ਕੈਨੇਡਾ ’ਚ 38 ਸਾਲਾ ਹਰਿੰਦਰ ਸਿੰਘ ਸਹੋਤਾ ਗ੍ਰਿਫ਼ਤਾਰ
ਸਰੀ, 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਸਰੀ ਆਰਸੀਐਮਪੀ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ 38 ਸਾਲਾ ਹਰਿੰਦਰ ਸਿੰਘ ਸਹੋਤਾ ਵਜੋਂ ਹੋਈ ਹੈ। ਇਸ ’ਤੇ ਘਰ ’ਚ ਵੜ ਕੇ ਕੁੱਟਮਾਰ ਕਰਨ ਤੇ ਉਸ ਮਗਰੋਂ ਸਰੀ ਅਤੇ ਡੈਲਟਾ ਵਿੱਚ ਕਈ ਗੱਡੀਆਂ ਨੂੰ ਟੱਕਰ ਮਾਰਨ ਦੇ ਦੋਸ਼ ਲੱਗੇ ਨੇ। ਸਹੋਤਾ […]
By : Hamdard Tv Admin
ਸਰੀ, 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਸਰੀ ਆਰਸੀਐਮਪੀ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ 38 ਸਾਲਾ ਹਰਿੰਦਰ ਸਿੰਘ ਸਹੋਤਾ ਵਜੋਂ ਹੋਈ ਹੈ।
ਇਸ ’ਤੇ ਘਰ ’ਚ ਵੜ ਕੇ ਕੁੱਟਮਾਰ ਕਰਨ ਤੇ ਉਸ ਮਗਰੋਂ ਸਰੀ ਅਤੇ ਡੈਲਟਾ ਵਿੱਚ ਕਈ ਗੱਡੀਆਂ ਨੂੰ ਟੱਕਰ ਮਾਰਨ ਦੇ ਦੋਸ਼ ਲੱਗੇ ਨੇ।
ਸਹੋਤਾ ਕਾਰਨ ਹੋਏ ਇਨ੍ਹਾਂ ਹਾਦਸਿਆਂ ਵਿੱਚ ਕਈ ਕਾਰਾਂ ਨੁਕਸਾਨੀਆਂ ਗਈਆਂ ਤੇ ਕੁਝ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦਰਅਸਲ, ਸਰੀ ਆਰਸੀਐਮਪੀ ਨੂੰ 16 ਸਤੰਬਰ ਨੂੰ ਰਾਤੀ ਸਾਢੇ 10 ਵਜੇ ਇੱਕ ਰਿਪੋਰਟ ਮਿਲੀ ਸੀ, ਜਿਸ ਵਿੱਚ ਦੱਸਿਆ ਗਿਆ ਕਿ ਇੱਕ ਵਿਅਕਤੀ 125ਵੀਂ ਸਟਰੀਟ ਦੇ 10400 ਬਲਾਕ ਵਿੱਚ ਸਥਿਤ ਘਰ ’ਚ ਦਾਖਲ ਹੋਇਆ, ਜਿੱਥੇ ਉਸ ਨੇ ਘਰ ’ਚ ਮੌਜੂਦ ਲੋਕਾਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਕੁੱਟਮਾਰ ਕਰਨ ਮਗਰੋਂ ਗੱਡੀ ਵਿੱਚ ਫਰਾਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਮਲਾਵਰ ਅਤੇ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਇੱਕ-ਦੂਜੇ ਨੂੰ ਜਾਣਦੇ ਹਨ। ਸੂਚਨਾ ਮਿਲਦਿਆਂ ਹੀ ਫਰੰਟਲਾਈਨ ਅਫਸਰ ਮੌਕੇ ’ਤੇ ਪਹੁੰਚ ਗਏ ਤੇ ਉਨ੍ਹਾਂ ਨੇ ਗੱਡੀ ’ਚ ਫਰਾਰ ਹੋਏ ਹਮਲਾਵਰ ਦੀ ਸਾਰੇ ਇਲਾਕੇ ਵਿੱਚ ਭਾਲ਼ ਸ਼ੁਰੂ ਕਰ ਦਿੱਤੀ।
ਰਿਪੋਰਟ ਮੁਤਾਬਕ ਸ਼ੱਕੀ ਵਿਅਕਤੀ ਇਸੇ ਦੌਰਾਨ ਵਾਪਸ ਪਰਤਿਆ ਅਤੇ ਭੱਜਣ ਤੋਂ ਪਹਿਲਾਂ ਉਸ ਨੇ ਪਾਰਕਿੰਗ ਵਿੱਚ ਖੜ੍ਹੀਆਂ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ।