧਾਇਕ ਰਾਜੇਸ਼ ਪ੍ਰਜਾਪਤੀ ਦਾ ਟਿਕਟ ਕੱਟ ਦਿੱਤਾ।ਇਸ ਤੋਂ ਭੜਕੇ ਪ੍ਰਜਾਪਤੀ ਨੇ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਵੀਡੀ ਸ਼ਰਮਾ ਤੇ ਪੈਸੇ ਲੈਕੇ ਟਿਕਟ ਕੱਟਣ ਦਾ ਇਲਜ਼ਾਮ ਲਾਇਆ ਹੈ ਤੇ ਇਸ ਨੂੰ ਲੈਕੇ ਉਹ ਮੀਡੀਆ ਸਾਹਮਣੇ ਭਾਵੁਕ ਨਜ਼ਰ ਆਏ।
ਉਧਰ ਭਾਰਤੀ ਜਨਤਾ ਪਾਰਟੀ ਨੇ ਪੰਜਵੀਂ ਲਿਸਟ ਵਿੱਚ ਸੀਹੋਰ ਜ਼ਿਲ੍ਹੇ ਦੀ ਆਸ਼ਟਾ ਵਿਧਾਨਸਭਾ ਤੋਂ ਮੌਜੂਦਾ ਵਿਧਾਇਕ ਰਘੁਨਾਥ ਮਾਲਵੀਅ ਦਾ ਟਿਕਟ ਕੱਟਦਿਆਂ ਜ਼ਿਲ੍ਹਾ ਪੰਚਾਇਤ ਪ੍ਰਧਾਨ ਗੋਪਾਲ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਿਸ ਤੋਂ ਬਾਅਦ ਗੋਪਾਲ ਸਿੰਘ ਦਾ ਵਿਰੋਧ ਸ਼ੁਰੂ ਹੋ ਗਿਆ ਹੈ।ਮੌਜੂਦਾ ਵਿਧਾਇਕ ਰਘੁਨਾਥ ਮਾਲਵੀਅ ਵਿੱਚ ਆਗੂਆਂ ਦੀ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਏ ਸੀ ਜਿਸ ਵਿੱਚ ਉਹਨਾਂ ਦੇ ਹੰਜੂ ਵੀ ਨਜ਼ਰ ਆਏ।ਉਹਨਾਂ ਕਿਹਾ ਕਿ ਮੈਂ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ, ਵਰਕਰਾਂ ਦੀ ਗੱਲ ਸੁਣੀ ਹੈ ਪਰ ਫਿਰ ਵੀ ਟਿਕਟ ਨਹੀਂ ਮਿਲਿਆ। ਵਿਧਾਇਕ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਉਹਨਾਂ ਦੀ ਥਾਂ ਗੋਪਾਲ ਸਿੰਘ ਨੂੰ ਟਿਕਟ ਦਿੱਤਾ ਗਿਆ ਹੈ। ਆਸ਼ਟਾ ਵਿਧਾਨਸਭਾ ਤੋਂ ਗੋਪਾਲ ਸਿੰਘ 2018 ਦੇ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਸੀ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਉਹ ਆਪਣੇ ਵਰਕਰਾਂ ਨਾਲ ਬੀਜੇਪੀ ਵਿੱਚ ਸ਼ਾਮਿਲ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜ਼ਿਲ੍ਹਾ ਪੰਚਾਇਤ ਪ੍ਰਧਾਨ ਚੁਣਿਆ ਗਿਆ ਸੀ ਤੇ ਹੁਣ ਭਾਜਪਾ ਨੇ ਉਹਨਾਂ ਤੇ ਭਰੋਸਾ ਜਤਾਉਂਦਿਆਂ ਉਹਨਾਂ ਨੂੰ ਚੋਣ ਮੈਦਾਨ ਵਿੱਚ ਵੀ ਉਤਾਰਿਆ ਹੈ ।
ਕਾਬਿਲੇਗੌਰ ਹੈ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੂੰ ਕਰੀਬ 42 ਤਾਂ ਭਾਜਪਾ ਨੂੰ 22 ਸੀਟਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 6 ਵਿਧਾਨਸਭਾ ਖੇਤਰਾਂ ਵਿੱਚ ਤਾਂ ਬੀਜੇਪੀ ਦੇ ਆਗੂਆਂ ਨੇ ਪੂਰੀ ਤਰ੍ਹਾਂ ਬਗਾਵਤ ਕਰ ਦੂਜੀ ਪਾਰਟੀਆਂ ਤੋਂ ਟਿਕਟ ਲੈ ਲਿਆ ਹੈ ਜਦਕਿ ਕਾਂਗਰਸ ਦੇ 5 ਆਗੂ ਬਾਗੀ ਹੋ ਕੇ ਚੋਣ ਮੈਦਾਨ ਵਿੱਚ ਉਤਰੇ ਨੇ। ਦਸ ਦਦਈਏ ਕਿ 2018 ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਨੇ 59 ਵਿਧਾਇਕਾਂ ਦੇ ਟਿਕਟ ਕੱਟੇ ਸੀ।ਇਹਨਾਂ ਸੀਟਾਂ ਤੇ 28 ਨਵੇਂ ਉਮੀਦਵਾਰ ਜੀਤੇ ਸੀ ਜਦਕਿ 30 ਸੀਟ ਕਾਂਗਰਸ ਦੇ ਖੇਮੇ ਵਿੱਚ ਸੀ ਤੇ ਇੱਕ ਤੇ ਬਸਪਾ ਦੀ ਜਿੱਤ ਹੋਈ ਸੀ।ਮੱਧ ਪ੍ਰਦੇਸ਼ ਵਿੱਚ 21 ਅਕਤੂਬਰ ਤੋਂ 30 ਅਕਤੂਬਰ ਤੱਕ ਨਾਮਜਦਗੀ ਭਰੀ ਜਾਵੇਗੀ, 2 ਨਵੰਬਰ ਨੂੰ ਫਾਰਮ ਵਾਪਸੀ ਦੀ ਆਖਰੀ ਤਰੀਕ ਹੋਵੇਗੀ। ਵੋਟਿੰਗ 17 ਨਵੰਬਰ ਨੂੰ ਹੋਵੇਗੀ ਤੇ ਨਤੀਜੇ 3 ਦਸੰਬਰ ਤੱਕ ਆਉਣਗੇ
ਉਧਰ ਛੱਤੀਸਗੜ੍ਹ ਵਿਧਾਨਸਭਾ ਚੋਣ ਦੇ ਪਹਿਲੇ ਗੇੜ ਦੇ ਲਈ 294 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਵਿਧਾਨਸਭਾ ਚੋਣ ਦੇ ਪਹਿਲੇ ਗੇੜ ਦੇ 20 ਵਿਧਾਨਸਭਾ ਖੇਤਰਾਂ ਲਈ ਨਾਮਜ਼ਦਗੀ ਜਮਾ ਕਰਨ ਦੇ ਆਖਰੀ ਦਿਨ 254 ਨਾਮਜਦਗੀ ਪੱਤਰ ਦਾਖਲ ਕੀਤੇ ਗਏ। 23 ਅਕਤੂਬਰ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਵਾਪਿਸ ਲੈ ਸਕਦੇ ਨੇ। ਸੂਬਾ ਵਿਧਾਨਸਭਾ ਦੀ 90 ਸੀਟਾਂ ਲਈ 7 ਤੇ 17ਨਵੰਬਰ ਨੂੰ ਵੋਟਿੰਗ ਹੋਵੇਗੀ ਤੇ 3 ਦਸੰਬਰ ਨੂੰ ਨਤੀਜੇ ਆਉਣਗੇ।