ਪੰਜਾਬ ਤੋਂ ਅਯੁੱਧਿਆ ਲਈ 4 ਸਪੈਸ਼ਲ ਟ੍ਰੇਨਾਂ ਚੱਲਣਗੀਆਂ
ਪੰਜਾਬ ਤੋਂ ਅਯੁੱਧਿਆ ਲਈ 4 ਸਪੈਸ਼ਲ ਟ੍ਰੇਨਾਂ ਚੱਲਣਗੀਆਂ2 ਟ੍ਰੇਨਾਂ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਇਕ ਚੰਡੀਗੜ੍ਹ ਤੋਂ ਤੇ ਇਕ ਟ੍ਰੇਨ ਨੰਗਲ ਰੇਲਵੇ ਸਟੇਸ਼ਨ ਤੋਂ ਚੱਲੇਗੀ ਪਹਿਲੀ ਟ੍ਰੇਨ 9 ਫਰਵਰੀ ਨੂੰ ਸਵੇਰੇ 7.05 ਵਜੇ ਪਠਾਨਕੋਟ ਤੋਂ ਵਾਪਸ ਲਿਆਉਣ ਲਈ 11 ਫਰਵਰੀ ਨੂੰ ਸਵੇਰੇ 00.40 ਵਜੇ ਚੱਲੇਗੀ Train ਦੂਜੀ ਟ੍ਰੇਨ 12 ਫਰਵਰੀ ਨੂੰ ਸਵੇਰੇ 7.00 ਵਜੇ ਨੰਗਲ ਡੈਮ […]
By : Editor (BS)
ਪੰਜਾਬ ਤੋਂ ਅਯੁੱਧਿਆ ਲਈ 4 ਸਪੈਸ਼ਲ ਟ੍ਰੇਨਾਂ ਚੱਲਣਗੀਆਂ
2 ਟ੍ਰੇਨਾਂ ਪਠਾਨਕੋਟ ਰੇਲਵੇ ਸਟੇਸ਼ਨ ਤੋਂ
ਇਕ ਚੰਡੀਗੜ੍ਹ ਤੋਂ ਤੇ ਇਕ ਟ੍ਰੇਨ ਨੰਗਲ ਰੇਲਵੇ ਸਟੇਸ਼ਨ ਤੋਂ ਚੱਲੇਗੀ
ਪਹਿਲੀ ਟ੍ਰੇਨ 9 ਫਰਵਰੀ ਨੂੰ ਸਵੇਰੇ 7.05 ਵਜੇ ਪਠਾਨਕੋਟ ਤੋਂ
ਵਾਪਸ ਲਿਆਉਣ ਲਈ 11 ਫਰਵਰੀ ਨੂੰ ਸਵੇਰੇ 00.40 ਵਜੇ ਚੱਲੇਗੀ Train
ਦੂਜੀ ਟ੍ਰੇਨ 12 ਫਰਵਰੀ ਨੂੰ ਸਵੇਰੇ 7.00 ਵਜੇ ਨੰਗਲ ਡੈਮ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ
ਵਾਪਸੀ ਲਈ 14 ਫਰਵਰੀ ਨੂੰ ਸਵੇਰੇ 00.40 ਵਜੇ ਚੱਲੇਗੀ
ਤੀਜੀ ਟ੍ਰੇਨ 19 ਫਰਵਰੀ ਨੂੰ ਸਵੇਰੇ 10.20 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ
ਵਾਪਸ ਲਿਆਉਣ ਲਈ 21 ਫਰਵਰੀ ਨੂੰ ਸਵੇਰੇ 00.40 ਚੱਲੇਗੀ ਤੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਸ਼ਾਮ 16.05 ਵਜੇ ਪਹੁੰਚੇਗੀ।
ਚੌਥੀ ਟ੍ਰੇਨ 23 ਫਰਵਰੀ ਨੂੰ ਸਵੇਰੇ 7.05 ਵਜੇ ਪਠਾਨਕੋਟ ਤੋਂ ਰਵਾਨਾ ਹੋਵੇਗੀ
ਵਾਪਸੀ ਵਿਚ 25 ਫਰਵਰੀ ਨੂੰ ਸਵੇਰੇ 00.40
ਪਨੂੰ ਵਲੋਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੁੜ ਧਮਕੀ
ਅੰਮ੍ਰਿਤਸਰ, 20 ਜਨਵਰੀ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਬਨੂੜ ਤੋਂ ਫੜੇ ਗਏ ਤਿੰਨ ਸਾਥੀਆਂ ਦੀ ਰਿਹਾਈ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪਨੂੰ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ ਵਾਰਸ ਹਨ। ਜੇਕਰ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਤਿਆਰ ਰਹੋ।
ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ ਅਤੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕੋਲੋਂ ਖਾਲਿਸਤਾਨ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ। ਇਹ ਤਿੰਨੋਂ ਉਸ ਦੇ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਕੋਈ ਹਥਿਆਰ ਨਹੀਂ ਸੌਂਪਿਆ ਗਿਆ, ਸਿਰਫ ਖਾਲਿਸਤਾਨ ਅਤੇ ਰੈਫਰੈਂਡਮ ਦਾ ਝੰਡਾ ਸੌਂਪਿਆ ਗਿਆ।
ਪਰ ਭਗਵੰਤ ਮਾਨ, ਬੇਅੰਤ ਸਿੰਘ ਨੂੰ ਯਾਦ ਕਰੋ। ਅਜਿਹਾ ਹੀ ਉਸ ਨੇ ਕੀਤਾ ਅਤੇ ਇਸ ਦਾ ਨਤੀਜਾ ਉਸ ਨੂੰ ਭੁਗਤਣਾ ਪਿਆ। ਖਾਲਿਸਤਾਨ ਰੈਫਰੈਂਡਮ ਦੇ ਝੰਡੇ ਫੜਨ ਵਾਲੇ ਹੱਥਾਂ ਨੂੰ ਰਾਕੇਟ ਲਾਂਚਰ ਫੜਨ ਵਿੱਚ ਦੇਰ ਨਹੀਂ ਲੱਗੇਗੀ। ਅੱਜ ਵੀ ਦਿਲਾਵਰ ਸਿੰਘ ਦੇ ਸੈਂਕੜੇ ਵਾਰਸ ਸੰਕੇਤ ਦੀ ਉਡੀਕ ਕਰ ਰਹੇ ਹਨ। ਪਰ ਅਸੀਂ ਪੰਥ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਰੈਫਰੈਂਡਮ ਰਾਹੀਂ ਖਾਲਿਸਤਾਨ ਦਾ ਹੱਲ ਲੱਭਾਂਗੇ।
ਉਸ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਧਮਕੀ ਦਿੱਤੀ ਹੈ ਕਿ ਜੇਕਰ 15 ਫਰਵਰੀ ਤੱਕ ਤਿੰਨਾਂ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।