ਲੀਬੀਆ ਤੋਂ ਵਤਨ ਪਰਤੇ ਪੰਜਾਬ-ਹਰਿਆਣਾ ਦੇ 4 ਨੌਜਵਾਨ
ਤ੍ਰਿਪੋਲੀ, 15 ਸਤੰਬਰ (ਬਿੱਟੂ) : ਹੜ੍ਹਾਂ ਨੇ ਲੀਬੀਆ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਐ। ਇਸ ਕੁਦਰਤੀ ਆਫ਼ਤ ਕਾਰਨ ਦੇਸ਼ ਵਿੱਚ ਹੁਣ ਤੱਕ 5300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ’ਚ ਲੋਕ ਲਾਪਤਾ ਨੇ। ਕਈ ਹੋਰ ਦੇਸ਼ਾਂ ਦੇ ਲੋਕ ਵੀ ਲੀਬੀਆ ’ਚ ਹੜ੍ਹਾਂ ਕਾਰਨ ਫਸ ਗਏ। ਇਸੇ ਤਰ੍ਹਾਂ ਪੰਜਾਬ ਹਰਿਆਣਾ ਦੇ 4 […]
By : Hamdard Tv Admin
ਤ੍ਰਿਪੋਲੀ, 15 ਸਤੰਬਰ (ਬਿੱਟੂ) : ਹੜ੍ਹਾਂ ਨੇ ਲੀਬੀਆ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਐ। ਇਸ ਕੁਦਰਤੀ ਆਫ਼ਤ ਕਾਰਨ ਦੇਸ਼ ਵਿੱਚ ਹੁਣ ਤੱਕ 5300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ’ਚ ਲੋਕ ਲਾਪਤਾ ਨੇ। ਕਈ ਹੋਰ ਦੇਸ਼ਾਂ ਦੇ ਲੋਕ ਵੀ ਲੀਬੀਆ ’ਚ ਹੜ੍ਹਾਂ ਕਾਰਨ ਫਸ ਗਏ। ਇਸੇ ਤਰ੍ਹਾਂ ਪੰਜਾਬ ਹਰਿਆਣਾ ਦੇ 4 ਨੌਜਵਾਨ ਵੀ ਉੱਥੇ ਫਸੇ ਹੋਏ ਸੀ, ਜਿਨ੍ਹਾਂ ਦੀ ਭਾਰਤੀ ਅੰਬੈਸੀ ਨੇ ਮਦਦ ਕੀਤੀ ਤੇ ਇਨ੍ਹਾਂ ਚਾਰਾਂ ਨੂੰ ਭਾਰਤ ਵਾਪਸ ਭੇਜ ਦਿੱਤਾ।
ਲੀਬੀਆ ਵਿੱਚ ਭਾਰਤੀ ਅੰਬੈਸੀ ਨੇ ਟਵੀਟ ਕਰਦਿਆਂ ਦੱਸਿਆ ਕਿ ਪੰਜਾਬ-ਹਰਿਆਣਾ ਦੇ ਚਾਰ ਨੌਜਵਾਨ ਹੜ੍ਹਾਂ ਕਾਰਨ ਲੀਬੀਆ ਵਿੱਚ ਫਸੇ ਹੋਏ ਸੀ। ਇਨ੍ਹਾਂ ਨੂੰ ਸੁਰੱਖਿਆ ਭਾਰਤ ਭੇਜ ਦਿੱਤਾ ਗਿਆ। ਦੱਸਿਆ ਗਿਆ ਕਿ ਇਨ੍ਹਾਂ ਚਾਰੇ ਜਣਿਆਂ ਨੂੰ 14 ਸਤੰਬਰ ਨੂੰ ਭਾਰਤੀ ਅੰਬੈਸੀ ਦੀ ਸਥਾਨਕ ਪ੍ਰਤੀਨਿਧੀ ਤਬਸੁਸਮ ਮੰਸੂਰ ਨੇ ਬੇਨਿਨਾ ਹਵਾਈ ਅੱਡੇ ਤੋਂ ਵਿਦਾ ਕੀਤਾ। ਇਸ ਤਰ੍ਹਾਂ ਇਨ੍ਹਾਂ ਚਾਰੇ ਨੌਜਵਾਨਾਂ ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੁਖ ਦਾ ਲਿਆ ਤੇ ਇਨ੍ਹਾਂ ਵੱਲੋਂ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਲੀਬੀਆ ਵਿੱਚ ਬੀਤੇ ਦਿਨੀਂ ਤੂਫ਼ਾਨ ਤੇ ਹੜ੍ਹਾਂ ਨੇ ਸਭ ਕੁਝ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਇਸ ਕੁਦਰਤੀ ਆਫ਼ਤ ਕਾਰਨ ਦੇਸ਼ ’ਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਹੁਣ ਤੱਕ 5300 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਗਈ, ਹਾਲਾਂਕਿ ਇਹ ਅੰਕੜਾ ਹੋਰ ਵੀ ਅੱਗੇ ਜਾ ਸਕਦਾ ਹੈ, ਕਿਉਂਕਿ ਵੱਡੀ ਗਿਣਤੀ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਇੱਥੋਂ ਤੱਕ ਕਿ ਲੀਬੀਆ ਦਾ ਇੱਕ ਸ਼ਹਿਰ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਪੂਰਬੀ ਲੀਬੀਆ ਦੇ ਸਿਹਤ ਮੰਤਰੀ ਓਥਮਾਨ ਅਬਦੁਲ ਜਲੀਲ ਨੇ ਦੱਸਿਆ ਕਿ ਡੇਰਨਾ ਸ਼ਹਿਰ ਵਿੱਚ ਇੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਲਾਸ਼ਾਂ ਨੂੰ ਸਮੂਹਕ ਕਬਰਾਂ ਵਿੱਚ ਦਫ਼ਨਾਉਣਾ ਪੈ ਰਿਹਾ ਹੈ। ਕੁਝ ਲਾਸ਼ਾਂ ਸਮੁੰਦਰ ’ਚੋਂ ਬਰਾਮਦ ਹੋਈਆਂ। ਉੱਧਰ ਬਚਾਅ ਕਰਮੀ ਸ਼ਹਿਰ ਦੀਆਂ ਸੜਕਾਂ ਅਤੇ ਮਲਬੇ ਵਿੱਚ ਜਿੱਥੇ ਵੀ ਹੱਥ ਪਾ ਰਹੇ ਨੇ, ਉੱਥੋਂ ਲਾਸ਼ਾਂ ਹੀ ਮਿਲ ਰਹੀਆਂ ਨੇ।
ਬਚਾਅ ਕਾਰਜ ਵਿੱਚ ਲੱਗੇ ਅਹਿਮਦ ਅਬਦੁੱਲਾ ਨਾਂ ਦੇ ਵਿਅਕਤੀ ਨੇ ਦਿਲ ਨੂੰ ਝੰਜੋੜਨ ਵਾਲੇ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਦੌਰਾਨ ਕਈ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਗਏ। ਕੁਝ ਲੋਕ ਸਮੁੰਦਰ ਵਿੱਚ ਰੁੜ ਗਏ ਅਤੇ ਸ਼ਹਿਰ ਵਿੱਚ ਬੁਲਡੋਜ਼ਰ ਨਾਲ ਵੀ ਲਾਸ਼ਾਂ ਕੱਢਣ ਵਿੱਚ ਦਿੱਕਤ ਆ ਰਹੀ ਹੈ। ਆਪਣੇ ਪਰਿਵਾਰ ਦੇ 11 ਜੀਅ ਇਸ ਆਫ਼ਤ ਵਿੱਚ ਗੁਆ ਚੁੱਕਾ ਇੱਕ ਵਿਅਕਤੀ ਭੁੱਬਾਂ ਮਾਰ ਰੋਂਦਾ ਦੇਖਿਆ ਗਿਆ।
ਡੇਰਨਾ ਸ਼ਹਿਰ ਦੇ ਇਕਲੌਤੇ ਕਬਰਿਸਤਾਨ ਵਿੱਚ ਬੌਡੀ ਬੈਗ ਅਤੇ ਕੰਬਲਾਂ ਵਿੱਚ ਢਕੀਆਂ ਲਾਸ਼ਾਂ ਨੂੰ ਇਕੱਠਿਆਂ ਦਫ਼ਨਾਇਆ ਜਾ ਰਿਹਾ ਹੈ। ਮਸ਼ੀਨਾਂ ਨਾਲ ਟੋਏ ਪੁੱਟੇ ਜਾ ਰਹੇ ਨੇ ਅਤੇ ਇੱਥੇ ਹਰ ਘੰਟੇ ਲਾਸ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਸਣੇ ਕਈ ਹੋਰ ਦੇਸ਼ਾਂ ਦੇ ਲੋਕ ਵੀ ਲੀਬੀਆ ਵਿੱਚ ਫਸ ਗਏ, ਜਿਨ੍ਹਾਂ ਵਿੱਚੋਂ ਭਾਰਤ ਨੇ ਤਾਂ ਆਪਣੇ 4 ਨੌਜਵਾਨਾਂ ਨੂੰ ਸੁਰੱਖਿਅਤ ਵਤਨ ਸੱਦ ਲਿਆ, ਪਰ ਕਈ ਹੋਰ ਦੇਸ਼ ਆਪਣੇ ਨਾਗਰਿਕਾਂ ਨੂੰ ਕੱਢਣ ਵਿੱਚ ਲੱਗੇ ਹੋਏ ਨੇ। ਇਸੇ ਵਿਚਕਾਰ ਖਬਰ ਆ ਰਹੀ ਹੈ ਕਿ ਮਿਸਰ ਦੇ 84 ਨਾਗਰਿਕਾਂ ਦੀ ਲੀਬੀਆ ਵਿੱਚ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੀਆਂ ਲਾਸ਼ਾਂ ਮਿਸਰ ਨੂੰ ਸੌਂਪ ਦਿੱਤੀਆਂ ਗਈਆਂ।
ਉੱਧਰ ਇਸ ਕੁਦਰਤੀ ਆਫ਼ਤ ਨਾਲ ਜੂਝ ਰਹੇ ਲੀਬੀਆ ਦੀ ਮਦਦ ਲਈ ਕਈ ਦੇਸ਼ ਅੱਗੇ ਆਏ ਤੇ ਉਨ੍ਹਾਂ ਵੱਲੋਂ ਇਸ ਮੁਲਕ ਦੀ ਮਦਦ ਵੀ ਕੀਤੀ ਜਾ ਰਹੀ ਹੈ।