ਕੈਨੇਡਾ ਤੇ ਇੰਗਲੈਂਡ ਵਿੱਚ ਪਟਿਆਲਾ ਦੇ 4 ਨੌਜਵਾਨਾਂ ਦੀ ਮੌਤ!
ਪਟਿਆਲਾ, 23 ਸਤੰਬਰ (ਰਣਦੀਪ ਸਿੰਘ) : ਇੰਗਲੈਂਡ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਪਟਿਆਲਾ ਦੇ ਪਿੰਡ ਘੜਾਮ ਦੇ ਵਾਸੀ ਪ੍ਰਿੰਸ ਸਿੱਧੂ ਵਜੋਂ ਹੋਈ ਹੈ। ਪਿਛਲੇ 6 ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਪ੍ਰਿੰਸ ਜਲਦ ਹੀ ਪੱਕੇ ਤੌਰ ’ਤੇ ਭਾਰਤ ਆਉਣ ਦੀ ਗੱਲ ਆਖ ਰਿਹਾ ਸੀ, […]
By : Hamdard Tv Admin
ਪਟਿਆਲਾ, 23 ਸਤੰਬਰ (ਰਣਦੀਪ ਸਿੰਘ) : ਇੰਗਲੈਂਡ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਪਟਿਆਲਾ ਦੇ ਪਿੰਡ ਘੜਾਮ ਦੇ ਵਾਸੀ ਪ੍ਰਿੰਸ ਸਿੱਧੂ ਵਜੋਂ ਹੋਈ ਹੈ।
ਪਿਛਲੇ 6 ਸਾਲ ਤੋਂ ਵਿਦੇਸ਼ ਵਿੱਚ ਰਹਿ ਰਿਹਾ ਪ੍ਰਿੰਸ ਜਲਦ ਹੀ ਪੱਕੇ ਤੌਰ ’ਤੇ ਭਾਰਤ ਆਉਣ ਦੀ ਗੱਲ ਆਖ ਰਿਹਾ ਸੀ, ਪਰ ਅਚਾਨਕ ਆਈ ਉਸ ਦੀ ਮੌਤ ਦੀ ਖਬਰ ਨੇ ਪਟਿਆਲਾ ਵਿੱਚ ਉਸ ਦੇ ਮਾਪਿਆਂ ’ਤੇ ਦੁੱਖਾਂ ਦਾ ਵੱਡਾ ਪਹਾੜ ਤੋੜ ਦਿੱਤਾ।
ਚੰਗੇ ਭਵਿੱਖ ਲਈ ਇੰਗਲੈਂਡ ਗਿਆ ਪ੍ਰਿੰਸ ਸਿੱਧੂ ਪਟਿਆਲੇ ਜ਼ਿਲ੍ਹੇ ਦਾ 1 ਮਹੀਨੇ ਵਿੱਚ ਚੌਥਾ ਨੌਜਵਾਨ ਐ, ਜਿਸ ਦੀ ਵਿਦੇਸ਼ ਵਿੱਚ ਜਾਨ ਚਲੀ ਗਈ।
ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਦੀ ਇਸੇ ਮਹੀਨੇ ਹੀ ਕੈਨੇਡਾ ਵਿੱਚ ਮੌਤ ਹੋਈ ਸੀ। ਇਨ੍ਹਾਂ ਵਿੱਚ ਪਟਿਆਲਾ ਦੇ ਪਿੰਡ ਸਾਗਰਾ ਦੇ ਵਾਸੀ ਟਰੱਕ ਡਰਾਇਵਰ ਗੁਰਪਿੰਦਰ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ, ਜੋ ਕਿ ਆਪਣੇ ਜਨਮ ਦਿਨ ਮੌਕੇ ਉਨਟਾਰੀਓ ਤੋਂ ਮਿਸੀਸਾਗਾ ਜਾ ਰਿਹਾ ਸੀ। ਇਸੇ ਦੌਰਾਨ ਇੱਕ ਤੇਲ ਦੇ ਟੈਂਕਰ ਨਾਲ ਉਸ ਦੇ ਟਰੱਕ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਟਰੱਕ ਨੂੰ ਅੱਗ ਲੱਗ ਗਈ ਤੇ ਗੁਰਪਿੰਦਰ ਸਿੰਘ ਸਿੱਧੂ ਕੇਰਲ ਦੇ ਵਾਸੀ ਆਪਣੇ ਦੋਸਤ ਸਣੇ ਜਿਊਂਦਾ ਸੜ ਗਿਆ।
ਇਸ ਤੋਂ ਇਲਾਵਾ ਪਟਿਆਲਾ ਦੇ ਪਿੰਡ ਕਕਰਾਲਾ ਭਾਈਕਾ ਦੇ ਵਾਸੀ ਇੱਕ ਹੋਰ ਨੌਜਵਾਨ ਦੀ ਵੀ ਇਸੇ ਮਹੀਨੇ ਕੈਨੇਡਾ ’ਚ ਮੌਤ ਹੋਈ, ਪਰ ਉਸ ਬਾਰੇ ਕੁਝ ਜ਼ਿਆਦਾ ਵੇਰਵੇ ਨਹੀਂ ਮਿਲੇ।
ਇਨ੍ਹਾਂ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ 26 ਸਾਲਾ ਜਸ਼ਨਪ੍ਰੀਤ ਸਿੰਘ ਦੀ ਵੀ ਕੈਨੇਡਾ ’ਚ ਹੀ ਮੌਤ ਹੋਈ। 2018 ਵਿੱਚ ਕੈਨੇਡਾ ਆਏ ਜਸ਼ਨਪ੍ਰੀਤ ਨੇ ਓਕੈਨਾਗਨ ਕਾਲਜ ਤੋਂ ਪੜ੍ਹਾਈ ਮੁਕੰਮਲ ਕਰਨ ਮਗਰੋਂ ਕੰਸਟਰੱਕਸ਼ਨ ਦਾ ਕਾਰੋਬਾਰ ਸ਼ੁਰੂ ਕੀਤਾ ਸੀ, ਪਰ ਉਹ ਸਿਰੇ ਨਾ ਚੜ੍ਹ ਸਕਿਆ। ਇਸੇ ਦੌਰਾਨ ਉਸ ਦੀ ਜਾਨ ਚਲੀ ਗਈ।
ਤਾਜ਼ਾ ਘਟਨਾ ਦੀ ਗੱਲ ਕਰੀਏ ਤੋਂ ਇੰਗਲੈਂਡ ਤੋਂ ਆਈ ਪ੍ਰਿੰਸ ਸਿੱਧੂ ਦੀ ਮੌਤ ਦੀ ਖ਼ਬਰ ਨੇ ਪਿੰਡ ਘੜਾਮ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ।