5 ਸੂਬਿਆਂ ਵਿੱਚ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ
ਚੰਡੀਗੜ੍ਹ, 24 ਅਕਤੂਬਰ ( ਸਵਾਤੀ ਗੌੜ) : ਅਗਲੇ ਮਹੀਨੇ 5 ਸੂਬਿਆਂ ਵਿੱਚ ਹੋਣ ਜਾ ਰਹੀ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਹਲਚਲ ਤੇਜ਼ ਹੈ । ਸਭ ਤੋਂ ਪਹਿਲਾਂ ਗੱਲ ਮੱਧ ਪ੍ਰਦੇਸ਼ ਦੀ ਕਰਦੇ ਹਾਂ ਜਿਥੇ ਇਸ ਸਮੇਂ ਸਿਆਸੀ ਭੂਚਾਲ ਆਇਆ ਹੋਇਆ ਹੈ। ਦਰਅਸਲ ਮੱਧ ਪ੍ਰਦੇਸ਼ ਵਿੱਚ ਸੀਟ ਸ਼ੇਅਰਿੰਗ ਨੂੰ ਲੈਕੇ ਸਪਾ ਮੁੱਖੀ ਅਖੀਲੇਸ਼ ਯਾਦਵ ਤੇ ਪੀਸੀਸੀ […]

By : Editor Editor
ਚੰਡੀਗੜ੍ਹ, 24 ਅਕਤੂਬਰ ( ਸਵਾਤੀ ਗੌੜ) : ਅਗਲੇ ਮਹੀਨੇ 5 ਸੂਬਿਆਂ ਵਿੱਚ ਹੋਣ ਜਾ ਰਹੀ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਹਲਚਲ ਤੇਜ਼ ਹੈ । ਸਭ ਤੋਂ ਪਹਿਲਾਂ ਗੱਲ ਮੱਧ ਪ੍ਰਦੇਸ਼ ਦੀ ਕਰਦੇ ਹਾਂ ਜਿਥੇ ਇਸ ਸਮੇਂ ਸਿਆਸੀ ਭੂਚਾਲ ਆਇਆ ਹੋਇਆ ਹੈ। ਦਰਅਸਲ ਮੱਧ ਪ੍ਰਦੇਸ਼ ਵਿੱਚ ਸੀਟ ਸ਼ੇਅਰਿੰਗ ਨੂੰ ਲੈਕੇ ਸਪਾ ਮੁੱਖੀ ਅਖੀਲੇਸ਼ ਯਾਦਵ ਤੇ ਪੀਸੀਸੀ ਚੀਫ ਕਮਲਨਾਥ ਦੇ ਵਿਚਕਾਰ ਬਿਆਨਬਾਜ਼ੀ ਤੋਂ ਬਾਅਦ ਹੁਣ ਦਿਗਵਿਜੇ ਸਿੰਘ ਦਾ ਬਿਆਨ ਸਾਹਮਣੇ ਆਈਆ ਹੈ।ਉਹਨਾਂ ਕਿਹਾ ਕਿ ਕੁਝ ਸਮਾਜਵਾਦੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਹੋਈ ਸੀ ਤੇ ਉਹ 6 ਸੀਟਾਂ ਦੀ ਮੰਗ ਕਰ ਰਹੇ ਸੀ ਜਦਕਿ ਕਾਂਗਰਸ ਨੇ 4 ਸੀਟਾਂ ਦੀ ਗੱਲ ਆਖੀ ਸੀ।ਹਾਲਾਂਕਿ ਹਾਈਕਮਾਨ ਨੇ ਵੀ ਗਠਜੋੜ ਨੂੰ ਲੈਕੇ ਫੈਸਲਾ ਸਟੇਟ ਲੀਡਰਸ਼ਿਪ ਤੇ ਛੱਡ ਦਿੱਤਾ ਸੀ ਜਿਸ ਤੋਂ ਬਾਅਦ ਕਮਲਨਾਥ ਨੇ ਸਮਝੌਤੇ ਨੂੰ ਲੈਕੇ ਗੱਲਬਾਤ ਕੀਤੀ ਸੀ।ਉਹਨਾਂ ਕਿਹਾ ਕਿ ਬੇਸ਼ਕ ਲੋਕਸਭਾ ਚੋਣ ਵਿੱਚ ਵਿਰੋਧੀ ਗਠਜੋੜ ਇੰਡੀਆ ਮਿਲ ਕੇ ਚੋਣ ਲੜੇਗਾ ਪਰ ਸਟੇਟ ਚੋਣ ਵਿੱਚ ਮੁੱਦੇ ਵੱਖ ਨੇ।ਉਧਰ ਕਾਂਗਰਸ ਨੇ ਆਮਲਾ ਸੀਟ ਤੋਂ ਉਮੀਦਵਾਰ ਤੈਅ ਕਰ ਦਿੱਤਾ ਹੈ।