ਬ੍ਰਿਟੇਨ ’ਚ ਪੰਜ ਪੰਜਾਬੀਆਂ ਨੂੰ 122 ਸਾਲ ਦੀ ਸਜ਼ਾ
Highlights : ਬ੍ਰਿਟੇਨ ’ਚ ਪੰਜ ਭਾਰਤੀਆਂ ਨੂੰ 122 ਸਾਲ ਦੀ ਸਜ਼ਾਪਿਛਲੇ ਸਾਲ ਪੰਜਾਬੀ ਡਰਾਇਵਰ ਦਾ ਕੀਤਾ ਸੀ ਕਤਲਕੁਹਾੜੀ ਤੇ ਹਾਕੀਆਂ ਨਾਲ ਕੁੱਟ ਕੇ ਮਾਰਿਆ ਸੀ ਅਰਮਾਨ ਸਿੰਘਅੱਠ ਨਕਾਬਪੋਸ਼ਾਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮਲੰਡਨ : ਬ੍ਰਿਟੇਨ ਵਿਚ ਇਕ ਅਦਾਲਤ ਵੱਲੋਂ ਪੰਜ ਭਾਰਤੀਆਂ ਨੂੰ ਇਕ ਡਰਾਇਵਰ ਦਾ ਕਤਲ ਕਰਨ ਦੇ ਮਾਮਲੇ ਵਿਚ 122 ਸਾਲ ਦੀ ਸਜ਼ਾ […]
By : Makhan Shah
Highlights : ਬ੍ਰਿਟੇਨ ’ਚ ਪੰਜ ਭਾਰਤੀਆਂ ਨੂੰ 122 ਸਾਲ ਦੀ ਸਜ਼ਾ
ਪਿਛਲੇ ਸਾਲ ਪੰਜਾਬੀ ਡਰਾਇਵਰ ਦਾ ਕੀਤਾ ਸੀ ਕਤਲ
ਕੁਹਾੜੀ ਤੇ ਹਾਕੀਆਂ ਨਾਲ ਕੁੱਟ ਕੇ ਮਾਰਿਆ ਸੀ ਅਰਮਾਨ ਸਿੰਘ
ਅੱਠ ਨਕਾਬਪੋਸ਼ਾਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
ਲੰਡਨ : ਬ੍ਰਿਟੇਨ ਵਿਚ ਇਕ ਅਦਾਲਤ ਵੱਲੋਂ ਪੰਜ ਭਾਰਤੀਆਂ ਨੂੰ ਇਕ ਡਰਾਇਵਰ ਦਾ ਕਤਲ ਕਰਨ ਦੇ ਮਾਮਲੇ ਵਿਚ 122 ਸਾਲ ਦੀ ਸਜ਼ਾ ਸੁਣਾਈ ਗਈ ਐ। ਪਿਛਲੇ 2023 ਤੋਂ ਚਲਦੇ ਆ ਰਹੇ ਇਸ ਮਾਮਲੇ ਵਿਚ ਅਦਾਲਤ ਵੱਲੋਂ ਪੰਜ ਭਾਰਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਇਹ ਮਿਸਾਲੀ ਸਜ਼ਾ ਸੁਣਾਈ। ਦਰਅਸਲ ਇਨ੍ਹਾਂ ਦੋਸ਼ੀਆਂ ਨੇ ਅਗਸਤ 2023 ਵਿਚ ਇਕ ਪੰਜਾਬੀ ਡਰਾਇਵਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਬ੍ਰਿਟੇਨ ਵਿਚ ਪੰਜ ਭਾਰਤੀਆਂ ਨੂੰ 122 ਸਾਲ ਦੀ ਸਜ਼ਾ ਸੁਣਾਈ ਗਈ, ਜਿਨ੍ਹਾਂ ਨੇ ਅਗਸਤ 2023 ਵਿਚ ਇਕ 23 ਸਾਲਾਂ ਦੇ ਪੰਜਾਬੀ ਡਰਾਇਵਰ ਨੌਜਵਾਨ ਅਰਮਾਨ ਸਿੰਘ ਨੂੰ ਕੁਹਾੜੀ, ਹਾਕੀਆਂ, ਲੋਹੇ ਦੀਆਂ ਰਾਡਾਂ, ਚਾਕੂ ਅਤੇ ਕ੍ਰਿਕਟ ਬੈਟ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਇਕ ਰਿਪੋਰਟ ਮੁਤਾਬਕ ਅਰਸ਼ਦੀਪ ਸਿੰਘ, ਜਗਦੀਪ ਸਿੰਘ, ਸ਼ਿਵਦੀਪ ਸਿੰਘ ਅਤੇ ਮਨਜੋਤ ਸਿੰਘ ਨੂੰ ਕਤਲ ਦੇ ਮਾਮਲੇ ਵਿਚ 28-28 ਸਾਲ ਦੀ ਸਜ਼ਾ ਸੁਣਾਈ ਗਈ, ਜਦਕਿ ਸੁਖਮਨਦੀਪ ਸਿੰਘ ਨੂੰ ਹਮਲੇ ਵਿਚ ਮਦਦ ਕਰਨ ਦੇ ਲਈ 10 ਸਾਲ ਦੀ ਸਜ਼ਾ ਸੁਣਾਈ ਗਈ। ਪੰਜੇ ਜਣਿਆਂ ਦੀ ਸਜ਼ਾ ਕੁੱਲ ਮਿਲਾ ਕੇ 122 ਸਾਲ ਬਣਦੀ ਐ।
ਦਰਅਸਲ ਇਸ ਕੇਸ ਦੀ ਪਿਛਲੇ ਪੰਜ ਹਫਤਿਆਂ ਤੋਂ ਸੁਣਵਾਈ ਚੱਲ ਰਹੀ ਸੀ। ਇਸ ਮਾਮਲੇ ਵਿਚ ਸਾਹਮਣੇ ਆਇਆ ਕਿ ਦੋ ਕਾਰਾਂ ਵਿਚ ਅੱਠ ਨਕਾਬਪੋਸ਼ ਲੋਕ ਅਰਮਾਨ ’ਤੇ ਹਮਲਾ ਕਰਨ ਲਈ ਪੁੱਜੇ ਸੀ, ਜਿਨ੍ਹਾਂ ਕੋਲ ਖ਼ਤਰਨਾਕ ਹਥਿਆਰ ਮੌਜੂਦ ਸਨ ਅਤੇ ਸਾਰਿਆਂ ਨੇ ਆਪਣੇ ਮੂੰਹਾਂ ’ਤੇ ਕਾਲੇ ਰੰਗ ਦੇ ਮਾਸਕ ਪਹਿਨੇ ਹੋਏ ਸੀ।
ਮੁਲਜ਼ਮ ਭਾਰਤੀਆਂ ਦੇ ਖ਼ਿਲਾਫ਼ ਕੇਸ ਲੜ ਰਹੇ ਵਕੀਲ ਨੇ ਅਦਾਲਤ ਨੂੰ ਆਖਿਆ ਕਿ ਮੁਲਜ਼ਮਾਂ ਨੇ ਅਰਮਾਨ ਦੇ ਸਿਰ ਵਿਚ ਤਿੰਨ ਵਾਰ ਕੁਹਾੜੀ ਨਾਲ ਵਾਰ ਕੀਤਾ। ਪੋਸਟਮਾਰਟਮ ਦੀ ਰਿਪੋਰਟ ਵਿਚ ਸਿਰ ’ਤੇ ਕਈ ਫਰੈਕਚਰ ਆਉਣ ਦੀ ਗੱਲ ਸਾਹਮਣੇ ਆਈ ਐ। ਇਸ ਤੋਂ ਬਾਅਦ ਰਾਡ ਅਤੇ ਹਾਕੀ ਨਾਲ ਵੀ ਹਮਲਾ ਕੀਤਾ ਗਿਆ। ਬਾਅਦ ਵਿਚ ਉਸ ਦੀ ਪਿੱਠ ਵਿਚ ਚਾਕੂ ਮਾਰੇ ਗਏ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।