ਕੈਨੇਡਾ ਵਿਚ ਛੁਰੇਬਾਜ਼ੀ ਦੇ ਮਾਮਲੇ ਤਹਿਤ 4 ਪੰਜਾਬੀ ਗ੍ਰਿਫ਼ਤਾਰ
ਨਿਆਗਰਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਨਿਆਗਰਾ ਫਾਲਜ਼ ਵਿਖੇ ਦੋ ਮਹੀਨੇ ਪਹਿਲਾਂ ਹੋਈ ਛੁਰੇਬਾਜ਼ੀ ਦੀ ਵਾਰਦਾਤ ਦੇ ਕਥਿਤ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਸ਼ੱਕੀਆਂ ਦੀ ਸ਼ਨਾਖਤ ਬੋਲਟਨ ਦੇ 20 ਸਾਲਾ ਬ੍ਰਹਮਜੀਤ ਸਿੰਘ, ਕੈਲੇਡਨ ਦੇ 20 ਸਾਲਾ ਅੰਮ੍ਰਿਤ ਸਿੰਘ ਛੋਕਰ, ਬਰੈਂਪਟਨ ਦੇ 20 ਸਾਲਾ ਬਿਕਰਮ ਗੋਸਲ ਅਤੇ ਬਰੈਂਪਟਨ […]
![ਕੈਨੇਡਾ ਵਿਚ ਛੁਰੇਬਾਜ਼ੀ ਦੇ ਮਾਮਲੇ ਤਹਿਤ 4 ਪੰਜਾਬੀ ਗ੍ਰਿਫ਼ਤਾਰ ਕੈਨੇਡਾ ਵਿਚ ਛੁਰੇਬਾਜ਼ੀ ਦੇ ਮਾਮਲੇ ਤਹਿਤ 4 ਪੰਜਾਬੀ ਗ੍ਰਿਫ਼ਤਾਰ](https://hamdardmediagroup.com/wp-content/uploads/2023/12/4-Arrest.jpg)
ਨਿਆਗਰਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਨਿਆਗਰਾ ਫਾਲਜ਼ ਵਿਖੇ ਦੋ ਮਹੀਨੇ ਪਹਿਲਾਂ ਹੋਈ ਛੁਰੇਬਾਜ਼ੀ ਦੀ ਵਾਰਦਾਤ ਦੇ ਕਥਿਤ ਸ਼ੱਕੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਸ਼ੱਕੀਆਂ ਦੀ ਸ਼ਨਾਖਤ ਬੋਲਟਨ ਦੇ 20 ਸਾਲਾ ਬ੍ਰਹਮਜੀਤ ਸਿੰਘ, ਕੈਲੇਡਨ ਦੇ 20 ਸਾਲਾ ਅੰਮ੍ਰਿਤ ਸਿੰਘ ਛੋਕਰ, ਬਰੈਂਪਟਨ ਦੇ 20 ਸਾਲਾ ਬਿਕਰਮ ਗੋਸਲ ਅਤੇ ਬਰੈਂਪਟਨ ਦੇ ਹੀ 19 ਸਾਲਾ ਮਨਰਾਜ ਸਿੰਘ ਵਜੋਂ ਕੀਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ 23 ਸਤੰਬਰ ਨੂੰ ਫਾਲਜ਼ਵਿਊ ਬੁਲੇਵਾਰਡ ਅਤੇ ਮਰੀ ਸਟ੍ਰੀਟ ਵਿਖੇ ਵੱਡੇ ਤੜਕੇ 2 ਵਜੇ ਛੁਰੇਬਾਜ਼ੀ ਦੀ ਵਾਰਦਾਤ ਹੋਈ ਅਤੇ ਐਮਰਜੰਸੀ ਕਾਮਿਆਂ ਨੂੰ ਸੱਦਿਆ ਗਿਆ।
ਉਨਟਾਰੀਓ ਦੇ ਨਿਆਗਰਾ ਫਾਲਜ਼ ਵਿਖੇ ਸਤੰਬਰ ਵਿਚ ਹੋਈ ਸੀ ਵਾਰਦਾਤ
39 ਸਾਲ ਦਾ ਇਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲੜਾਈ ਦੌਰਾਨ ਪੀੜਤ ’ਤੇ ਛੁਰੇ ਨਾਲ ਵਾਰ ਕੀਤੇ ਗਏ। ਚਾਰ ਸ਼ੱਕੀਆਂ ਨੇ ਪੀੜਤ ਨੂੰ ਧਰਤੀ ’ਤੇ ਸੁੱਟ ਪਿਲਆ ਅਤੇ ਠੁੱਡੇ ਮਾਰ ਮਾਰ ਕੇ ਉਸ ਨੂੰ ਕੁੱਟਿਆ। ਕਈ ਹਫਤਿਆਂ ਦੀ ਪੜਤਾਲ ਮਗਰੋਂ ਨਿਆਗਰਾ ਫਾਲਜ਼ ਪੁਲਿਸ ਨੇ ਬ੍ਰਹਮਜੀਤ ਸਿੰਘ, ਅੰਮ੍ਰਿਤ ਸਿੰਘ, ਬਿਕਰਮ ਗੋਸਲ ਅਤੇ ਮਨਰਾਜ ਸਿੰਘ ਨੂੰ ਹਿਰਾਸਤ ਵਿਚ ਲੈਂਦਿਆਂ ਖਤਰਨਾਕ ਹਮਲਾ ਕਰਨ ਦੇ ਦੋਸ਼ ਆਇਦ ਕਰ ਦਿਤੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋੲਂ ਜਾਣਕਾਰੀ ਹੋਵੇ ਤਾਂ ਉਹ ਨਿਆਗਰਾ ਫਾਲਜ਼ ਪੁਲਿਸ ਨਾਲ 905 688 4111 ’ਤੇ ਸੰਪਰਕ ਕਰੇ।