Begin typing your search above and press return to search.

ਅੰਗੀਠੀ ਦੀ ਗੈਸ ਕਾਰਨ ਪਰਵਾਰ ਦੇ 4 ਜੀਆਂ ਦੀ ਮੌਤ

ਪਟਿਆਲਾ, 16 ਜਨਵਰੀ, ਨਿਰਮਲ : ਪਟਿਆਲਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪਟਿਆਲਾ ਦੇ ਸਨੋਰੀ ਅੱਡਾ ਸਥਿਤ ਮਾਰਕਲ ਕਾਲੋਨੀ ਦੇ ਇਕ ਘਰ ’ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਬਿਹਾਰ ਤੋਂ ਆਏ ਪਰਵਾਰੀ ਪਰਿਵਾਰ ਦੇ ਚਾਰ ਜੀਆਂ ਦੀ ਅੰਗੀਠੀ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ’ਚ ਪਤੀ-ਪਤਨੀ ਤੇ ਉਨ੍ਹਾਂ […]

4 members of the family died due to Angithis gas
X

Editor EditorBy : Editor Editor

  |  16 Jan 2024 10:12 AM IST

  • whatsapp
  • Telegram

ਪਟਿਆਲਾ, 16 ਜਨਵਰੀ, ਨਿਰਮਲ : ਪਟਿਆਲਾ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪਟਿਆਲਾ ਦੇ ਸਨੋਰੀ ਅੱਡਾ ਸਥਿਤ ਮਾਰਕਲ ਕਾਲੋਨੀ ਦੇ ਇਕ ਘਰ ’ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਬਿਹਾਰ ਤੋਂ ਆਏ ਪਰਵਾਰੀ ਪਰਿਵਾਰ ਦੇ ਚਾਰ ਜੀਆਂ ਦੀ ਅੰਗੀਠੀ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਮ੍ਰਿਤਕਾਂ ’ਚ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਛੋਟੇ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਪਿਤਾ ਨਵਾਬ, ਪਤਨੀ, ਛੋਟੇ ਬੱਚੇ ਰੁਕਾਇਆ ਤੇ ਬੇਟਾ ਅਰਮਾਨ ਵਜੋ ਹੋਈ ਹੈ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਰਾਜਿੰਦਰਾਂ ਹਸਪਤਾਲ ਦੀ ਮੋਰਚਰੀ ’ਚ ਰਖਵਾਈਆਂ ਹਨ।
ਘਟਨਾ ਦਾ ਪਤਾ ਸਵੇਰੇ ਨੇੜਲੇ ਘਰਾਂ ਵਾਲਿਆਂ ਨੂੰ ਲੱਗਿਆ
ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ । ਜਾਣਕਾਰੀ ਅਨੁਸਾਰ ਇਹ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਜੈ ਦੂਰਗਾ ਕਾਲੋਨੀ ’ਚ ਕੰਮ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ
ਫਿਲੌਰ ਦੇ ਪਿੰਡ ਭਾਰਸਿੰਘਪੁਰਾ ’ਚ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਾਨਵ (25) ਵਾਸੀ ਪਿੰਡ ਭੰਡੇਰਾ ਵਜੋਂ ਹੋਈ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਚਾਰ ਸਾਲ ਦੁਬਈ ’ਚ ਨੌਕਰੀ ਕਰਨ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ। ਭਾਰਸਿੰਘਪੁਰਾ, ਜਿੱਥੇ ਇਹ ਕਤਲ ਹੋਇਆ ਹੈ, ਉਹ ਹਰਦੀਪ ਸਿੰਘ ਨਿੱਝਰ ਦਾ ਪਿੰਡ ਹੈ। ਦੋ ਭਰਾਵਾਂ ’ਤੇ ਕਤਲ ਦਾ ਦੋਸ਼ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੰਡੇਰਾ ਦਾ ਰਹਿਣ ਵਾਲਾ ਮਾਨਵ ਆਪਣੇ ਦੋਸਤ ਅਮਿਤ ਨਾਲ ਸੋਮਵਾਰ ਦੇਰ ਸ਼ਾਮ ਆਪਣੇ ਘਰੋਂ ਕਿਤੇ ਜਾਣ ਲਈ ਨਿਕਲਿਆ ਸੀ। ਅਮਿਤ ਅਤੇ ਮਾਨਵ ਨੇ ਦੁਬਈ ਵਿੱਚ ਇਕੱਠੇ ਕੰਮ ਵੀ ਕੀਤਾ ਸੀ। ਇਸ ਕਾਰਨ ਦੋਵਾਂ ਵਿਚਾਲੇ ਬਹੁਤ ਡੂੰਘੀ ਦੋਸਤੀ ਹੋ ਗਈ। ਦੋਵੇਂ ਆਪਣੇ ਦੋਸਤ ਹਰਦੀਪ ਕੁਮਾਰ ਨੂੰ ਮਿਲਣ ਲਈ ਪਿੰਡ ਭਾਰਸਿੰਘਪੁਰਾ ਪੁੱਜੇ। ਹਰਦੀਪ ਸਿੰਘ ਨੂੰ ਨਾਲ ਲੈ ਕੇ ਤਿੰਨੋਂ ਇੱਕੋ ਬਾਈਕ ’ਤੇ ਪਿੰਡ ਤੋਂ ਬਾਹਰ ਜਾਣ ਲਈ ਨਿਕਲ ਪਏ। ਅਮਿਤ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਭਾਰਸਿੰਘਪੁਰਾ ਦੇ ਜਸਬੀਰ ਅਤੇ ਪਵਨ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ। ਮਾਨਵ ਅਤੇ ਅਮਿਤ ਦੇ ਦੋਸਤ ਹਰਦੀਪ ਸਿੰਘ ਦੀ ਦੋਵਾਂ ਮੁਲਜ਼ਮ ਭਰਾਵਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਦੋਵਾਂ ਭਰਾਵਾਂ ਨੇ ਗੁੱਸੇ ’ਚ ਆ ਕੇ ਚਾਕੂ ਕੱਢ ਲਿਆ। ਜਦੋਂ ਚਾਕੂ ਮਾਰਿਆ ਗਿਆ ਤਾਂ ਮਾਨਵ ਆਪਣੇ ਦੋਸਤ ਹਰਦੀਪ ਨੂੰ ਬਚਾਉਣ ਲਈ ਅੱਗੇ ਆਇਆ। ਚਾਕੂ ਮਾਨਵ ਨੂੰ ਲੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਮਿਤ ਅਨੁਸਾਰ ਦੋਵਾਂ ਭਰਾਵਾਂ ਦਾ ਹਰਦੀਪ ਨਾਲ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ। ਇਸੇ ਦੁਸ਼ਮਣੀ ਕਾਰਨ ਸੋਮਵਾਰ ਨੂੰ ਇਹ ਹਮਲਾ ਕੀਤਾ ਗਿਆ। ਮ੍ਰਿਤਕ ਮਾਨਵ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਮਾਨਵ ਨੂੰ ਪਹਿਲਾਂ ਵੀ ਫੋਨ ’ਤੇ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਨੇ ਪੁਲਿਸ ਨੂੰ ਉਕਤ ਨੰਬਰ ਟਰੇਸ ਕਰਨ ਦੀ ਵੀ ਬੇਨਤੀ ਕੀਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਨਵ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਕਰੀਬ 4 ਸਾਲ ਦੁਬਈ ’ਚ ਕੰਮ ਕਰਨ ਤੋਂ ਬਾਅਦ ਅੱਠ ਮਹੀਨੇ ਪਹਿਲਾਂ ਹੀ ਘਰ ਪਰਤਿਆ ਸੀ। ਮਾਨਵ ਦੀ ਕਮਾਈ ਨਾਲ ਸਾਰਾ ਘਰ ਚਲਦਾ ਸੀ। ਪਰ ਦੋਸ਼ੀ ਵੱਲੋਂ ਮਾਨਵ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮਾਨਵ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਸ ਨੇ ਦੋਵਾਂ ਭਰਾਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
Next Story
ਤਾਜ਼ਾ ਖਬਰਾਂ
Share it