Begin typing your search above and press return to search.

40 ਮੁਕਤਿਆਂ ਦੀ ਯਾਦ ‘ਚ ਰੈਕਸਡੇਲ ਗੁਰੂ ਘਰ ਵਿਖੇ ਸਮਾਗਮ ਦੀ 23 ਫਰਵਰੀ ਨੂੰ ਸਮਾਪਤੀ

ਟਰਾਂਟੋ 20 ਫਰਵਰੀ (ਹ.ਬ.):-ਟਰਾਂਟੋ ਸਥਿਤ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰੂ ਘਰ ਵਿਖੇ 40 ਮੁਕਤਿਆਂ ਦੀ ਯਾਦ ‘ਚ ਜੋ ਨਾਮ ਸਿਮਰਨ ਸਮਾਗਮ 14 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਸੀ ਉਹ ਲਗਾਤਾਰ 40 ਦਿਨ ਪੂਰੇ ਕਰਕੇ 23 ਫਰਵਰੀ ਨੂੰ ਸਮਾਪਤ ਹੋਵੇਗਾ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਦਿਉਲ ਨੇ ਹਮਦਰਦ ਨੂੰ ਦੱਸਿਆ ਕਿ ਹਰ ਰੋਜ਼ […]

40 ਮੁਕਤਿਆਂ ਦੀ ਯਾਦ ‘ਚ ਰੈਕਸਡੇਲ ਗੁਰੂ ਘਰ ਵਿਖੇ ਸਮਾਗਮ ਦੀ 23 ਫਰਵਰੀ ਨੂੰ ਸਮਾਪਤੀ

Hamdard Tv AdminBy : Hamdard Tv Admin

  |  20 Feb 2024 3:33 PM GMT

  • whatsapp
  • Telegram
  • koo

ਟਰਾਂਟੋ 20 ਫਰਵਰੀ (ਹ.ਬ.):-ਟਰਾਂਟੋ ਸਥਿਤ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰੂ ਘਰ ਵਿਖੇ 40 ਮੁਕਤਿਆਂ ਦੀ ਯਾਦ ‘ਚ ਜੋ ਨਾਮ ਸਿਮਰਨ ਸਮਾਗਮ 14 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਸੀ ਉਹ ਲਗਾਤਾਰ 40 ਦਿਨ ਪੂਰੇ ਕਰਕੇ 23 ਫਰਵਰੀ ਨੂੰ ਸਮਾਪਤ ਹੋਵੇਗਾ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਦਿਉਲ ਨੇ ਹਮਦਰਦ ਨੂੰ ਦੱਸਿਆ ਕਿ ਹਰ ਰੋਜ਼ ਸਵੇਰੇ 5 ਵਜੇ ਤੋਂ 6:15 ਤੱਕ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਜਾਂਦੇ ਰਹੇ ਤੇ ਇਸ ਉਪਰੰਤ 7 ਵਜੇ ਤੋਂ 8 ਵਜੇ ਤੱਕ ਨਾਮ ਸਿਮਰਨ ਸਮਾਗਮ ਹੋਏ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਰੋਜ਼ਾਨਾ ਭਾਈ ਪਰਮਿੰਦਰਜੀਤ ਸਿੰਘ ਹਰਗਨ ਨੇ ਹੋਰ ਰਾਗੀ ਸਿੰਘਾਂ ਨਾਲ ਮਿਲ ਕੇ ਨਾਮ ਸਿਮਰਨ ਕੀਤਾ। 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਇਹਨਾਂ ਸਮਾਗਮਾਂ ਦੀ ਸਮਾਪਤੀ ਹੋਵੇਗੀ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹੁੰਮ ਹਮਾ ਕੇ 23 ਫਰਵਰੀ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਹੁੰਮ ਹਮਾ ਕੇ ਗੁਰੂ ਘਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਨ।

Next Story
ਤਾਜ਼ਾ ਖਬਰਾਂ
Share it