ਕੈਨੇਡਾ ਵਿਚ ਪੈਦਾ ਹੋਈਆਂ 41000 ਨਵੀਆਂ ਨੌਕਰੀਆਂ
ਟੋਰਾਂਟੋ, 9 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਵਿਚ ਫਰਵਰੀ ਮਹੀਨੇ ਦੌਰਾਨ 41 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਇਕ ਵਾਰ ਫਿਰ ਆਰਥਿਕ ਮਾਹਰਾਂ ਦੇ ਕਿਆਸੇ ਧਰੇ-ਧਰਾਏ ਰਹਿ ਗਏ। ਰੁਜ਼ਗਾਰ ਦੇ ਮੌਕੇ ਵਧਣ ਦੇ ਨਾਲ-ਨਾਲ ਪ੍ਰਤੀ ਘੰਟਾ ਉਜਰਤ ਦਰ 5 ਫੀ ਸਦੀ ਵਧੀ ਪਰ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 5.8 ਫੀ ਸਦੀ ਦਰਜ ਕੀਤੀ ਗਈ। […]
By : Editor Editor
ਟੋਰਾਂਟੋ, 9 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰੇ ਵਿਚ ਫਰਵਰੀ ਮਹੀਨੇ ਦੌਰਾਨ 41 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਇਕ ਵਾਰ ਫਿਰ ਆਰਥਿਕ ਮਾਹਰਾਂ ਦੇ ਕਿਆਸੇ ਧਰੇ-ਧਰਾਏ ਰਹਿ ਗਏ। ਰੁਜ਼ਗਾਰ ਦੇ ਮੌਕੇ ਵਧਣ ਦੇ ਨਾਲ-ਨਾਲ ਪ੍ਰਤੀ ਘੰਟਾ ਉਜਰਤ ਦਰ 5 ਫੀ ਸਦੀ ਵਧੀ ਪਰ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 5.8 ਫੀ ਸਦੀ ਦਰਜ ਕੀਤੀ ਗਈ। ਤਕਰੀਬਨ ਹਰ ਉਦਯੋਗਿਕ ਖੇਤਰ ਵਿਚ ਨਵੀਆਂ ਨੌਕਰੀਆਂ ਪੈਦਾ ਹੋਈਆਂ ਪਰ ਰੈਸਟੋਰੈਂਟ ਅਤੇ ਹੋਟਲ ਸੈਕਟਰ ਵਿਚ ਵਾਧਾ ਸਭ ਤੋਂ ਉਤੇ ਰਿਹਾ।
ਉਜਰਤ ਦਰਾਂ ਵਿਚ ਫ਼ਰਵਰੀ ਮਹੀਨੇ ਦੌਰਾਨ 5 ਫੀ ਸਦੀ ਦਾ ਵਾਧਾ
ਰਾਜਾਂ ਦੇ ਹਿਸਾਬ ਨਾਲ ਐਲਬਰਟਾ ਅਤੇ ਨੋਵਾ ਸਕੋਸ਼ੀਆ ਵਿਚ ਰੁਜ਼ਗਾਰ ਦੇ ਮੌਕੇ ਸਭ ਤੋਂ ਜਿਆਦਾ ਵਧੇ ਜਦਕਿ ਮੈਨੀਟੋਬਾ ਵਿਚ ਕਮੀ ਦਰਜ ਕੀਤੀ ਗਈ। ਬਾਕੀ ਰਾਜਾਂ ਵਿਚਲੇ ਰੁਜ਼ਗਾਰ ਦੇ ਹਾਲਾਤ ਵਿਚ ਬਹੁਤੀ ਤਬਦੀਲੀ ਦੇਖਣ ਨੂੰ ਨਹੀਂ ਮਿਲੀ ਜਿਸ ਦਾ ਸਭ ਤੋਂ ਵੱਡਾ ਕਾਰਨ ਉਚੀਆਂ ਵਿਆਜ ਦਰਾਂ ਦੱਸੀਆਂ ਜਾ ਰਹੀਆਂ ਹਨ। ਬੈਂਕ ਆਫ ਕੈਨੇਡਾ ਵੱਲੋਂ ਹਾਲ ਹੀ ਵਿਚ ਵਿਆਜ ਦਰਾਂ ਜਿਉਂ ਦੀਆਂ ਤਿਉਂ ਬਰਕਰਾਰ ਰੱਖਣ ਦਾ ਫੈਸਲਾ ਲਿਆ ਅਤੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਕਦਮ ਦਾ ਨਾਂਹਪੱਖੀ ਅਸਰ ਕੈਨੇਡੀਅਨ ਅਰਥਚਾਰੇ ’ਤੇ ਦੇਖਣ ਨੂੰ ਮਿਲ ਸਕਦਾ ਹੈ। ਬੈਂਕ ਆਫ ਮੌਂਟਰੀਅਲ ਦੇ ਚੀਫ ਇਕੌਨੋਮਿਸਟ ਡਗਲਸ ਪੋਰਟਰ ਨੇ ਕਿਹਾ ਕਿ ਪਹਿਲੀ ਨਜ਼ਰੇ ਰੁਜ਼ਗਾਰ ਖੇਤਰ ਦੇ ਅੰਕੜੇ ਬਹੁਤ ਚੰਗੇ ਲਗਦੇ ਹਨ ਕਿਉਂਕਿ ਫੁਲ ਟਾਈਮ ਨੌਕਰੀਆਂ ਵਿਚ ਵਾਧਾ ਹੋਇਆ।
ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 5.8 ਫੀ ਸਦੀ ਹੋਈ
ਸਿਰਫ ਐਨਾ ਹੀ ਨਹੀਂ ਤਾਜ਼ਾ ਅੰਕੜੇ ਆਰਥਿਕ ਮਾਹਰਾਂ ਦੇ ਅੰਦਾਜ਼ੇ ਤੋਂ ਦੁੱਗਣਾ ਬਣਦੇ ਹਨ ਕੈਨੇਡੀਅਨ ਅਰਥਚਾਰੇ ਵਿਚ ਆਈ ਰਫਤਾਰ ਦਰਸਾਉਣ ਲਈ ਕਾਫੀ ਹਨ। ਰੁਜ਼ਗਾਰ ਦੇ ਅੰਕੜੇ ਹੋਰ ਉਪਰ ਜਾ ਸਕਦੇ ਸਨ ਜੇ ਮੁਲਕ ਦੀ ਵਸੋਂ ਵਿਚ ਤੇਜ਼ ਵਾਧਾ ਨਾ ਹੋ ਰਿਹਾ ਹੁੰਦਾ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਸਥਿਰ ਰੱਖਣ ਦਾ ਇਰਾਦਾ ਲੰਮਾ ਸਮਾਂ ਕਾਇਮ ਰਹਿ ਸਕਦਾ ਹੈ। ਉਜਰਤ ਦਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ ਵਿਚ 5.3 ਫੀ ਸਦੀ ਵਾਧਾ ਹੋਇਆ ਜਦਕਿ ਫਰਵਰੀ ਦੌਰਾਨ 5 ਫੀ ਸਦੀ ਵਾਧਾ ਦਰਜ ਕੀਤਾ ਗਿਆ।