Begin typing your search above and press return to search.

ਟਰੈਵਲ ਏਜੰਟ ਨੇ 3 ਪਰਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 36 ਲੱਖ ਹੜੱਪੇ, ਕੇਸ ਦਰਜ

ਖੰਨਾ, 20 ਅਕਤੂਬਰ, ਨਿਰਮਲ : ਖੰਨਾ ਵਿਚ ਮੁਹਾਲੀ ਦੇ ਟਰੈਵਲ ਏਜੰਟ ਨੇ 3 ਪਰਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 36 ਲੱਖ ਰੁਪਏ ਹੜੱਪ ਲਏ। ਖੰਨਾ ਵਿਚ ਮੁਹਾਲੀ ਦੇ ਇੱਕ ਟਰੈਵਲ ਏਜੰਟ, ਪਤਨੀ, ਪੁੱਤਰ ਅਤੇ ਨੂੰਹ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਆਪਣੀ ਕੰਪਨੀ ਰਾਹੀਂ 3 ਪਰਿਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ […]

ਟਰੈਵਲ ਏਜੰਟ ਨੇ 3 ਪਰਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 36 ਲੱਖ ਹੜੱਪੇ, ਕੇਸ ਦਰਜ
X

Hamdard Tv AdminBy : Hamdard Tv Admin

  |  20 Oct 2023 12:02 AM GMT

  • whatsapp
  • Telegram


ਖੰਨਾ, 20 ਅਕਤੂਬਰ, ਨਿਰਮਲ : ਖੰਨਾ ਵਿਚ ਮੁਹਾਲੀ ਦੇ ਟਰੈਵਲ ਏਜੰਟ ਨੇ 3 ਪਰਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 36 ਲੱਖ ਰੁਪਏ ਹੜੱਪ ਲਏ।

ਖੰਨਾ ਵਿਚ ਮੁਹਾਲੀ ਦੇ ਇੱਕ ਟਰੈਵਲ ਏਜੰਟ, ਪਤਨੀ, ਪੁੱਤਰ ਅਤੇ ਨੂੰਹ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਆਪਣੀ ਕੰਪਨੀ ਰਾਹੀਂ 3 ਪਰਿਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 36 ਲੱਖ ਰੁਪਏ ਹੜੱਪ ਲਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੰਜੇ ਸਿੰਘ, ਉਸ ਦੀ ਪਤਨੀ ਅਰਪਨਾ ਸੰਗੋਤਰਾ, ਪੁੱਤਰ ਕੁਨਾਲ ਨਾਗਪਾਲ ਅਤੇ ਕੁਨਾਲ ਦੀ ਪਤਨੀ ਸ਼੍ਰੇਆ ਨਾਗਪਾਲ ਖ਼ਿਲਾਫ਼ ਥਾਣਾ ਸਿਟੀ 2 ਵਿੱਚ ਕੇਸ ਦਰਜ ਕੀਤਾ ਗਿਆ ਹੈ।

ਚਾਰੋਂ ਮੁਲਜ਼ਮ ਵਿਲਾ ਨੰਬਰ 45 ਸੈਕਟਰ-106 ਐਮਆਰ ਐਮਜੀਐਫ ਮੁਹਾਲੀ ਦੇ ਵਸਨੀਕ ਹਨ। ਜਿਨ੍ਹਾਂ ਨੇ ਇਮੀਗ੍ਰੇਸ਼ਨ ਕੰਪਨੀ ਖੋਲ੍ਹ ਕੇ ਧੋਖਾਧੜੀ ਕੀਤੀ ਸੀ। ਫਿਲਹਾਲ ਇਨ੍ਹਾਂ ਵਿੱਚੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਵਤਾਰ ਸਿੰਘ ਦੇ ਦੋਸਤ ਜਗਤ ਸਿੰਘ ਵਾਸੀ ਮੋਹਨਪੁਰ ਨੇ ਮੁਲਜ਼ਮਾਂ ਨਾਲ ਉਸ ਦੀ ਜਾਣ-ਪਛਾਣ ਕਰਵਾਈ ਸੀ ਅਤੇ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਅਵਤਾਰ ਸਿੰਘ ਨੇ ਆਪਣੇ ਪਰਿਵਾਰ ਸਮੇਤ ਕੈਨੇਡਾ ਜਾਣ ਦੀ ਇੱਛਾ ਪ੍ਰਗਟਾਈ।

ਇਸ ਦੇ ਬਦਲੇ 18 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਦੂਜੇ ਬੂਟਾ ਸਿੰਘ ਦੇ ਪਰਿਵਾਰ ਕੋਲੋਂ 12 ਲੱਖ ਰੁਪਏ ਦੀ ਮੰਗ ਕੀਤੀ ਗਈ। ਤੀਜੇ ਪੀੜਤ ਸੁਖਜੀਤ ਸਿੰਘ ਕੋਲੋਂ 6 ਲੱਖ ਰੁਪਏ ਦੀ ਮੰਗ ਕੀਤੀ ਗਈ। ਉਸ ਨੇ ਤਿੰਨਾਂ ਨੂੰ ਵਿਦੇਸ਼ ਭੇਜਣ ਲਈ ਪੈਸੇ ਦਿੱਤੇ ਸਨ।

ਅਵਤਾਰ ਸਿੰਘ ਨੇ ਨਵੰਬਰ 2020 ਵਿੱਚ 18 ਲੱਖ ਰੁਪਏ ਦੇ 4 ਚੈੱਕ ਦਿੱਤੇ। ਸੁਖਜੀਤ ਸਿੰਘ ਨੇ 1 ਲੱਖ ਰੁਪਏ ਨਕਦ ਅਤੇ 5 ਲੱਖ ਰੁਪਏ ਚੈੱਕ ਰਾਹੀਂ ਦਿੱਤੇ। ਸੁਖਜੀਤ ਸਿੰਘ ਨੇ 6 ਲੱਖ ਰੁਪਏ ਅਤੇ ਬੂਟਾ ਸਿੰਘ ਨੇ 12 ਲੱਖ ਰੁਪਏ 2 ਚੈੱਕਾਂ ਰਾਹੀਂ ਦਿੱਤੇ।

ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਕਿਸੇ ਨੂੰ ਵਿਦੇਸ਼ ਨਹੀਂ ਭੇਜ ਸਕੇ। ਉਨ੍ਹਾਂ ਖਿਲਾਫ ਚਲਾਨ ਦੀ ਕਾਰਵਾਈ ਕੀਤੀ ਗਈ। ਅਖੀਰ ਮੁਲਜ਼ਮਾਂ ਨੇ ਅਵਤਾਰ ਸਿੰਘ ਨੂੰ 18 ਲੱਖ ਅਤੇ 2 ਲੱਖ 40 ਹਜ਼ਾਰ ਰੁਪਏ ਦੇ ਦੋ ਚੈੱਕ ਵਿਆਜ ਵਜੋਂ ਦੇ ਦਿੱਤੇ। ਬੂਟਾ ਸਿੰਘ ਨੂੰ 12 ਲੱਖ ਰੁਪਏ ਅਤੇ ਸੁਖਜੀਤ ਸਿੰਘ ਨੂੰ 6 ਲੱਖ ਰੁਪਏ ਦੇ ਚੈੱਕ ਜਾਰੀ ਕੀਤੇ ਗਏ। ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਇਹ ਚੈੱਕ ਬੈਂਕ ਵਿੱਚ ਜਮ੍ਹਾ ਹੋਣ ’ਤੇ ਬਾਊਂਸ ਹੋ ਗਏ।

ਪੁਲਿਸ ਵਲੋਂ ਕਰਾਏ ਸਮਝੌਤੇ ਤੋਂ ਮੁਲਜ਼ਮ ਮੁੱਕਰ ਗਏ। ਇਸ ਸਬੰਧੀ 20 ਮਈ 2023 ਨੂੰ ਐਸਐਸਪੀ ਖੰਨਾ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਈਓ ਵਿੰਗ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। 17 ਜੂਨ, 2023 ਨੂੰ ਇਕ ਸਮਝੌਤਾ ਹੋਇਆ ਸੀ ਕਿ ਦੋਸ਼ੀ ਹਰ ਕਿਸੇ ਨੂੰ ਬਕਾਇਆ ਰਕਮ ਦੇਣ ਲਈ ਪਾਬੰਦ ਹੋਵੇਗਾ।

ਇਸ ਲਈ ਸਮਾਂ ਵੀ ਤੈਅ ਕੀਤਾ ਗਿਆ ਸੀ। ਇਸ ਵਾਰ ਵੀ ਦਿੱਤੇ ਗਏ ਚੈੱਕ ਬਾਊਂਸ ਹੋ ਗਏ। ਅਵਤਾਰ ਸਿੰਘ ਦੇ ਖਾਤੇ ਵਿੱਚ ਸਿਰਫ਼ ਇੱਕ ਲੱਖ ਰੁਪਏ ਟਰਾਂਸਫਰ ਹੋਏ ਸਨ। ਬਾਕੀ ਰਕਮ ਨਹੀਂ ਆਈ। ਮੁਲਜ਼ਮਾਂ ਨੇ 36 ਲੱਖ ਰੁਪਏ ਦੀ ਠੱਗੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਮੋਹਾਲੀ ਸਥਿਤ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਗਈ ਹੈ। ਹੋਰ ਟਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it