ਇਥੇ ਪਾਰਟੀ ਨੇ ਮਨੋਜ ਮਾਲਵੇ ਨੂੰ ਉਮੀਦਵਾਰ ਬਣਾਇਆ ਹੈ।ਇਸ ਤੋਂ ਪਹਿਲਾਂ ਕਾਂਗਰਸ ਨੇ 229 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤੇ ਇਸੀ ਸੀਟ ਤੇ ਹੀ ਉਮੀਦਵਾਰ ਦਾ ਐਲਾਨ ਕੀਤਾ ਜਾ ਰਿਹਾ ਸੀ ਤੇ ਹੁਣ ਇਸ ਸੀਟ ਤੇ ਵੀ ਉਮੀਦਵਾਰ ਦਾ ਐਲਾਨ ਰਹੋ ਗਿਆ ਹੈ ਇਸ ਨਾਲ ਕਾਂਗਰਸ ਨੇ ਸੂਬੇ ਵਿੱਚ ਸਾਰੀ 230 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਉਧਰ ਭਾਜਪਾ ਦੀ ਮਨਾਵਰ ਤੋਂ ਵਿਧਾਇਕ ਰਹੀਂ ਸਾਬਕਾ ਕੈਬਨਿਟ ਮੰਤਰੀ ਰੰਜਨਾ ਬਘੇਲ ਫਿਰ ਚਰਚਾ ਵਿੱਚ ਹੈ।ਟਿਕਟ ਨਾ ਮਿਲਣ ਤੋਂ ਬਾਅਦ ਉਹਨਾਂ ਪਾਰਟੀ ਤੇ ਗੰਭੀਰ ਇਲਜ਼ਾਮ ਲਗਾਏ ਨੇ।ਉਹਨਾਂ ਭਾਜਪਾ ਦੇ ਕੌਮੀ ਸਕੱਤਰ ਕੈਲਾਸ਼ ਵਿਜੇਵਰਗੀ ਤੇ ਟਿਕਟ ਕੱਟਣ ਦੇ ਇਲਜ਼ਾਮ ਲਾਏ ਨੇ।ਹਾਲਾਂਕਿ ਉਹਨਾਂ ਨੇ ਨਾਮਜ਼ਦਗੀ ਫਾਰਮ ਲੈ ਲਿਆ ਤੇ ਭਾਜਪਾ ਤੋਂ ਹੀ ਫਾਰਮ ਭਰਨ ਦਾ ਦਾਅਵਾ ਕੀਤਾ ਹੈ।
ਮੱਧ ਪ੍ਰਦੇਸ਼ ਚੋਣਾਂ ਵਿੱਚ ਕਾਂਗਰਸ ਤੇ ਭਾਜਪਾ ਨੇ ਮਹਿਲਾ ਵੋਟਰ ਤੇ ਓਬੀਸੀ ਉਮੀਦਵਾਰਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ ਹੈ। ਮੱਧ ਪ੍ਰਦੇਸ਼ ਵਿੱਚ ਮਹਿਲਾ ਵੋਟਰ ਦੀ ਗਿਣਤੀ 2.67 ਕਰੋੜ ਹੈ ਯਾਨੀ ਕੁੱਲ 48.36 ਫੀਸਦ ਪਰ 230 ਮੈਂਬਰਾਣ ਵਾਲੀ ਵਿਧਾਨਸਭਾ ਵਿੱਚ ਮਹਿਜ਼ 21 ਮਹਿਲਾ ਵਿਧਾਇਕ ਹਨ ਯਾਨੀ 10 ਫੀਸਦ ਤੋਂ ਵੀ ਘੱਟ, 11 ਮਹਿਲਾ ਵਿਧਾਇਕ ਬੀਜੇਪੀ ਤੋਂ , ਕਾਂਗਰਸ ਤੋਂ 10 ਮਹਿਲਾ ਵਿਧਾਇਕ ਤੇ ਇੱਕ ਮਹਿਲਾ ਵਿਧਾਇਕ ਬਹੁਜਨ ਸਮਾਜ ਪਾਰਟੀ ਤੋਂ ਹੈ।ਪਿਛਲੇ 3 ਵਿਧਾਨਸਭਾ ਚੋਣਾਂ ਤੋਂ ਬੀਜੇਪੀ 10 ਫੀਸਦ ਤਾਂ ਕਾਂਗਰਸ 12 ਫੀਸਦ ਮਹਿਲਾਵਾਂ ਨੂੰ ਟਿਕਟ ਦੇ ਰਹੀ ਹੈ। ਇਸ ਵਾਰ ਦੀ ਗੱਲ ਕਰੀਏ ਤਾਂ ਕਾਂਗਰਸ ਨੇ 30 ਯਾਨੀ 13 , ਭਾਜਪਾ ਨੇ 28 ਯਾਨੀ 12 ਫੀਸਦੀ ਮਹਿਲਾਵਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।ਬੀਜੇਪੀ ਨੇ ਹੁਣ ਤੱਕ 228 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਿਸ ਵਿੱਚ 69 ਓਬੀਸੀ ਨੇ ਯਾਨੀ ਬੀਜੇਪੀ ਨੇ 30 ਫੀਸਦੀ ਓਬੀਸੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਕਾਂਗਰਸ ਨੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ 62 ਓਬੀਸੀ ਉਮੀਦਵਾਰਾਂ ਯਾਨੀ 27 ਫੀਸਦੀ ਓਬੀਸੀ ਭਾਈਚਾਰੇ ਨੂੰ ਟਿਕਟ ਦਿੱਤੀ ਹੈ।
ਚੋਣਾਂ ਦੌਰਾਨ ਕੁਝ ਉਮੀਦਵਾਰ ਅਜਿਹੇ ਵੀ ਹਨ ਜੋ ਸਾਲਾਂ ਤੋਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਹਰ ਵਾਰ ਲੋਕਾਂ ਵਿੱਚ ਜਾ ਕੇ ਵੋਟ ਮੰਗਣ ਦੇ ਬਾਵਜੂਦ ਵੀ ਇਹਨਾਂ ਨੂੰ ਕਦੇ ਵੋਟ ਨਹੀਂ ਮਿਲੀ।ਅਜਿਹਾ ਹੀ ਇੱਕ ਉਮੀਦਵਾਰ ਇੰਦੌਰ ਦਾ ਪਰਮਾਨੰਦ ਤੋਲਾਨੀ ਹੈ ਜੋ ਪਿਛਲੇ ਸਾਢੇ ਤਿੰਨ ਦਹਾਕਿਆਂ ਵਿੱਚ ਲੜੀਆਂ ਗਈਆਂ ਵੱਖ-ਵੱਖ ਚੋਣਾਂ ਵਿੱਚ 18 ਵਾਰ ਹਾਰ ਚੁੱਕਾ ਹੈ। 18 ਵਾਰ ਹਾਰਨ ਤੋਂ ਬਾਅਦ ਵੀ ਪਰਮਾਨੰਦ ਨੇ ਉਮੀਦ ਨਹੀਂ ਛੱਡੀ ਅਤੇ ਹੁਣ ਇਸ ਵਾਰ ਉਨ੍ਹਾਂ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਇਕ ਵਾਰ ਫਿਰ ਨਾਮਜ਼ਦਗੀ ਦਾਖਲ ਕੀਤੀ ਹੈ।ਪਰਮਾਨੰਦ ਤੋਲਾਨੀ ਨੇ 17 ਨਵੰਬਰ ਨੂੰ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਇੰਦੌਰ-4 ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ। ਉਸਦਾ ਪਰਿਵਾਰ ਗੈਰ-ਸਿਆਸੀ ਪਿਛੋਕੜ ਤੋਂ ਆਉਂਦਾ ਹੈ, ਪਰ ਉਹ ਸ਼ਹਿਰ ਵਿੱਚ ਚੋਣ ਲੜਨ ਲਈ ਮਸ਼ਹੂਰ ਹੈ।ਬੇਸ਼ਕ ਤੋਲਾਨੀ ਨੇ ਅੱਜ ਤੱਕ ਕੋਈ ਚੋਣ ਨਹੀਂ ਜਿੱਤੀ ਪਰ ਉਹ ਵੋਟਰਾਂ ਨਾਲ ਹਰ ਸਾਲ ਜ਼ਰੂਰ ਵਾਅਦੇ ਕਰਦੇ ਨੇ।ਇਸ ਵਾਰ ਉਹਨਾਂ ਵਾਅਦਾ ਕੀਤਾ ਹੈ ਕਿ ਜੇਕਰ ਉਹ ਚੋਣ ਜਿੱਤਦੇ ਨੇ ਤਾਂ ਉਹ 1 ਹਜ਼ਾਰ ਵਰਗ ਫੁੱਟ ਤੱਕ ਦੀਆਂ ਇਮਾਰਤਾਂ 'ਤੇ ਪ੍ਰਾਪਰਟੀ ਟੈਕਸ ਅਤੇ ਨਗਰ ਨਿਗਮ ਵੱਲੋਂ ਵਸੂਲੀ ਜਾਣ ਵਾਲੀ ਫੀਸ ਤੋਂ ਲੋਕਾਂ ਨੂੰ ਪੂਰੀ ਤਰ੍ਹਾਂ ਛੋਟ ਯਕੀਨੀ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰ ਘਰ ਦੇ ਬੂਹੇ ਤੋਂ ਕੂੜਾ ਇਕੱਠਾ ਕਰਨ ਦਾ ਵਾਅਦਾ ਕੀਤਾ ਹੈ।ਖੈਰ ਦੇਖਣਾ ਹੋਵੇਗਾ ਕਿ ਕਿਸਮਤ ਉਹਨਾਂ ਦਾ ਇਸ ਵਾਰ ਸਾਥ ਦੇਵੇਗੀ ਯਾ ਉਹਨਾਂ ਨੂੰ ਹਰ ਵਾਰ ਦੀ ਤਰ੍ਹਾਂ ਨਿਰਾਸ਼ ਹੋਣਾ ਪਵੇਗਾ।
ਉਧਰ ਛੱਤੀਸਗੜ੍ਹ ਚੋਣਾਂ ਵਿਚਾਲੇ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।ਛੱਤੀਸਗੜ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਾਮਦੇਵ ਜਗਤੇ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।ਮੌਜੂਦਾ ਸਮੇਂ ਵਿੱਚ ਰਾਮਦੇਵ ਜ਼ਿਲ੍ਹਾ ਪੰਚਾਇਤ ਮੈਂਬਰ ਤੇ ਛੱਤੀਸਗੜ੍ਹ ਕਾਂਗਰਸ ਕਮੇਟੀ ਦੇ ਪ੍ਰਦੇਸ਼ ਸਕੱਤਰ ਨੇ ਜਿਹਨਾਂ ਦੀ ਨੌਜਵਾਨਾਂ ਵਿੱਚ ਚੰਗੀ ਪਹੁੰਚ ਹੈ। ਜਿਸ ਦੇ ਚਲਦੇ 2018 ਵਿਧਾਨਸਭਾ ਚੋਣਾਂ ਵਿੱਚ ਵੀ ਦਾਅਵੇਦਾਰੀ ਸੀ।ਪ੍ਰਤਾਪਪੁਰ ਵਿਧਾਨਸਭਾ ਵਿੱਚ ਭਾਜਪਾ ਤੋਂ ਬਾਅਦ ਕਾਂਗਰਸ ਨੇ ਵੀ ਇਥੇ ਮਹਿਲਾ ਉਮੀਦਵਾਰ ਦਾ ਐਲਾਨ ਕੀਤਾ ਸੀ ਜਿਸ ਕਾਰਨ ਰਾਮਦੇਵ ਨਾਰਾਜ਼ ਚੱਲ ਰਹੇ ਸੀ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ।ਰਾਮਦੇਵ ਜਗਤੇ ਨੇ ਆਜ਼ਾਦ ਤੌਰ ਤੇ ਚੋਣ ਲੜਨ ਦੀ ਗੱਲ ਆਖੀ ਹੈ।ਜਿਸ ਤੋਂ ਬਾਅਦ ਕਾਂਗਰਸ ਉਮੀਦਵਾਰ ਤੇ ਖੇਤਰੀ ਆਗੂਆਂ ਵਿਚ ਡਰ ਪੈਦਾ ਹੋ ਗਿਆ ਹੈ।
ਚੋਣਾਂ ਵਿਚਾਲੇ ਸਮਾਜਵਾਦੀ ਪਾਰਟੀ ਮੁੱਖੀ ਅਖੀਲੇਸ਼ ਯਾਦਵ ਨੂੰ ਪ੍ਰਧਾਨਮੰਤਰੀ ਦੱਸਣ ਵਾਲੇ ਕਈ ਪੋਸਟਰ ਲਖਨਊ ਵਿੱਚ ਪਾਰਟੀ ਦਫਤਰ ਦੇ ਬਾਹਰ ਲਗਾਏ ਗਏ ਨੇ ਜਿਸ ਤੇ ਅਖੀਲੇਸ਼ ਯਾਦਵ ਨੇ ਵੀ ਮਜ਼ਾਕਿਆ ਅੰਦਾਜ਼ ਵਿੱਚ ਜਵਾਬ ਦਿੱਤਾ ਗਿਆ ਹੈ।ਅਖੀਲੇਸ਼ ਯਾਦਵ ਨੇ ਕਿਹਾ ਕਿ ਸਿਰਫ ਪੋਸਟਰ ਲਗਾਉਣ ਨਾਲ ਕੋਈ ਵਿਅਕਤੀ ਪੀਐੱਮ ਨਹੀਂ ਬਣ ਸਕਦਾ।ਉਹਨਾਂ ਕਿਹਾ ਕਿ ਸਮਾਜਵਾਦੀਆਂ ਦਾ ਮਕਸਦ ਭਾਜਪਾ ਨੂੰ ਰੋਕਣਾ ਹੈ।ਉਧਰ ਭਾਜਪਾ ਨੇ ਵੀ ਅਖੀਲੇਸ਼ ਯਾਦਵ ਦੇ ਪੋਸਟਰ ਨੂੰ ਲੈਕੇ ਭਾਜਪਾ ਨੇ ਵੀ ਤੰਜ ਕੱਸਿਆ ਹੈ।ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇੰਡੀਆ ਗਠਜੋੜ ਵਿੱਚ ਪਹਿਲਾਂ ਤੋਂ ਹੀ 18 ਲੋਕ ਪੀਐੱਮ ਬਣਨ ਦੇ ਚਾਹਵਾਨ ਨੇ ਤੇ ਹੁਣ ਇਸ ਵਿੱਚ ਅਖੀਲੇਸ਼ ਯਾਦਵ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।
ਉਧਰ ਆਮ ਆਦਮੀ ਪਾਰਟੀ ਨੇ ਭਾਜਪਾ ਖਿਲਾਫ ਦੇਸ਼ ਭਰ ਵਿੱਚ ਮੋਰਚਾ ਖੋਲਿਆ ਹੋਇਆ ਹੈ । ਇੱਕ ਪਾਸੇ 2024 ਲੋਕਸਭਾ ਚੋਣਾਂ ਨੂੰ ਲੈਕੇ ਗਠਜੋੜ ਤਿਆਰ ਹੈ ਤਾਂ ਉਸ ਤੋਂ ਪਹਿਲਾਂ 5 ਸੂਬਿਆਂ ਵਿੱਚ ਹੋਣ ਜਾ ਰਹੀ ਵਿਧਾਨਸਭਾ ਚੋਣਾਂ ਨੂੰ ਲੈਕੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਭ ਨੂੰ ਮਿਲ ਕੇ 2024 ਵਿੱਚ ਭਾਜਪਾ ਨੂੰ ਹਟਾਉਣਾ ਹੈ।ਉਹਨਾਂ ਕਿਹਾ ਕਿ ਲੋਕਾਂ ਨੇ ਭਾਜਪਾ ਨੂੰ ਦੇਸ਼ ਦੇ ਵਿਕਾਸ ਲਈ ਚੁਣਿਆ ਸੀ ਪਰ ਅੱਜ ਸਮਾਂ ਆ ਗਿਆ ਹੈ ਕਿ ਲੋਕ ਭਾਜਪਾ ਨੂੰ ਇਹਨਾਂ ਚੋਣਾਂ ਵਿੱਚ ਸਬਕ ਸਿਖਾਉਣ ।ਅਪ ਨੇ ਛੱਤੀਸਗੜ ਵਿਧਾਨਸਭਾ ਚੋਣ ਲਈ ਚੌਥੀ ਲਿਸਟ ਵਿੱਚ 12 ਉਮੀਦਵਾਰਾਂ ਦਾ ਐਲਾਨ ਕੀਤਾ ਹੈ।ਇਸ ਤੋਂ ਪਹਿਲਾਂ ਪਹਿਲੀ ਲਿਸਟ ਵਿੱਚ 10 , ਦੂਜੀ ਲਿਸਟ ਵਿੱਚ 12 ਤੇ ਤੀਜੀ ਲਿਸਟ ਵਿੱਚ 11 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤੇ ਹੁਣ ਤੱਕ ਕੁੱਲ 45 ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ।ਉਥੇ ਹੀ ਅਰਵਿੰਦ ਕੇਜਰੀਵਾਲ ਨੇ 2024 ਲਈ ਵਰਕਰਾਂ ਨੂੰ ਮੂਲ ਮੰਤਰ ਵੀ ਦਿੱਤਾ ਹੈ।


